ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/206

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਕਲਪ, ਜਾਂ ਵਿਚਾਰ ਇੰਦਰਿਆਵੀ ਬੋਧ ਦਾ ਵਧੇਰੇ ਜਟਿਲ ਰੂਪ ਹੈ। ਇਹ ਐਸੀ ਵਸਤ ਬਾਰੇ ਪ੍ਰਭਾਵ ਹੈ ਜਿਸਦੀ ਫ਼ੌਰੀ ਤੌਰ ਉਤੇ ਅਨੁਭੂਤੀ ਨਹੀਂ ਹੋਈ ਹੁੰਦੀ। ਉਦਾਹਰਣ ਵਜੋਂ, ਸਾਡੇ ਮਨ ਵਿਚ ਉਹਨਾਂ ਲੋਕਾਂ ਦੇ ਬਿੰਬ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਦੀ ਮਿਲੇ ਹੁੰਦੇ ਹਾਂ, ਜਾਂ ਉਹਨਾਂ ਸ਼ਹਿਰਾਂ ਦੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਦੇਖਿਆ ਹੁੰਦਾ ਹੈ ਜਾਂ ਜਿਨ੍ਹਾਂ ਵਿਚ ਕਦੀ ਰਹੇ ਹੁੰਦੇ ਹਾਂ। ਇਹ ਸੰਕਲਪ, ਵਿਚਾਰ ਹਨ; ਇਹ ਸਾਡੀ ਯਾਦ-ਸ਼ਕਤੀ ਦੇ ਪ੍ਰਕਾਰਜ ਦੇ ਫਲਸਰੂਪ ਪੈਦਾ ਹੁੰਦੇ ਹਨ। ਸਚਮੁਚ, ਇਕੋਂ ਹੀ ਚੀਜ਼ ਬਾਰੇ ਵਖੋ ਵਖਰੇ ਲੋਕਾਂ ਦੇ ਬਿਲਕੁਲ ਵਖੋ ਵਖਰੇ ਵਿਚਾਰ ਹੋ ਸਕਦੇ ਹਨ। ਵਿਚਾਰ ਮਨੁੱਖ ਦੇ ਗਿਆਨ, ਉਸਦੇ ਜੀਵਨ-ਤਜਰਬੇ, ਉਸਦੀਆਂ ਸਰਗਰਮੀਆਂ, ਲੋੜਾਂ, ਅਤੇ ਭਾਵਨਾਵਾਂ ਤੋਂ ਪ੍ਰਭਾਵਤ ਹੁੰਦੇ ਹਨ; ਉਹ ਠੋਸ ਵਸਤਾਂ ਅਤੇ ਵਰਤਾਰਿਆਂ ਦੀਆਂ ਆਮ ਖਾਸੀਅਤਾਂ ਬਾਰੇ ਸਾਨੂੰ ਜਾਣਕਾਰੀ ਦੇਂਦੇ ਹਨ। ਇਹਨਾਂ ਸੰਕਲਪਾਂ ਵਿਚ ਉਹਨਾਂ ਦੇ ਸਾਰੇ ਲੱਛਣਾਂ ਬਾਰੇ ਜਾਣਕਾਰੀ ਸ਼ਾਮਲ ਨਹੀਂ ਹੁੰਦੀ: ਮਨੁੱਖ ਉਹਨਾਂ ਵਿਚੋਂ ਕਈਆਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਲੈਂਦਾ ਹੈ। ਇਹ ਸੰਸਾਰ ਬਾਰੇ ਇੰਦਰਿਆਵੀ ਅਨੁਭਵਾਂ ਅਤੇ ਅਨੁਭੂਤੀਆਂ ਨਾਲੋਂ ਵਧੇਰੇ ਡੂੰਘੀ ਅਤੇ ਵਧੇਰੇ ਆਮ ਤਸਵੀਰ ਪੇਸ਼ ਕਰਦੇ ਹਨ, ਅਤੇ ਚਿੰਤਨ ਦੇ ਨੇੜੇ ਤੇੜੇ ਹੁੰਦੇ ਹਨ। ਚਿੰਤਨ ਕਾਲਪਣਿਕ ਸੰਕਲਪ, ਸਮੇਤ ਵਿਗਿਆਨਕ ਸੰਕਲਪਾਂ ਦੇ, ਸਿਰਜਣ ਵਿਚ ਸਹਾਈ ਹੁੰਦਾ ਹੈ। ਇਹੋ ਜਿਹੇ ਸੰਕਲਪਾਂ ਦੀ ਕਲਾਵਾਂ ਵਿਚ ਵੀ ਵਿਸ਼ਾਲ ਵਰਤੋਂ ਹੁੰਦੀ ਹੈ। ਇਹਨਾਂ ਵਿਚੋਂ ਕੁਝ ਵਿਚਿੱਤਰ ਹੁੰਦੇ ਹਨ-- ਉਦਾਹਰਣ ਵਜੋਂ ਜਲਪਰੀ ਦਾ, ਮਾਨਸ-ਘੋੜੇ, ਨਰ-ਸਿੰਗ ਆਦਿ ਦਾ ਬਿੰਬ

ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜਜ਼ਬੇ ਸੰਸਾਰ ਵੱਲ ਨੂੰ

੨੦੪