ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/205

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਤਾਂ ਨੂੰ ਠੀਕ ਤਰ੍ਹਾਂ ਦੇਖ ਨਹੀਂ ਸਕਦਾ-- ਉਹ ਸਿਰਫ਼ ਰੰਗਾਂ ਦੇ ਧੱਬੋ ਹੀ ਅਨੁਭਵ ਕਰ ਸਕਦਾ ਹੈ। ਜਦੋਂ ਉਸਦਾ ਹੱਥ ਉਸਦੀ ਅੱਖ ਨੂੰ "ਵਿਦਿਆ" ਜਾਂ "ਸਿਖਲਾਈ" ਦੇ ਦੇਂਦਾ ਹੈ; ਉਸਤੋਂ ਪਿਛੋਂ ਹੀ ਸਿਰਫ਼ ਸਪਰਸ਼ੀ ਪ੍ਰਭਾਵਾਂ ਨਾਲ ਮਿਲ ਕੇ ਉਹ ਵਸਤਾਂ ਸਾਕਾਰ ਦੇਖ ਸਕਣ ਦੀ ਸਮਰੱਥਾ ਪਰਾਪਤ ਕਰਦਾ ਹੈ।

ਸਾਡੇ ਇੰਦਰਿਆਵੀ ਪ੍ਰਭਾਵ (ਇੰਦਰਿਆਵੀ ਅਨੁਭਵ ਅਤੇ ਅਨੁਭੂਤੀਆਂ) ਸੋਚਨੀ ਨਾਲ ਜੁੜੇ ਹੋਏ ਹਨ, ਇਹ ਚੇਤੰਨ ਖ਼ਾਸਾ ਰੱਖਦੇ ਹਨ। ਉਦਾਹਰਣ ਵਜੋਂ, ਪੁਰਾਤਨ ਫ਼ਿਲਾਸਫ਼ਰਾਂ ਨੇ ਕਲਪਣਾ ਕੀਤੀ ਸੀ ਕਿ ਸੰਸਾਰ ਐਟਮਾਂ ਤੋਂ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਕੋਈ ਵੀ ਗਿਆਨ-ਇੰਦਰਿਆਂ ਰਾਹੀਂ ਮਹਿਸੂਸ ਨਹੀਂ ਕਰ ਸਕਦਾ। ਐਟਮਾਂ ਨੂੰ ਵਖੋ ਵਖਰੀ ਤਰ੍ਹਾਂ ਨਾਲ ਚਿਤ੍ਰਿਆ ਗਿਆ: ਨਿੱਕੇ ਨਿੱਕੇ ਵਖੋ ਵਖਰੀ ਤਰ੍ਹਾਂ ਦੇ ਰੂਪਾਂ ਵਜੋਂ ਜਿਨ੍ਹਾਂ ਨੂੰ ਕੰਡੇ ਅਤੇ ਹੁੱਕਾਂ ਲੱਗੀਆਂ ਹੋਈਆਂ ਸਨ, ਜਿਹੜੀਆਂ ਉਹਨਾਂ ਨੂੰ ਇਕ ਦੂਜੇ ਨਾਲ ਚੰਬੜੇ ਰਹਿਣ ਵਿਚ ਸਹਾਇਤਾ ਕਰਦੀਆਂ ਸਨ; ਇਕ ਤਰ੍ਹਾਂ ਦੇ ਬਿਲੀਅਰਡ ਦੇ ਗੇਂਦ ਵਜੋਂ, ਜਾਂ ਸੂਰਜੀ ਪ੍ਰਬੰਧ ਵਰਗੀ ਕਿਸੇ ਚੀਜ਼ ਵਜੋਂ, ਆਦਿ। ਐਟਮ ਦਾ ਦਰਸ਼ੀ ਬਿੰਬ ਇਸ ਬਾਰੇ ਗਿਆਨ ਦੀ ਪੱਧਰ ਉਤੇ ਨਿਰਭਰ ਕਰਦਾ ਸੀ। ਇਸਤਰ੍ਹਾਂ ਸੂਰਜੀ ਪ੍ਰਬੰਧ ਨਾਲ ਮਿਲਦਾ ਜੁਲਦਾ ਇਸਦਾ ਮਾਡਲ ਆਧੁਨਿਕ ਭੌਤਕ-ਵਿਗਿਆਨ ਦੇ ਵਿਕਾਸ ਦਾ ਸਿੱਟਾ ਸੀ। ਸਿਤਾਰਿਆਂ ਜੜੇ ਆਕਾਸ਼ ਨੂੰ ਧਿਆਨ ਨਾਲ ਦੇਖਦਿਆਂ, ਲੋਕ ਚਾਨਣ ਦੇ ਨੁਕਤਿਆਂ ਨੂੰ ਇਸਦੇ ਆਰ-ਪਾਰ ਜਾਂਦੇ ਦੇਖ ਸਕਦੇ ਸਨ। ਉਹ ਸੋਚਦੇ ਸਨ ਕਿ ਧਰਤੀ ਇਕ ਪੱਧਰੇ ਤਖਤੇ ਵਾਂਗ ਸਮੁੰਦਰ ਵਿਚ ਤਰ ਰਹੀ ਹੈ ਅਤੇ ਸਿਤਾਰੇ ਆਕਾਸ਼ ਵਿਚਲੀਆਂ ਮੋਰੀਆਂ ਹਨ। ਆਪਣੇ ਇੰਦਰਿਆਵੀ ਤਜਰਬੇ ਦੇ ਆਧਾਰ ਉਤੇ ਲੋਕ ਸੰਸਾਰ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦੇ ਸਨ।

੨੦੩