ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਭਾਵ ਮਨੁੱਖ ਨੂੰ ਸੰਸਾਰ ਬਾਰੇ ਮੁਢਲਾ ਗਿਆਨ ਦੇਂਦੇ ਹਨ। ਇਹ ਗਿਆਨ ਜਿਉਂਦੇ ਰਹਿਣ ਅਤੇ ਅਮਲੀ ਸਰਗਰਮੀਆਂ ਵਿਚ ਜੁੱਟਣ ਲਈ ਲਾਜ਼ਮੀ ਹੈ। ਇਸਦੇ ਨਾਲ ਹੀ, ਇਹ ਸੰਸਾਰ ਵੱਲ ਮਨੁੱਖ ਦਾ ਵਤੀਰਾ ਪਰਗਟ ਕਰਨ ਦਾ ਕੰਮ ਦੇਂਦੇ ਹਨ। ਫੁੱਲ, ਗੰਧ, ਸੁਆਦ ਜਾਂ ਆਵਾਜ਼ ਦੀ ਅਨੁਭੂਤੀ ਮਨੁੱਖ ਵਿਚ ਕੁਝ ਐਸੇ ਅਹਿਸਾਸ ਜਗਾਉਂਦੀ ਹੈ ਜਿਹੜੇ ਪਸ਼ੂਆਂ ਲਈ ਓਪਰੇ ਹਨ, ਅਰਥਾਤ, ਜਜ਼ਬੇ। ਦਰਸ਼ੀ ਪ੍ਰਭਾਵ, ਜਿਹੜੇ ਸੰਸਾਰ ਵਿਚ ਆਪਣੀ ਦਿਸ਼ਾ-ਨਿਰਧਾਰਿਤ ਕਰਨ ਲਈ ਅਤੇ ਸਰਗਰਮੀ ਲਈ ਮਨੁੱਖ ਵਾਸਤੇ ਆਧਾਰ ਬਣਦੇ ਹਨ, ਸੁੰਦਰ ਧਰਤ-ਦ੍ਰਿਸ਼, ਜਾਂ ਕਲਾ ਵਸਤ--ਪੇਂਟਿੰਗ, ਬੁੱਤ, ਭਵਨ-ਕਲਾ ਆਦਿ ਦੀ ਸੁਹਜਾਤਮਕ ਪ੍ਰਸੰਸਾ ਨਾਲ ਵੀ ਜੋੜੇ ਜਾ ਸਕਦੇ ਹਨ।

ਸਪਰਸ਼ੀ ਅਨੁਭੂਤੀਆਂ ਇੰਦਰਿਆਵੀ ਗਿਆਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਇਹ ਚੀਜ਼ ਸਭ ਤੋਂ ਪਹਿਲਾਂ ਫ਼ਰਾਂਸੀਸੀ ਪਦਾਰਥਵਾਦੀ ਫ਼ਿਲਾਸਫ਼ਰ ਏਤੀਆਂ ਬੋਨੋ ਦੇ' ਕਾਂਦੀਲਾਕ ਨੇ ਦੇਖੀ ਜਿਸਨੇ ਵਖੋ ਵਖਰੇ ਗਿਆਨ-ਇੰਦਰੇ ਰੱਖਦੇ ਇਕ ਬੁੱਤ ਦਾ ਬਿੰਬ ਸਿਰਜਿਆ। ਇਹਨਾਂ ਵਿਚੋਂ ਸਭ ਤੋਂ ਸਰਲ, ਸੁੰਘਣ ਵਾਲਾ ਗਿਆਨ-ਇੰਦਰਾ, ਧਿਆਨ ਨੂੰ ਰੂਪ ਦੇਂਦਾ ਹੈ, ਖੁਸ਼ੀ ਅਤੇ ਕਸ਼ਟ ਦੇਂਦਾ ਹੈ: ਮਗਰੋਂ ਸੁਆਦ, ਸੁਣਨ-ਸ਼ਕਤੀ ਅਤੇ ਨੀਝ ਦਾ ਵਿਕਾਸ ਹੁੰਦਾ ਹੈ। ਅਤੇ ਮੁੱਖ ਗਿਆਨ-ਇੰਦਰਾ, ਕਾਂਦੀਲਾਕ ਅਨੁਸਾਰ ਬਾਕੀ ਸਾਰੇ ਗਿਆਨ-ਇੰਦਰਿਆਂ ਦਾ "ਅਧਿਆਪਕ", ਸਪਰਸ਼ ਹੈ, ਕਿਉਂਕਿ ਇਹ ਬਾਕੀ ਸਾਰੇ ਗਿਆਨ-ਇੰਦਰਿਆਂ ਦੀ ਸਰਗਰਮੀ ਦੇ ਵਿਚਲੀ ਕੜੀ ਬਣਦਾ ਹੈ, ਪ੍ਰਭਾਵਾਂ ਨੂੰ ਕਲਪਣਾ-ਰੂਪੀ ਪ੍ਰਕਿਰਤੀ ਦੇਂਦਾ ਹੈ ਅਤੇ ਇਸਤਰ੍ਹਾਂ ਮਨੁੱਖ ਨੂੰ ਸੰਸਾਰ ਦਾ ਗਿਆਨ ਦੇਂਦਾ ਹੈ। ਇਸ ਵਿਚਾਰ ਦੀ ਮਗਰੋਂ ਤਜਰਬਿਆਂ ਰਾਹੀਂ ਵੀ ਪੁਸ਼ਟੀ ਕੀਤੀ ਗਈ। ਇਕ ਆਦਮੀ, ਜਿਹੜਾ ਓਪਰੇਸ਼ਨ ਤੋਂ ਮਗਰੋਂ ਨੀਝ ਮੁੜ-ਪਰਾਪਤ ਕਰਦਾ ਹੈ

੨੦੨