ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਂਦੇ ਹਨ। ਇਹ ਗੱਲ ਨਿਰੀਖਣ ਨਾਲ ਸਥਾਪਤ ਕੀਤੀ ਜਾ ਚੁੱਕੀ ਹੈ, ਤਜਰਬਿਆਂ ਨਾਲ ਪਰਖੀ ਜਾ ਚੁੱਕੀ ਹੈ, ਅਤੇ ਸਿਧਾਂਤ ਰੂਪ ਵਿਚ ਇਸਦੀ ਸੌਖੀ ਤਰ੍ਹਾਂ ਵਿਆਖਿਆ ਕੀਤੀ ਜਾ ਸਕਦੀ ਹੈ। ਮਨੁੱਖ ਪ੍ਰਕਿਰਤੀ ਦੀ ਉਪਜ ਅਤੇ ਇਸਦਾ ਇਕ ਅੰਗ ਹੈ, ਇਸਲਈ ਉਹ ਦੁਆਲੇ ਦੇ ਸੰਸਾਰ ਅਤੇ ਬੋਧਾਤਮਕ ਸਰਗਰਮੀਆਂ ਨਾਲ ਅਟੁੱਟ ਸੰਬੰਧ ਤੋਂ ਬਾਹਰ ਜਿਉਂਦਾ ਨਹੀਂ ਰਹਿ ਸਕਦਾ। ਅਤੇ ਇੰਦਰਿਆਵੀ ਅਨੁਭੂਤੀਆਂ ਬਿਲਕੁਲ ਉਹ ਚੀਜ਼ ਹਨ, ਜਿਹੜੀ ਸਾਨੂੰ ਸੰਸਾਰ ਨਾਲ ਜੋੜਦੀ ਹੈ।

ਅਸੀਂ ਪੁੱਛ ਸਕਦੇ ਹਾਂ: ਗਿਆਨ-ਇੰਦਰਿਆਂ ਦੀ ਸੀਮਤ, ਸਗੋਂ ਚੋਣਮਈ ਪ੍ਰਕਿਰਤੀ ਦਾ ਕਾਰਨ ਕੀ ਹੈ? ਇਹ ਜੀਵਤ ਸ਼ਰੀਰ ਦੀ ਹੋਂਦ ਦੀ ਪ੍ਰਕਿਰਤੀ ਅਤੇ ਵਿਧੀ ਉਪਰ ਨਿਰਭਰ ਕਰਦਾ ਹੈ। ਗਿਆਨ-ਇੰਦਰੇ ਉਹੀ ਕੁਝ ਅਨੁਭਵ ਕਰਦੇ ਹਨ, ਜੋ ਕੁਝ ਕਿ ਸੰਬੰਧਤ ਸ਼ਰੀਰ ਲਈ ਬੁਨਿਆਦੀ ਮਹੱਤਾ ਰੱਖਦਾ ਹੈ, ਜੋ ਕੁਝ ਇਸਲਈ ਸੰਸਾਰ ਵਿਚ ਆਪਣੀ ਦਿਸ਼ਾ-ਨਿਰਧਾਰਿਤ ਕਰਨ ਵਾਸਤੇ ਜ਼ਰੂਰੀ ਹੁੰਦਾ ਹੈ। ਉਦਾਹਰਣ ਵਜੋਂ, ਮਧੂਮੱਖੀ ਉਹਨਾਂ ਰੂਪਾਂ ਨੂੰ ਸਪਸ਼ਟ ਤੌਰ ਉਤੇ ਅਨੁਭਵ ਕਰ ਲੈਂਦੀ ਹੈ ਜਿਹੜੇ ਫੁੱਲਾਂ ਨਾਲ ਮਿਲਦੇ-ਜੁਲਦੇ ਹਨ, ਪਰ ਤਿਕੋਣ, ਮੁਰੱਬਾ ਜਾਂ ਮੁਸਤਤੀਲ ਵਰਗੇ ਰੇਖਾ-ਗਣਿਤੀ ਆਕਾਰਾਂ ਵਿਚ ਨਿਖੇੜ ਨਹੀਂ ਕਰ ਸਕਦੀ। ਮਨੁੱਖ ਦੇ ਗਿਆਨ-ਇੰਦਰਿਆਂ ਦੇ ਪ੍ਰਬੰਧ ਨੇ ਇਤਿਹਾਸਕ ਤੌਰ ਉਤੇ ਰੂਪ ਧਾਰਿਆ ਹੈ। ਪਦਾਰਥਵਾਦੀ ਲੁਡਵਿਗ ਫ਼ਿਉਰਬਾਖ਼ ਨੇ ਇਕ ਵਾਰੀ ਕਿਹਾ ਸੀ ਕਿ ਮਨੁੱਖ ਕੋਲ ਬਿਲਕੁਲ ਓਨੇ ਹੀ ਗਿਆਨ-ਇੰਦਰੇ ਹਨ ਜਿੰਨੋਂ ਸੰਸਾਰ ਦੀ ਠੀਕ ਠੀਕ ਅਨੁਭੂਤੀ ਲਈ ਉਸਨੂੰ ਲੁੜੀਂਦੇ ਹਨ। *ਇੰਦਰਿਆਵੀ

————————————————————

*ਦੇਖੋ, ਵ. ਇ. ਲੈਨਿਨ "ਫ਼ਿਉਰਬਾਖ਼ ਦੀ ਪੁਸਤਕ 'ਧਰਮ ਦੇ ਸਾਰ-ਤੱਤ ਬਾਰੇ ਲੈਕਚਰ' ਦਾ ਸੰਖੇਪ ਖਾਕਾ", ਕਿਰਤ ਸੰਗ੍ਰਹਿ, ਸੈਂਚੀ ੩੮, ਸਫਾ ੭੧।

੨੦੧