ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੀਜ਼ਾਂ ਨਹੀਂ ਦੇਖ ਸਕਦੇ, ਐਟਮ ਅਤੇ ਮਾਲੀਕਿਊਲ ਨਹੀਂ ਦੇਖ ਸਕਦੇ; ਨਾ ਹੀ ਅਸੀਂ ਪਰਾਧੁਨੀ ਸੁਣ ਸਕਦੇ ਹਾਂ (ਭਾਵੇਂ ਕਿ ਪਤੰਗੇ ਨਿਮਨ-ਲਾਲ ਰੌਸ਼ਨੀ ਨੂੰ ਦੇਖ ਸਕਦੇ ਹਨ; ਚਮਗਾਦੜ ਪਰਾਧੁਨੀ ਨੂੰ ਸੁਣ ਸਕਦੇ ਹਨ ਅਤੇ ਇਸਨੂੰ ਪੁਲਾੜ ਵਿਚ ਆਪਣੀ ਦਿਸ਼ਾ ਨਿਰਧਾਰਿਤ ਕਰਨ ਲਈ ਵਰਤਦੇ ਹਨ; ਅਤੇ ਦੀਮਕ ਧਰਤੀ ਦੇ ਚੁੰਬਕੀ ਖੇਤਰ ਨੂੰ ਵੀ ਮਹਿਸੂਸ ਕਰ ਲੈਂਦੇ ਹੈ)। ਅਰਸਤੂ ਦੇ ਸਮੇਂ ਤੋਂ ਹੀ ਇਹ ਪਤਾ ਹੈ ਕਿ ਦੁਨੀਆਂ ਨਾਲ ਇੰਦਰਿਆਵੀ ਸੰਪਰਕ ਦੇ ਪੰਜ ਸਿਸਟਮ, ਪੰਜ ਰਸਤੇ ਹਨ: ਨੀਝ, ਸੁਣਨ, ਸੁੰਘਣ, ਸਪਰਸ਼ ਅਤੇ ਸੁਆਦ। ਹੀਗਲ ਦਾ ਕਹਿਣਾ ਸੀ ਕਿ ਬਿਲਕੁਲ ਇਹੀ ਪੰਜ ਗਿਆਨ-ਇੰਦਰੇ ਹਨ ਜਿਹੜੇ ਮਨੁੱਖ ਲਈ ਉਚਿਤ ਤੌਰ ਉਤੇ ਜ਼ਰੂਰੀ ਹਨ। ਨੀਝ ਰੌਸ਼ਨੀ ਵੱਲ ਸੇਧ ਰੱਖਦੀ ਹੈ, ਅਰਥਾਤ, ਐਸੇ ਪੁਲਾੜ ਵੱਲ ਜਿਹੜਾ ਭੌਤਕ ਬਣ ਚੁੱਕਾ ਹੈ, ਅਤੇ ਕੰਨ ਧੁਨੀ ਵੱਲ, ਅਰਥਾਤ ਸਮੇਂ ਵੱਲ ਜਿਹੜਾ ਭੌਤਕ ਬਣ ਚੁੱਕਾ ਹੈ, ਆਦਿ। ਸਮਕਾਲੀ ਵਿਗਿਆਨਕ ਵਰਗੀਕਰਣ ਵਧੇਰੇ ਨਿਸਚਿਤ, ਵਧੇਰੇ ਨਿਖੇੜਮਈ ਹੈ। ਉਦਾਹਰਣ ਵਜੋਂ, ਇਹ ਭੁੱਖ, ਪਿਆਸ, ਪੀੜ, ਗਰਮੀ, ਸਰਦੀ, ਸੰਤੁਲਨ, ਥਾਂ-ਬਦਲੀ ਆਦਿ ਵਿਚ ਨਿਖੇੜ ਕਰਦਾ ਹੈ। ਫਿਰ ਵੀ ਅਰਸਤੂ ਨੇ ਜਿਨ੍ਹਾਂ ਪੰਜ ਗਿਆਨ-–ਇੰਦਰਿਆਂ ਦਾ ਜ਼ਿਕਰ ਕੀਤਾ ਸੀ, ਉਹ ਅਜੇ ਵੀ ਬੁਨਿਆਦੀ ਚੱਲੇ ਆ ਰਹੇ ਹਨ। ਵਿਗਿਆਨ ਜ਼ੋਰ ਦੇਂਦਾ ਹੈ ਕਿ ਜੀਵਤ ਸ਼ਰੀਰ ਉਸ ਮਾਧਿਅਮ ਨਾਲ, ਜਿਸ ਵਿਚ ਇਹ ਜਿਊਂਦਾ ਹੈ, ਨਿਰੰਤਰ ਇੰਦਰਿਆਵੀ ਸੰਪਰਕ ਵਿਚ ਰਹਿਣਾ ਚਾਹੀਦਾ ਹੈ। ਰੌਸ਼ਨੀ, ਆਵਾਜ਼ ਜਾਂ ਹੋਰ ਸੰਕੇਤਾਂ ਵਿਚ ਕੋਈ ਵੀ ਰੁਕਾਵਟ ਖ਼ਤਰਨਾਕ ਅਸਰ ਰੱਖ ਸਕਦੀ ਹੈ। ਉਦਾਹਰਣ ਵਜੋਂ, ਦਰਸ਼ੀ ਅਤੇ ਸ਼ਰਵਣੀ ਅਨੁਭੂਤੀਆਂ ਤੋ ਪੂਰੀ ਤਰ੍ਹਾਂ ਅਲੱਗ ਕਰ ਦਿਤੇ ਗਏ ਮਨੁੱਖ ਵਿਚ ਮਾਨਸਿਕ ਵਿਗਾੜ ਦੇ ਚਿੰਨ੍ਹ ਦਿੱਸਣੇ ਸ਼ੁਰੂ

੨੦੦