ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਉਸਤੋਂ, ਤੁਰਤ ਮਗਰੋਂ ਸ਼ੁਰੂ ਹੁੰਦਾ ਹੈ। ਅਸੀਂ ਚੀਜ਼ਾਂ ਨੂੰ ਛੂਹ ਕੇ, ਅਤੇ ਆਪਣੇ ਦੂਜੇ ਗਿਆਨ-ਇੰਦਰੇ ਵਰਤ ਕੇ, ਉਹਨਾਂ ਨੂੰ ਦੇਖ, ਸੁਣ ਅਤੇ ਮਹਿਸੂਸ ਕਰ ਸਕਦੇ ਹਾਂ। ਪ੍ਰਾਚੀਨ ਚੀਨੀ ਫ਼ਿਲਾਸਫ਼ਰ ਸੁਨਜ਼ੂ ਦਾ ਕਹਿਣਾ ਸੀ ਕਿ ਮਨੁੱਖ ਦੇ ਕੰਨ, ਅੱਖਾਂ, ਨੱਕ, ਮੂੰਹ ਅਤੇ ਚਮੜੀ ਉਸਨੂੰ ਵਸਤਾਂ ਦੇ ਸੰਪਰਕ ਵਿਚ ਆਉਣ ਦੇ ਯੋਗ ਬਣਾਉਂਦੇ ਹਨ। ਅਸੀਂ ਰੰਗਾਂ (ਲਾਲ ਜਾਂ ਨੀਲਾ), ਰੂਪ ਅਤੇ ਆਕਾਰ (ਗੋਲ, ਤਿਕੋਣਾ, ਜਾਂ ਦਰੱਖਤ), ਆਵਾਜ਼ਾਂ (ਪੱਤਿਆਂ ਦੀ ਸਰਸਰ, ਪੰਛੀ ਦਾ ਗੀਤ), ਸਪਰਸ਼ (ਸਖ਼ਤ, ਪੱਧਰੀ ਜਾਂ ਖੁਰਦਰੀ ਸਤਹ), ਤਾਪਮਾਨ (ਗਰਮ ਜਾਂ ਸਰਦ) , ਅਤੇ ਸਵਾਦ (ਕੌੜਾ, ਮਿੱਠਾ, ਜਾਂ ਖੱਟਾ) ਵਿਚਕਾਰ ਨਿਖੇੜ ਕਰਦੇ ਹਾਂ।

ਇੰਦਰਿਆਵੀ ਅਨੁਭਵ ਸਾਡੇ ਗਿਆਨ ਦਾ ਸੋਮਾ ਹਨ, ਉਹ ਵਸਤਾਂ ਦੀਆਂ ਕੁਝ ਖਾਸੀਅਤਾਂ, ਗੁਣਾਂ ਅਤੇ ਲੱਛਣਾਂ ਬਾਰੇ ਸਾਨੂੰ ਜਾਣਕਾਰੀ ਦੇਂਦੇ ਹਨ। ਪਰ ਹਕੀਕਤ ਵਿਚ ਅਸੀਂ ਵਸਤਾਂ ਅਤੇ ਵਰਤਾਰਿਆਂ ਦੇ ਵਖੋ ਵਖਰੇ ਪੱਖਾਂ ਨਾਲ ਨਹੀਂ ਸਗੋਂ ਪੂਰੀਆਂ ਦੀਆਂ ਪੂਰੀਆਂ ਵਸਤਾਂ ਨਾਲ ਸੰਪਰਕ ਵਿਚ ਆਉਂਦੇ ਹਾਂ। ਉਦਾਹਰਣ ਵਜੋਂ, ਅਸੀਂ ਇਕ ਹਰਾ ਖੇਤ, ਨੀਲਾ ਆਕਾਸ਼, ਉੱਚੇ ਦਰੱਖਤ, ਦੂਰ ਦੇ ਰੌਸ਼ਨ ਸਿਤਾਰੇ, ਘਰ, ਦੇਖਦੇ ਹਾਂ... ਅਸੀਂ ਪੈ ਰਹੇ ਮੀਂਹ ਦਾ ਸ਼ੋਰ ਅਤੇ ਬਿਜਲੀ ਦੀ ਕੜਕ ਸੁਣਦੇ ਹਾਂ। ਅਨੁਭੂਤੀ ਕਿਸੇ ਵਸਤ ਦੀ ਸਮੁੱਚੇ ਤੌਰ ਉਤੇ ਇੰਦਰਿਆਵੀ ਛਾਪ (ਬਿੰਬ) ਹੁੰਦੀ ਹੈ ਜਿਹੜੀ ਇਸਦੇ ਰੂਪ ਅਤੇ ਆਕਾਰ ਨੂੰ, ਜਗ੍ਹਾ ਦੇ ਪੱਖੋਂ ਇਸਦੇ ਟਿਕਾਣੇ ਆਦਿ ਨੂੰ ਪ੍ਰਤਿਬਿੰਬਤ ਕਰਦੀ ਹੈ। ਗਿਆਨ-ਇੰਦਰੇ ਬੜੇ ਸੂਖਮ ਹੁੰਦੇ ਹਨ, ਫਿਰ ਵੀ ਉਹਨਾਂ ਦੀਆਂ ਆਪਣੀਆਂ ਸੀਮਾਂ ਹੁੰਦੀਆਂ ਹਨ, ਅਤੇ ਉਹ ਵਸਤਾਂ ਦੀਆਂ ਸਾਰੀਆਂ ਖਾਸੀਅਤਾਂ ਸਾਡੇ ਸਾਮ੍ਹਣੇ ਪਰਗਟ ਨਹੀਂ ਕਰ ਸਕਦੇ। ਅਸੀਂ ਨਿਮਨ-ਲਾਲ ਅਤੇ ਪਰਾਬਨਫ਼ਸ਼ੀ ਕਿਰਨਾਂ ਵਿਚ

੧੯੯