ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਕਿ ਉਹ ਅਜੇ ਕੋਈ ਵਿਚਾਰ ਨਹੀਂ ਰੱਖਦਾ, ਬਿਲਕੁਲ ਮੁਢਲੇ ਜਿਹੇ ਵਿਚਾਰ ਵੀ ਨਹੀਂ। ਇਸਤੋਂ ਪਤਾ ਲੱਗਦਾ ਹੈ ਕਿ ਇੰਦਰਿਆਵੀ ਪ੍ਰਭਾਵ, ਅੰਤਮ ਵਿਸ਼ਲੇਸ਼ਣ ਵਿਚ, ਗਿਆਨ ਦੀ ਨੀਂਹ ਅਤੇ ਸੋਮਾ ਹੁੰਦੇ ਹਨ। ਪਰ ਇਸ ਅਮਲ ਵਿਚ ਮਨੁੱਖ ਦਾ ਇੰਦਰਿਆਵੀ ਤਜਰਬਾ ਆਪਣੇ ਆਪ ਕੰਮ ਨਹੀਂ ਕਰਦਾ, ਸਗੋਂ ਸਾਂਝੇ ਸਮਾਜੀ-ਇਤਿਹਾਸਕ ਤਜਰਬੇ ਅਤੇ ਗਿਆਨ ਨਾਲ ਮਿਲ ਕੇ ਹੀ ਕੰਮ ਕਰਦਾ ਹੈ। ਨਾ ਕਿਰਤ ਵਿਚ ਅਤੇ ਨਾ ਬੋਧ--ਪਰਾਪਤੀ ਵਿਚ ਮਨੁੱਖ ਇਕੱਲਾ ਹੈ। ਉਸਦੀ ਰਾਬਿਨਸਨ ਕਰੂਸੋ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਜਿਹੜਾ ਜਦੋਂ ਆਪਣੇ ਆਪ ਨੂੰ ਵੀਰਾਨ ਟਾਪੂ ਉਤੇ ਪਾਉਂਦਾ ਹੈ, ਤਾਂ ਸਭ ਕੁਝ ਨਵੇਂ ਸਿਰਿਉਂ ਕਰਨ ਲਈ ਅਤੇ ਸੰਸਾਰ ਨੂੰ ਇਕਤਰ੍ਹਾਂ ਨਾਲ ਨਵੇਂ ਸਿਰਿਉਂ ਜਾਣਨ ਲਈ ਮਜਬੂਰ ਹੋ ਜਾਂਦਾ ਹੈ। ਪਰ ਸੱਚੀ ਗੱਲ ਇਹ ਹੈ ਕਿ ਕਰੂਸੋ ਵੀ ਸਮਾਜ ਨਾਲੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਨਹੀਂ ਸੀ, ਕਿਉਂਕਿ ਉਹ ਉਸ ਤਜਰਬੇ ਅਤੇ ਗਿਆਨ ਤੋਂ ਸਹਾਇਤਾ ਲੈ ਰਿਹਾ ਸੀ ਜਿਹੜਾ ਉਸਨੇ ਲੋਕਾਂ ਵਿਚ ਰਹਿੰਦਿਆਂ ਪਰਾਪਤ ਕੀਤਾ ਸੀ। ਇਸਤੋਂ ਇਲਾਵਾ ਉਹ ਉਹਨਾਂ ਚੀਜ਼ਾਂ ਅਤੇ ਸੰਦਾਂ ਦੀ ਵਰਤੋਂ ਕਰਦਾ ਹੈ ਜਿਹੜੇ ਉਹ ਜਹਾਜ਼ ਤਬਾਹ ਹੋਣ ਤੋਂ ਪਿਛੋਂ ਸਮੁੰਦਰ ਵਿਚੋਂ ਕੱਢ ਲਿਆਉਣ ਵਿਚ ਸਫ਼ਲ ਹੋ ਸਕਿਆ ਸੀ, ਅਤੇ ਉਹ ਆਪਣੀ ਮੁਢਲੀ ਜਿਹੀ ਆਰਥਕਤਾ ਕਾਇਮ ਕਰਨ ਲਈ ਉਹਨਾਂ ਦੀ ਵਰਤੋਂ ਕਰਦਾ ਹੈ।

ਗਿਆਨ-ਇੰਦਰੇ ਸੰਸਾਰ ਵੱਲ ਖੁਲ੍ਹਦੀਆਂ ਬਾਰੀਆਂ ਹਨ

ਬੌਧ-ਪਰਾਪਤੀ ਦਾ ਅਮਲ ਜਿਸ ਤਰੀਕੇ ਨਾਲ ਵਾਪਰਦਾ ਹੈ, ਆਓ ਉਸ ਉਤੇ ਵਿਚਾਰ ਕਰੀਏ। ਇਹ ਗੰਭੀਰ ਨਿਰੀਖਣ ਤੋਂ, ਇੰਦਰਿਆਵੀ ਪ੍ਰਭਾਵਾਂ (ਬਿੰਬਾਂ) ਤੋਂ, ਜੋ ਕੁਝ ਅਸੀਂ ਦੇਖਦੇ

੧੯੮