ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਜੋਂ ਝੋਨੇ ਦਿਕਾਰਤੀ ਨੇ ਇਸੇਤਰ੍ਹਾਂ ਨਾਲ ਹੀ ਗਤੀ-ਨਿਰੰਤਰਤਾ ਦਾ ਕਾਨੂੰਨ ਲੱਭਿਆ, ਜੋ ਕਿ ਭੌਤਕ-ਵਿਗਿਆਨ ਦੇ ਅਗਲੇਰੇ ਵਿਗਾਸ ਲਈ ਨਿਰਣਾਜਨਕ ਮਹੱਤਾ ਰੱਖਦਾ ਸੀ।

ਅੱਜ ਦੇ ਕੁਝ ਆਦਰਸ਼ਵਾਦੀ ਫ਼ਿਲਾਸਫ਼ਰ ਵੀ ਤਰਕਵਾਦ ਦੇ ਵਿਚਾਰਾਂ ਨਾਲ ਸਹਿਮਤ ਹਨ; ਉਹਨਾਂ ਦਾ ਵਿਸ਼ਵਾਸ ਹੈ ਕਿ ਸਿਧਾਂਤ ਇੰਦਰਿਆਵੀ ਅਨੁਭਵ ਨੂੰ ਲਾਂਭੇ ਛੱਡ ਕੇ ਘੜਿਆ ਜਾਣਾ ਚਾਹੀਦਾ ਹੈ। ਅੰਗ੍ਰੇਜ਼ ਫ਼ਿਲਾਸਫ਼ਰ ਕਾਰਲ ਪੌਪਰ ਦਾ ਇਹ ਕਹਿਣਾ ਸੀ ਕਿ ਵਿਗਿਆਨ ਦੇ ਇਤਿਹਾਸ ਵਿਚ ਹਮੇਸ਼ਾ ਹੀ ਤਜਰਬਾ ਨਹੀਂ ਸਗੋਂ ਸਿਧਾਂਤ, ਨਿਰੀਖਣ ਨਹੀਂ ਸਗੋਂ ਵਿਚਾਰ, ਨਵੇਂ ਗਿਆਨ ਲਈ ਰਾਹ ਬਣਾਉਣ ਵਾਲਾ ਰਿਹਾ ਹੈ। ਤਰਕਵਾਦੀ ਠੀਕ ਹਨ ਜਦੋਂ ਉਹ ਮਨੁੱਖੀ ਮਨ ਦੀ ਤਾਕਤ ਦੇ ਦਮਗਜੇ ਮਾਰਦੇ ਹਨ, ਪਰ ਉਹ ਗ਼ਲਤ ਹਨ ਜਦੋਂ ਉਹ ਇਸਦੇ ਰੋਲ ਨੂੰ ਨਿਰਪੇਖ ਬਣਾ ਦੇਂਦੇ ਹਨ ਅਤੇ ਸੋਚਨੀ ਨੂੰ ਇੰਦਰਿਆਵੀ ਅਨੁਭਵ ਤੋਂ ਵੱਖ ਕਰ ਦੇਂਦੇ ਹਨ।

ਮਨੁੱਖ ਨੂੰ ਕਿਸ ਉਤੇ ਵਿਸ਼ਵਾਸ ਕਰਨਾ ਚਾਹੀਦਾ ਹੈ-
ਗਿਆਨ-ਇੰਦਰਿਆਂ ਉਤੇ ਜਾਂ ਮਨ ਉਤੇ?

ਤਾਂ ਫਿਰ, ਇਸ ਵਿਵਾਦ ਵਿਚ, ਠੀਕ ਕੌਣ ਹੈ- ਅਨੁਭਵ-–ਸਿੱਧਤਾਵਾਦੀ ਜਾਂ ਤਰਕਵਾਦੀ? ਗਿਆਨ-ਇੰਦਰਿਆਂ ਨੇ ਮਨੁੱਖ ਨੂੰ ਅਕਸਰ ਧੋਖਾ ਦਿਤਾ ਹੈ, ਨਿੱਤਾਪ੍ਰਤਿ ਜੀਵਨ ਵਿਚ ਵੀ ਅਤੇ ਬੋਧ-ਪਰਾਪਤੀ ਵਿਚ ਵੀ। ਆਕਾਸ਼ ਵਿਚ ਸੂਰਜ ਦੀ ਗਤੀ ਨੂੰ ਦੇਖਦਿਆਂ ਲੋਕਾਂ ਨੇ ਨਿਰਣਾ ਕੀਤਾ ਕਿ ਸੂਰਜ ਧਰਤੀ ਦੁਆਲੇ ਚੱਕਰ ਕੱਟਦਾ ਹੈ। ਇਸਲਈ ਜਦੋਂ ਨਿਕੋਲਾਸ ਕੋਪਰਨੀਕਸ ਨੇ ਸਾਬਤ ਕਰ ਦਿਤਾ ਕਿ ਗੱਲ ਇਸਤੋਂ ਉਲਟ ਹੈ, ਤਾਂ ਉਹਨਾਂ ਨੂੰ ਸਦਮਾ ਪਹੁੰਚਾ। ਪਰ ਮਨ ਵੀ ਮਨੁੱਖ ਨੂੰ ਧੋਖਾ ਦੇਂਦਾ ਰਿਹਾ

੧੯੬