ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਮਜਾਤ ਤੋਂ ਹੈ, ਜਦ ਕਿ ਸਮਝੇ ਜਾਣ ਦੀ ਸੰਭਾਵਨਾ ਚੀਜ਼ਾਂ ਦਾ ਕਾਨੂੰਨ ਹੈ। ਉਪਨਿਸ਼ਦਾਂ ਵਿਚ ਮਿਲਦੀ ਪੁਰਾਤਨ ਹਿੰਦੂ ਫ਼ਿਲਾਸਫ਼ੀ ਵਿਚ ਗਿਆਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ: ਨਿਮਨ ਅਤੇ ਉਚੇਰਾ। ਨਿਮਨ ਗਿਆਨ ਨੂੰ ਖੰਡਿਤ ਅਤੇ ਸਬੱਬੀ ਸਮਝਿਆ ਜਾਂਦਾ ਸੀ, ਇਸਲਈ ਇਸਨੂੰ ਪ੍ਰਮਾਣਿਕ ਨਹੀਂ ਸੀ ਸਮਝਿਆ ਜਾਂਦਾ। ਉਚੇਰਾ ਗਿਆਨ ਤਰਕ ਜਾਂ ਮਨ ਤੋਂ ਪਰਾਪਤ ਹੁੰਦਾ ਸੀ, ਅਤੇ ਮਨ ਇਸ ਤੱਕ ਰਹੱਸਮਈ ਅੰਤਰ-–ਸੂਝ ਨਾਲ ਪਹੁੰਚਦਾ ਸੀ।

ਇਹੋ ਜਿਹੇ ਵਿਚਾਰ ਅਰਬ ਫ਼ਿਲਾਸਫ਼ਰ, ਹਕੀਮ ਅਤੇ ਸਿਆਸਤਦਾਨ ਇਬਨ ਤੁਫੈਲ (ਅਬੂ ਬਕਰ) ਨੇ ਵੀ ਪਰਗਟ ਕੀਤੇ। ਉਸਦਾ ਕਹਿਣਾ ਸੀ ਕਿ ਤਰਕ ਦਾ ਰਸਤਾ ਸਿਰਫ਼ ਚੋਣਵਿਆਂ ਦੀ ਪਹੁੰਚ ਵਿਚ ਹੈ। ਅਰਬ ਚਿੰਤਕ ਇਬਨ ਬਜਾਹ ਵੀ ਇਸੇਤਰ੍ਹਾਂ ਦੇ ਵਿਚਾਰ ਰੱਖਦਾ ਸੀ; ਉਹ ਉਚੇਰੇ ਗਿਆਨ ਨੂੰ ਮਨ ਦੀਆਂ ਸਰਗਰਮੀਆਂ ਨਾਲ ਜੋੜਦਾ ਸੀ। ਬਹੁਤ ਮਗਰੋਂ, ਜਰਮਨ ਤਰਕਵਾਦੀ ਫ਼ਿਲਾਸਫ਼ਰ ਗੌਟਫ਼ਰੀਦ ਲਾਈਬਨਿਤਜ਼ ਨੇ ਅਨੁਭਵ-ਸਿੱਧਤਾਵਾਦ ਵਲੋਂ ਸੁਝਾਏ ਗਏ ਤਾਬੂਲਾ ਰਾਸਾ ਦੇ ਬਿੰਬ ਦੇ ਮੁਕਾਬਲੇ ਉਤੇ ਸੰਗਮਰਮਰ ਦੀ ਸਿਲ ਦਾ ਬਿੰਬ ਪੇਸ਼ ਕੀਤਾ, ਜਿਸਦੀਆਂ ਰਗਾਂ ਵਿਚ ਕਿਸੇ ਭਵਿੱਖ ਦੇ ਬੁੱਤ ਦੀ ਰੂਪ-–ਰੇਖਾ ਚਿਤਰੀ ਜਾ ਸਕਦੀ ਹੈ। ਉਸਨੇ ਅਨੁਭਵ-ਸਿੱਧਤਾਵਾਦ ਦੇ ਇਸ ਸੂਤਰ ਨੂੰ, ਕਿ "ਬੁਧੀ ਵਿਚ ਕੁਝ ਨਹੀਂ ਜਿਹੜਾ ਗਿਆਨ-–ਇੰਦਰਿਆਂ ਵਿਚ ਸ਼ਾਮਲ ਨਾ ਹੋਵੇ", ਇਹਨਾਂ ਸ਼ਬਦਾਂ ਨਾਲ ਪੂਰਿਆ: "ਸਿਵਾਏ ਖ਼ੁਦ ਬੁਧੀ ਦੇ।" ਇੰਦਰਿਆਵੀ ਅਨੁਭਵ ਨੂੰ "ਜਨਮਜਾਤ ਵਿਚਾਰਾਂ" ਦੇ ਉਤੇਜਕ ਵਜੋਂ ਹੀ ਸਮਝਿਆ ਜਾਂਦਾ ਹੈ, ਕਿਉਂਕਿ ਕਦੀ ਕਦੀ ਸਿਰਫ਼ ਮਨ (ਚਿੰਤਨ) ਦੇ ਆਧਾਰ ਉਤੇ, ਤਜਰਬੇ ਉਪਰ ਨਿਰਭਰ ਕੀਤੇ ਤੋਂ ਬਿਨਾਂ, ਹੀ ਨਵਾਂ ਗਿਆਨ ਪਰਾਪਤ ਕੀਤਾ ਗਿਆ ਹੁੰਦਾ ਹੈ। ਉਦਾਹਰਣ

੧੯੫