ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸੰਸਾਰ ਨਾਲ ਮਨੁੱਖ ਦੇ ਅੰਤਰ-ਕਰਮ ਦੇ ਦੌਰਾਨ ਬੋਧ-–ਪਰਾਪਤੀ ਦਾ ਇਹ ਅਮਲ ਕਿਵੇਂ ਵਾਪਰਦਾ ਹੈ। ਪਰ ਇਸ ਸੂਤਰ ਨੂੰ ਮੰਨ ਲੈਣਾ ਹੀ ਕਾਫ਼ੀ ਨਹੀਂ। ਬੋਧ-ਪਰਾਪਤੀ ਵਖੋ ਵਖਰੇ ਰੂਪਾਂ, ਪੱਧਰਾਂ ਅਤੇ ਪੜਾਵਾਂ ਦਾ ਅਮਲ ਹੈ, ਜਿਸ ਵਿਚ ਇੰਦਰਿਆਵੀ ਪ੍ਰਭਾਵ ਅਤੇ ਚਿੰਤਨ ਵਖਰੀ ਭੂਮਿਕਾ ਨਿਭਾਉਂਦੇ ਹਨ। ਇਹਨਾਂ ਦੇ ਪ੍ਰਕਾਰਜ ਲੱਭਣਾ ਸਾਡੇ ਲਈ ਮਹਤਵਪੂਰਨ ਹੈ। ਫ਼ਿਲਾਸਫ਼ੀ ਦੇ ਇਤਿਹਾਸ ਵਿਚ, ਗਿਆਨ ਵਿਚਲੇ ਇੰਦਰਿਆਵੀ ਅਤੇ ਤਾਰਕਿਕ ਅੰਸ਼ਾਂ ਦੀ ਥਾਂ ਅਤੇ ਭੂਮਿਕਾ ਸੰਬੰਧੀ ਕੋਈ ਸਹਿਮਤੀ ਨਹੀਂ ਪਾਈ ਜਾਂਦੀ। ਵਖੋ ਵਖਰੇ ਫ਼ੈਸਲੇ ਤਜਵੀਜ਼ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਦਾ ਸੰਬੰਧ ਅਨੁਭਵ-ਸਿੱਧਤਾਵਾਦ ਨਾਲ ਹੈ ਅਤੇ ਦੂਜੇ ਦਾ ਤਰਕਵਾਦ ਨਾਲ।

ਬਹੁਤ ਪਹਿਲਾਂ ਹੀ ਇਹ ਦੇਖਿਆ ਜਾ ਚੁੱਕਾ ਸੀ ਕਿ ਬੋਧ- ਪਰਾਪਤੀ ਵਿਚ ਇੰਦਰਿਆਵੀ ਪ੍ਰਭਾਵ (ਬਿੰਬ)-- ਇੰਦਰਿਆਵੀ ਅਹਿਸਾਸ, ਅਨੁਭਵ ਅਤੇ ਕਿਆਸ-- ਅਤੇ ਚਿੰਤਨ (ਤਾਰਕਿਕ ਗਿਆਨ)-- ਸੰਕਲਪ ਅਤੇ ਨਿਰਣੇ ਸ਼ਾਮਲ ਹੁੰਦੇ ਹਨ। ਵਿਗਿਆਨੀ ਅਤੇ ਫ਼ਿਲਾਸਫ਼ਰ ਇਸ ਬਾਰੇ ਵੱਖ ਵੱਖ ਰਾਇ ਰੱਖਦੇ ਹਨ ਕਿ ਉਹ ਬੋਧ-ਪਰਾਪਤੀ ਵਿਚ ਮੁੱਖ ਗੱਲ, ਆਧਾਰ ਕਿਸਨੂੰ ਮੰਣਦੇ ਹਨ। ਕੁਝ ਇਕ ਦਾ, ਜਿਨ੍ਹਾਂ ਵਿਚ ਪਦਾਰਥਵਾਦੀ ਫ਼ਰਾਂਸਿਸ ਬੇਕਨ ਅਤੇ ਜਾਹਨ ਲੋਕ, ਅਤੇ ਆਦਰਸ਼ਵਾਦੀ ਜਾਰਜ ਬਰਕਲੇ ਅਤੇ ਡੇਵਿਡ ਹਿਊਮ ਸ਼ਾਮਲ ਹਨ, ਵਿਸ਼ਵਾਸ ਹੈ ਕਿ ਗਿਆਨ ਵਿਚ ਇੰਦਰਿਆਵੀ ਪ੍ਰਭਾਵ ਜਾਂ ਤਜਰਬੇ ਪ੍ਰਮੁੱਖ ਮਹੱਤਾ ਰੱਖਦੇ ਹਨ ਅਤੇ ਸੰਸਾਰ ਦਾ ਗਿਆਨ, ਖ਼ਾਸ ਕਰਕੇ ਵਿਗਿਆਨਕ ਗਿਆਨ ਪੂਰੀ ਤਰ੍ਹਾਂ ਇਹਨਾਂ ਉਪਰ ਨਿਰਭਰ ਕਰਦਾ ਹੈ। ਇਹ ਦ੍ਰਿਸ਼ਟੀਕੋਨ ਅਨੁਭਵ-ਸਿੱਧਤਾਵਾਦ ਵਜੋਂ ਜਾਣਿਆ ਜਾਂਦਾ ਹੈ। ਇਹ ਦ੍ਰਿਸ਼ਟੀਕੋਨ ਰੱਖਣ ਵਾਲਿਆਂ ਦਾ ਵਿਸ਼ਵਾਸ ਹੈ ਕਿ ਇੰਦਰਿਆਵੀ ਪ੍ਰਭਾਵ ਗਿਆਨ ਦਾ ਇਕੋ ਇਕ ਸੋਮਾ ਹਨ।

੧੯੨