ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਇਤਿਹਾਸ ਦੇ ਚਾਲੂ ਪੜਾਅ ਉਤੇ ਮਨੁੱਖਾ ਬੋਧ ਦੀ ਪਹੁੰਚ ਵਿਚ ਹੁੰਦਾ ਹੈ। ਬੋਧ-ਪਰਾਪਤੀ ਦਾ ਨਿਸ਼ਾਨਾ (ਅਨਾਤਮ) ਪਦਾਰਥਕ ਸੰਭਾਵਨਾਵਾਂ ਉਤੇ, ਇਕੱਤ੍ਰਿਤ ਗਿਆਨ ਦੀ ਪੱਧਰ ਉਪਰ ਅਤੇ ਸਮਾਜਕ ਲੋੜਾਂ ਉਪਰ ਵੀ ਨਿਰਭਰ ਕਰਦਾ ਹੈ। ਇਹ ਗੱਲ ਸਮਝ ਆਉਂਦੀ ਹੈ ਕਿ ਪੁਰਾਤਨ ਫ਼ਿਲਾਸਫ਼ਰ ਐਟਮ ਦੀ ਬਣਤਰ ਨਹੀਂ ਸਨ ਸਮਝ ਸਕਦੇ; ਨਿਊਟਨ ਦੇ ਵੇਲੇ ਸਾਪੇਖਤਾ ਦਾ ਸਿਧਾਂਤ ਘੜਣਾ ਅਸੰਭਵ ਸੀ, ਅਤੇ ਜੀਨਸ ਟੈਕਨਾਲੋਜੀ ਵਿਚਲੇ ਮਸਲੇ ਸਿਰਫ਼ ਅੱਜ ਹੀ ਹਲ ਕੀਤੇ ਜਾ ਸਕਦੇ ਹਨ। ਮਾਰਕਸਵਾਦ ਦਾ ਪਰਗਟ ਹੋਣਾ ਇਸ ਗੱਲ ਦੀ ਸ਼ਾਨਦਾਰ ਮਿਸਾਲ ਹੈ ਕਿ ਵਿਗਿਆਨ ਕਿਵੇਂ ਮਨੁੱਖਾ ਇਤਿਹਾਸ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਪਰ ਮਨੁੱਖ ਪ੍ਰਕਿਰਤੀ ਦਾ ਅਧਿਐਨ ਸਿਰਫ਼ ਇਸਦੀ ਆਦਿ-ਕਾਲੀਨ ਸਥਿਤੀ ਵਿਚ ਹੀ ਨਹੀਂ ਕਰਦਾ। ਮਨੁੱਖੀ ਸਰਗਰਮੀਆਂ ਦੇ ਦੌਰਾਨ ਗਿਆਨ ਦੀਆਂ ਕਈ ਵਸਤਾਂ ਸਿਰਜੀਆਂ ਜਾ ਰਹੀਆਂ ਹਨ: ਚੋਣਵੇਂ ਪ੍ਰਜਣਨ ਨਾਲ ਅਨਾਜ ਦੀਆਂ ਨਵੀਆਂ ਕਿਸਮਾਂ ਅਤੇ ਪਸ਼ੂਆਂ ਦੀਆਂ ਨਵੀਆਂ ਜਾਤੀਆਂ ਵਿਕਸਤ ਕੀਤੀਆਂ ਗਈਆਂ ਹਨ।

ਸਿੱਟਾ ਇਹ ਕਿ ਬੋਧ-ਪਰਾਪਤੀ ਉਹ ਗਿਆਨ ਪਰਾਪਤ ਕਰਨ ਦਾ ਅਮਲ ਹੈ ਜਿਸਦਾ ਫ਼ੌਰੀ ਨਿਸ਼ਾਨਾ ਸੱਚ ਤੱਕ ਪੁੱਜਣਾ ਹੁੰਦਾ ਹੈ, ਅਤੇ ਜਿਸਦਾ ਅੰਤਮ ਨਿਸ਼ਾਨਾ ਸਫ਼ਲ ਅਮਲੀ ਸਰਗਰਮੀ ਹੁੰਦਾ ਹੈ।

"ਤਾਬੂਲਾ ਰਾਸਾ" ਅਤੇ "ਜਨਮਜਾਤ ਵਿਚਾਰਾਂ" ਦੇ ਸਿਧਾਂਤ

ਵਿਗਿਆਨ ਅਤੇ ਫ਼ਿਲਾਸਫ਼ੀ ਦੇ ਸਮੁੱਚੇ ਇਤਿਹਾਸ ਵਿਚ ਬੋਧ-ਪਰਾਪਤੀ ਦੇ ਕਾਫ਼ੀ ਸਿਧਾਂਤ ਤਜਵੀਜ਼ ਕੀਤੇ ਗਏ ਹਨ। ਅਸੀਂ ਪਹਿਲਾਂ ਹੀ ਵਿਚਾਰ ਕਰ ਆਏ ਹਾਂ ਕਿ ਆਪਣੇ ਦੁਆਲੇ

੧੯੧