ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਇਨਕਲਾਬ ਦੇ, ਕੌਮੀ ਆਜ਼ਾਦੀ ਦੀਆਂ ਲਹਿਰਾਂ, ਆਦਿ ਦੇ। ਇਸਤਰ੍ਹਾਂ ਪ੍ਰੋਲਤਾਰੀਆਂ ਵਲੋਂ ਲੜਿਆ ਜਾ ਰਿਹਾ ਸ਼ਰੇਣੀ ਘੋਲ ਮਾਰਕਸਵਾਦੀ ਸਿਧਾਂਤ ਦੇ ਪਰਗਟ ਹੋਣ ਦੀ ਇਕ ਪੂਰਵ-–ਸ਼ਰਤ ਸੀ।

ਬੋਧ-ਪਰਾਪਤੀ ਇਕ ਦਿਮਾਗ਼ੀ ਸਰਗਰਮੀ ਹੈ, ਜਿਹੜੀ ਅਮਲੀ ਸਰਗਰਮੀਆਂ ਤੋਂ ਵਖਰੀ ਹੈ, ਭਾਵੇਂ ਉਹਨਾਂ ਨਾਲ ਜੁੜੀ ਹੋਈ ਹੈ। ਆਪਣੀਆਂ ਕਿਰਤ ਸਰਗਰਮੀਆਂ ਦੇ ਦੌਰਾਨ ਮਨੁੱਖ ਆਪਣੀਆਂ ਲੋੜਾਂ ਅਤੇ ਨਿਸ਼ਾਨਿਆਂ ਅਨੁਸਾਰ ਪ੍ਰਕਿਰਤੀ ਨੂੰ ਬਦਲਦਾ ਹੈ: ਉਹ ਤੇਲ ਅਤੇ ਕੋਇਲਾ ਕੱਢਦਾ ਹੈ, ਜੰਗਲ ਲਾਉਂਦਾ ਹੈ, ਭੂਮੀ ਵਾਹੁੰਦਾ ਹੈ, ਆਦਿ। ਇਹ ਸਭ ਕੁਝ ਕਰਨ ਲਈ ਉਸਕੋਲ ਸੰਬੰਧਤ ਵਸਤਾਂ ਅਤੇ ਵਰਤਾਰਿਆਂ ਬਾਰੇ ਗਿਆਨ ਹੋਣਾ ਚਾਹੀਦਾ ਹੈ। ਬੋਧ ਹਕੀਕਤ ਉਪਰ ਗਿਆਨ ਦੇ ਰੂਪ ਵਿਚ ਦਿਮਾਗ਼ੀ ਨਿਪੁੰਨਤਾ ਪਰਾਪਤ ਕਰਨਾ ਹੈ। ਸਿਖਣ ਅਤੇ ਖੋਜਣ ਦੇ ਰਾਹੀਂ ਗਿਆਨ ਪਰਾਪਤ ਕਰਨ ਅਤੇ ਸਭਿਆਚਾਰ ਗ੍ਰਹਿਣ ਕਰਨ ਨਾਲ ਮਨੁੱਖ ਇਕ ਸਿਰਜਕ ਬਣ ਜਾਂਦਾ ਹੈ ਜਿਹੜਾ ਨਾ ਸਿਰਫ਼ ਹਕੀਕਤ ਨੂੰ ਹੀ, ਸਗੋਂ ਆਪਣੇ ਆਪ ਨੂੰ ਵੀ ਬਦਲਦਾ ਹੈ। ਉਹ ਗਿਆਨ ਦਾ ਅਹੰ ਜਾਂ ਆਤਮ ਸਮਾਜਕ, ਵਿਸ਼ਾਲ ਗਿਆਨ ਦਾ ਵਾਹਕ ਬਣ ਜਾਂਦਾ ਹੈ। ਜੋ ਮੁਢਲਾ ਗਿਆਨ ਅਮਲ ਤੋਂ ਵੱਖ ਨਹੀਂ ਕੀਤਾ ਜਾਂਦਾ ਸਗੋਂ ਇਸ ਵਿਚ ਘੁਲਮਿਲ ਜਾਂਦਾ ਹੈ, ਤਾਂ ਸਮਾਂ ਪਾ ਕੇ ਗਿਆਨ ਦਾ ਇਕੱਤ੍ਰੀਕਰਨ ਇਸ (ਗਿਆਨ) ਨੂੰ ਮੁਕਾਬਲਤਨ ਸਵੈਧੀਨ ਬਣਾ ਦੇਂਦਾ ਹੈ, ਅਤੇ ਇਹ ਉਸੇ ਗਿਆਨ ਵਿਚੋਂ ਹੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਪਹਿਲਾਂ ਪਰਾਪਤ ਕੀਤਾ ਜਾ ਚੁੱਕਾ ਹੁੰਦਾ ਹੈ।

ਹੁਣ ਗਿਆਨ ਦਾ ਅਨਾਤਮ ਸਮੁੱਚਾ ਸੰਸਾਰ, ਪ੍ਰਕਿਰਤੀ ਅਤੇ ਸਮਾਜ ਨਹੀਂ ਹੁੰਦਾ, ਸਗੋਂ ਸਿਰਫ਼ ਉਹ ਕੁਝ ਹੁੰਦਾ ਹੈ

੧੯੦