ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਲ ਦਾ ਦ੍ਰਿਸ਼ਟੀਕੋਨ ਗਿਆਨ ਦੇ ਸਿਧਾਂਤ ਵਿਚ ਪ੍ਰਾਥਮਿਕ ਅਤੇ ਬੁਨਿਆਦੀ ਹੋਣਾ ਚਾਹੀਦਾ ਹੈ।"* ਅਮਲ ਤੋਂ ਬਿਨਾਂ ਬੋਧ-ਪਰਾਪਤੀ ਅਸੰਭਵ ਹੈ।

ਲੋਕਾਂ ਦੀਆਂ ਪਦਾਰਥਕ, ਠੋਸ ਸਰਗਰਮੀਆਂ ਦੇ ਦੌਰਾਨ ਹੀ ਹਕੀਕਤ ਬਦਲੀ ਜਾ ਰਹੀ ਹੁੰਦੀ ਹੈ। ਇਹਨਾਂ ਸਰਗਰਮੀਆਂ ਤੋਂ ਸਾਡਾ ਮਤਲਬ, ਪਹਿਲੀ ਥਾਂ ਉਤੇ, ਕਿਰਤ ਦੇ ਉਹਨਾਂ ਰੂਪਾਂ ਤੋਂ ਹੈ ਜਿਹੜੇ ਖ਼ੁਰਾਕ ਪੈਦਾ ਕਰਦੇ ਅਤੇ ਘਰ ਬਣਾਉਂਦੇ ਹਨ, ਅਤੇ ਕੰਮ ਦੇ ਸੰਦ ਵੀ ਬਣਾਉਂਦੇ ਹਨ। ਉਦਾਹਰਣ ਵਜੋਂ ਉਸ ਮਜ਼ਦੂਰ ਦੀ ਕਿਰਤ ਜਿਹੜਾ ਮਸ਼ੀਨਾਂ ਬਣਾਉਂਦਾ ਹੈ, ਰਾਜ ਦੀ, ਜਿਹੜਾ ਘਰ ਉਸਾਰਦਾ ਹੈ, ਅਤੇ ਕਿਸਾਨ ਦੀ ਕਿਰਤ ਜਿਹੜਾ ਕਣਕ ਪੈਦਾ ਕਰਦਾ ਹੈ। ਆਪਣੀਆਂ ਅਮਲੀ ਸਰਗਰਮੀਆਂ ਵਿਚ ਮਨੁੱਖ ਨਾ ਸਿਰਫ਼ ਵਸਤਾਂ ਨੂੰ ਬਦਲਦਾ ਹੀ ਹੈ, ਸਗੋਂ ਤਜਰਬਾ ਅਤੇ ਗਿਆਨ ਇਕੱਠਾ ਕਰਦਾ ਹੋਇਆ ਉਹ ਆਪ ਵੀ ਬਦਲਦਾ ਜਾਂਦਾ ਹੈ। ਉਤਪਾਦਨ ਦਾ ਤਜਰਬਾ ਪ੍ਰਕਿਰਤਕ ਵਿਗਿਆਨਾਂ ਨੂੰ ਜਨਮ ਦੇਂਦਾ ਹੈ। ਅਸੀਂ ਪਹਿਲਾਂ ਹੀ ਉਪਰ ਦੱਸ ਆਏ ਹਾਂ ਕਿ ਇਹ ਜਹਾਜ਼ਰਾਨੀ ਦੀ ਅਮਲੀ ਲੋੜ ਸੀ ਜਿਸਨੇ ਤਾਰਾ-ਵਿਗਿਆਨ ਨੂੰ ਜਨਮ ਦਿਤਾ ਅਤੇ ਰੇਖਾ-ਗਣਿਤ ਖੇਤੀ ਦੀਆਂ ਲੋੜਾਂ ਕਾਰਨ ਪੈਦਾ ਹੋਇਆ। ਗਣਿਤ ਮਿਸਰ ਅਤੇ ਬਾਬਲ ਦੇ ਲੋਕਾਂ ਦੀ ਖੇਤਰਫ਼ਲ ਅਤੇ ਮਾਤਰਾ ਦਾ ਹਿਸਾਬ ਲਾਉਣ ਵਿਚ, ਅਤੇ ਮਿਸਰੀ ਮੁਨੀਮਾਂ ਦੀ ਉਜਰਤਾਂ, ਰੋਟੀ ਅਤੇ ਬੀਅਰ ਦਾ ਹਿਸਾਬ ਰੱਖਣ ਵਿਚ ਮੱਦਦ ਕਰਦਾ ਸੀ। ਪਰ ਅਮਲੀ ਸਰਗਰਮੀਆਂ ਨਾ ਸਿਰਫ਼ ਪ੍ਰਕਿਰਤੀ ਨੂੰ ਬਦਲਣ ਵਿਚ ਸਹਾਈ ਹੁੰਦੀਆਂ ਹਨ, ਸਗੋਂ ਉਹ ਸਮਾਜਕ ਜੀਵਨ ਵਿਚ ਵੀ ਤਬਦੀਲੀਆਂ ਲਿਆਉਂਦੀਆਂ ਹਨ, ਸਮੇਤ ਸ਼ਰੇਣੀ ਘੋਲ


————————————————————

*ਉਹੀ, ਸਫਾ ੧੪੨।

੧੮੯