ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਸਕਦੀ ਹੈ ਜਾਂ ਨਹੀਂ, ਦੋ ਪਹੁੰਚਾਂ ਦੀਆਂ ਸੰਖੇਪ ਵਿਚ ਵਿਲੱਖਣਤਾਈਆਂ ਦੱਸੀਆਂ ਹਨ। ਅਸੀਂ ਇਹ ਵੀ ਸਥਾਪਤ ਕੀਤਾ ਹੈ ਕਿ ਕਈ ਫ਼ਿਲਾਸਫ਼ਰ ਕੁਝ ਕਾਰਨਾਂ ਕਰਕੇ ਇਸ ਸਵਾਲ ਦਾ ਜਵਾਬ ਨਾਂਹ ਵਿਚ ਦੇਂਦੇ ਹਨ।

ਅਗਨਾਸਤਕਵਾਦ ਨੂੰ ਕਿਵੇਂ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ?

ਗਿਆਨ ਪਰਾਪਤ ਕਰਨ ਦਾ ਅਰਥ ਹੈ ਕਾਰਜ ਕਰਨਾ

ਅਗਨਾਸਤਕਵਾਦ ਉਤੇ ਗ਼ਾਲਬ ਹੋਣ ਲਈ, ਇਹ ਲੱਭਣਾ ਜ਼ਰੂਰੀ ਹੈ ਕਿ ਉਹ ਕਿਹੜਾ ਆਧਾਰ ਹੈ ਜਿਸ ਉਤੇ ਗਿਆਨ ਵਸਤੂਪਰਕ ਯਥਾਰਥ ਨਾਲ ਮੇਲ ਖਾ ਜਾਂਦਾ ਹੈ। ਰੋਜ਼ਾਨਾ ਜੀਵਨ ਅਗਨਾਸਤਕਵਾਦ ਨੂੰ, ਅਤੇ ਸਮੁੱਚੇ ਤੌਰ ਉਤੇ ਆਦਰਸ਼ਵਾਦ ਨੂੰ, ਸਭ ਤੋਂ ਵੱਧ ਫ਼ੈਸਲਾਕੁਨ ਢੰਗ ਨਾਲ ਗ਼ਲਤ ਸਾਬਤ ਕਰਦਾ ਹੈ। ਸਚਮੁਚ, ਜੋ ਲੋਕ ਆਪਣੇ ਦੁਆਲੇ ਦੀਆਂ ਵਸਤਾਂ ਅਤੇ ਵਰਤਾਰਿਆਂ ਨੂੰ ਨਾ ਸਮਝ ਸਕਦੇ ਹੁੰਦੇ, ਤਾਂ ਉਹ ਉਹਨਾਂ ਨੂੰ ਨਾ ਵਰਤ ਸਕਦੇ, ਨਾ ਬਿਹਤਰ ਬਣਾ ਸਕਦੇ ਅਤੇ ਨਾ ਮੁੜ--ਬਣਾ ਸਕਦੇ। ਆਪਣੇ ਸਾਰੇ ਪ੍ਰਗਟਾਵਾਂ ਵਿਚ ਅਗਨਾਸਤਕਵਾਦ ਦਾ ਬੇਅਸਰ ਹੋਣਾ ਗਿਆਨ ਦੇ ਵਿਰੋਧ-ਵਿਕਾਸੀ ਪਦਾਰਥਵਾਦੀ ਸਿਧਾਂਤ ਤੋਂ ਵੀ ਸਾਬਤ ਹੁੰਦਾ ਹੈ, ਜਿਹੜਾ ਪ੍ਰਤਿਬਿੰਬਣ ਦੇ ਸਿਧਾਂਤ ਨੂੰ ਆਪਣਾ ਨਿਖੇੜੇ ਦਾ ਆਧਾਰ ਬਣਾਉਂਦਾ ਹੈ। ਲੈਨਿਨ ਨੇ ਇਸ ਵਿਸ਼ੇ ਦੇ ਮੂਲ-ਮੁੱਦੇ ਨੂੰ ਇੰਝ ਸੂਤ੍ਰਿਤ ਕੀਤਾ ਸੀ: "...ਵਸਤਾਂ ਸਾਡੇ ਤੋਂ ਬਾਹਰ ਹੋਂਦ ਰੱਖਦੀਆਂ ਹਨ। ਸਾਡੇ ਅਨੁਭਵ ਅਤੇ ਵਿਚਾਰ ਇਹਨਾਂ ਦੇ ਬਿੰਬ ਹਨ। ਇਹਨਾਂ ਬਿੰਬਾਂ ਦੀ ਪੜਤਾਲ ਸੱਚੇ ਅਤੇ ਝੂਠੇ ਬਿੰਬਾਂ ਵਿਚਕਾਰ ਨਿਖੇੜ, ਅਮਲ ਵਿਚ ਹੁੰਦੀ ਹੈ।"* ਅਤੇ ਉਹ ਅੱਗੇ ਚੱਲਕੇ ਲਿਖਦਾ ਹੈ: "ਜੀਵਨ ਦਾ,


————————————————————

*ਵ. ਇ. ਲੈਨਿਨ, "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ", ਕਿਰਤ ਸੰਗ੍ਰਹਿ, ਸੈਂਚੀ ੧੪, ਸਫਾ ੧੧੦।

੧੮੮