ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਕੁਝ ਲਾਭਕਾਰੀ ਕੰਮ ਕਰਨ ਲਈ ਕਿਹਾ ਜਾ ਸਕਦਾ ਸੀ। ਇਸੇ ਕਰਕੇ ਆਦਿ-ਕਲੀਨ ਮਨੁੱਖ ਨੇ ਯੂਨਾਨ ਵਿਚਲੇ ਜੰਗਲਾਂ, ਖੇਤਾਂ ਅਤੇ ਦਰਿਆਵਾਂ ਉਪਰ ਪਰੀਆਂ ਦਾ, ਰੂਸ ਵਿਚ ਜਲ-ਪਰੀਆਂ, ਭੂਤਨਿਆਂ ਅਤੇ ਜੰਗਲੀ ਪਰੇਤਾਂ ਦਾ, ਅਤੇ ਅਫ਼ਰੀਕਾ ਵਿਚ ਜੂਓਕਾਂ ਦਾ ਵਾਸਾ ਕਰਾ ਦਿਤਾ।

ਇਸਤਰ੍ਹਾਂ ਕੁਦਰਤੀ ਸ਼ਕਤੀਆਂ ਦੇ ਰੂਬਰੂ ਮਨੁੱਖ ਦੀ ਲਾਚਾਰੀ ਅਤੇ ਉਸਦੇ ਗਿਆਨ, ਯੋਗਤਾਵਾਂ ਅਤੇ ਤਜਰਬੇ ਦੀ ਘਾਟ ਹੀ ਸੀ ਜਿਸਨੇ "ਆਦਿ-ਕਾਲੀਨ ਸੋਚਨੀ" ਪੈਦਾ ਕੀਤੀ। ਅੱਜ ਇਸਨੂੰ ਜਿਉ ਦਾ ਤਿਉਂ ਕਾਇਮ ਰੱਖਣ ਦੀ ਕੋਸ਼ਿਸ਼ ਕਰਨ ਦਾ ਮਤਲਬ ਹੈ ਸਭਿਆਚਾਰ ਦੇ ਵਿਕਾਸ ਵਿਚ ਅਤੇ ਆਮ ਕਰਕੇ ਤਰੱਕੀ ਵਿਚ ਦਖ਼ਲ-ਅੰਦਾਜ਼ੀ ਕਰਨਾ।

ਧੁੰਦੂਕਾਰੇ ਤੋਂ ਇਕਸੁਰਤਾ ਵੱਲ

ਮਨੁੱਖ ਦੀਆਂ ਕਿਰਤ ਨਾਲ ਸੰਬੰਧਤ ਸਰਗਰਮੀਆਂ ਦੇ ਦੌਰਾਨ ਕੰਮ ਦੇ ਸੰਦ ਹੌਲੀ ਹੌਲੀ ਬਿਹਤਰ ਬਣਦੇ ਗਏ, ਤਜਰਬਾ ਅਤੇ ਗਿਆਨ ਇਕੱਤ੍ਰਿਤ ਹੁੰਦੇ ਗਏ। ਕੁਹਾੜੀ, ਖੁਰਪਾ ਅਤੇ ਨੇਜ਼ੇ ਦਾ ਫਲ ਵਧੇਰੇ ਹਲਕੇ, ਤੇਜ਼ ਅਤੇ ਹੰਢਣਸਾਰ ਬਣਦੇ ਗਏ, ਕਿਉਕਿ ਹੁਣ ਉਹ ਪੱਥਰ ਦੇ ਨਹੀਂ ਸਨ ਬਣੇ ਹੁੰਦੇ ਸਗੋਂ ਧਾਤ ਦੇ ਬਣੇ ਹੁੰਦੇ ਸਨ। ਮਨੁੱਖ ਨੇ ਕਈ ਬੀਮਾਰੀਆਂ ਦਾ ਇਲਾਜ ਕਰਨਾ ਸਿੱਖ ਲਿਆ, ਬੂਟਿਆਂ ਦੀਆਂ ਗੁਣਕਾਰੀ ਖਾਸੀਅਤਾਂ ਦਾ ਪਤਾ ਲਾ ਲਿਆ, ਅਤੇ ਉਹ ਪੰਛੀਆਂ, ਪਸ਼ੂਆਂ, ਕੀੜੇ-ਮਕੌੜਿਆਂ ਅਤੇ ਬੂਟਿਆਂ ਦੇ ਵਿਵਹਾਰ ਦੇ ਨਿਰੀਖਣ ਤੋਂ ਮੌਸਮ ਬਾਰੇ ਪੇਸ਼ਗੋਈ ਕਰਨ ਦੇ ਸਮਰੱਥ ਹੋ ਗਿਆ। ਪ੍ਰਕਿਰਤੀ ਨਾਲ ਆਪਣੇ ਘੋਲ ਵਿਚ ਉਹ ਹੌਰ ਬਿਲਕੁਲ ਲਾਚਾਰ ਨਹੀਂ ਸੀ, ਕਿਉਕਿ ਉਸਨੇ ਅੱਗ ਬਾਲਣੀ ਸਿੱਖ ਲਈ ਸੀ, ਪਹੀਏ

2-1597

੧੭