ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਅਮਲ ਲਈ ਆਧਾਰ ਬਣਦੇ ਹਨ। ਇਹ ਅਮਲ ਮਨੁੱਖ ਨੂੰ ਅੰਦਰੂਨੀ ਖਾਸੀਅਤਾਂ ਅਤੇ ਸੰਬੰਧਾਂ ਦਾ ਬੋਧ ਪਰਾਪਤ ਕਰਨ ਦੇ ਯੋਗ ਬਣਾਉਂਦਾ ਹੈ, ਜਿਹੜੇ ਕਿ ਤੁਰਤ ਅਨੁਭਵ ਲਈ ਗਿਆਨ-ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ। ਉਦਾਹਰਣ ਵਜੋਂ, ਮੁਢਲੇ ਸਰਮਾਇਦਾਰਾ ਇਕੱਤ੍ਰੀਕਰਣ ਦੇ ਦੌਰ ਦਾ ਸਿਰਕੱਢ ਅੰਗ੍ਰੇਜ਼ ਪਦਾਰਥਵਾਦੀ ਫ਼ਿਲਾਸਫ਼ਰ ਫ਼ਰਾਂਸਿਸ ਬੇਕਨ ਇੰਦਰਿਆਵੀ ਅਨੁਭਵਾਂ ਅਤੇ ਇੰਦਰਿਆਵੀ ਪ੍ਰਭਾਵਾਂ, ਅਤੇ ਬਾਹਰਲੇ ਪ੍ਰਭਾਵਾਂ ਵਿਚਕਾਰ ਸਮਾਨਤਾ ਉਘਾੜਣ ਦੀ ਕੋਸ਼ਿਸ਼ ਕਰਦਿਆਂ ਅੱਖ ਦੀ ਤੁਲਨਾ ਸ਼ੀਸ਼ੇ ਨਾਲ ਕਰਦਾ ਹੈ। ਇਸਤੋਂ ਇਲਾਵਾ, ਸਿਰਫ਼ ਮਨੁੱਖੀ ਅੱਖ ਹੀ ਨਹੀਂ, ਸਗੋਂ ਮਨ ਵੀ ਸ਼ੀਸ਼ੇ ਨਾਲ ਮਿਲਦਾ-–ਜੁਲਦਾ ਹੈ। ਇਹੀ ਕਾਰਨ ਹੈ ਕਿ ਨਾ ਸਿਰਫ਼ ਇੰਦਰਿਆਵੀ ਅਨੁਭਵ, ਸਗੋਂ ਮਨੁੱਖੀ ਵਿਚਾਰ ਵੀ ਬਾਹਰਲੀਆਂ ਵਸਤਾਂ ਨਾਲ ਸਮਾਨਤਾ ਰੱਖਦੇ ਹਨ, ਅਤੇ ਇਸਦੇ ਸਿੱਟੇ ਵਜੋਂ ਸਮਝੇ ਜਾਣ ਦੇ ਯੋਗ ਹਨ। ਇਕ ਹੋਰ ਅੰਗ੍ਰੇਜ਼ ਪਦਾਰਥਵਾਦੀ ਫ਼ਿਲਾਸਫ਼ਰ, ਜਾਹਨ ਲੋਕ ਆਪਣੀ ਕਿਰਤ "ਮਨੁੱਖੀ ਸੂਝ ਸੰਬੰਧੀ ਲੇਖ" ਵਿਚ ਇਸ ਤੱਥ ਤੋਂ ਤੁਰਦਾ ਹੈ ਕਿ ਅਸੀਂ ਆਪਣੇ ਇੰਦਰਿਆਵੀ ਅਨੁਭਵਾਂ ਰਾਹੀਂ ਹੀ ਕਿਸੇ ਚੀਜ਼ ਦੀ ਹੋਂਦ ਦਾ ਗਿਆਨ ਪਰਾਪਤ ਕਰ ਸਕਦੇ ਹਾਂ, ਉਸਦੀ ਰਾਇ ਵਿਚ, ਸਾਡੇ ਇੰਦਰਿਆਵੀ ਅਨੁਭਵ ਉਹ ਬਾਰੀਆਂ ਹਨ ਜਿਨ੍ਹਾਂ ਰਾਹੀਂ ਹਕੀਕਤ ਦੀ ਰੌਸ਼ਨੀ ਸਾਡੇ ਤੱਕ ਪਹੁੰਚਦੀ ਹੈ। ਉਘੇ ਫ਼ਰਾਂਸੀਸੀ ਪਦਾਰਥਵਾਦੀ ਫ਼ਿਲਾਸਫ਼ਰ ਡੇਨਿਸ ਡਿਡਰੋ ਨੇ ਇਸ ਪ੍ਰਸਤਾਵ ਦਾ ਸ਼ਾਨਦਾਰ ਢੰਗ ਨਾਲ ਸਮਰਥਣ ਕੀਤਾ ਕਿ ਸੰਸਾਰ ਬਾਰੇ ਬੋਧ ਪਰਾਪਤ ਕੀਤਾ ਜਾ ਸਕਦਾ ਹੈ। ਉਸਦਾ ਕਹਿਣਾ ਸੀ ਕਿ ਮਨੁੱਖ ਇਕ ਪਿਆਨੋ ਵਾਂਗ ਹੈ, ਜਿਸਦੀਆਂ ਸੁਰਾਂ ਉਪਰ ਬਾਹਰਲੇ ਕਾਰਜ ਦੇ ਸਿੱਟੇ ਵਜੋਂ ਉਸ ਵਿਚੋਂ ਧੁਨੀਆਂ ਨਿਕਲਦੀਆਂ ਹਨ।

ਇਸਤਰ੍ਹਾਂ ਅਸੀਂ ਇਸ ਸਵਾਲ ਵੱਲ, ਕਿ ਦੁਨੀਆਂ ਜਾਣੀ

੧੮੭