ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਇਸਦੀਆਂ ਰੌਸ਼ਨ ਸਿਖਰਾਂ ਤੱਕ ਪਹੁੰਚਣ ਦਾ ਮੌਕਾ ਸਿਰਫ਼ ਉਹਨਾਂ ਨੂੰ ਹੀ ਮਿਲ ਸਕਦਾ ਹੈ ਜਿਹੜੇ ਇਸਦੇ ਤਿੱਖੀ ਚੜ੍ਹਾਈ ਵਾਲੇ ਰਸਤਿਆਂ ਦੀ ਥਕਾ ਮਾਰਨ ਵਾਲੀ ਚੜ੍ਹਾਈ ਤੋਂ ਤਰਾਹੁੰਦੇ ਨਹੀਂ।"* ਹੋ ਸਕਦਾ ਹੈ ਕਿ ਚੜ੍ਹਾਈ ਦੇ ਦੌਰਾਨ ਵਿਗਿਆਨੀ ਸਾਮ੍ਹਣੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਆਉਣ, ਜਿਨ੍ਹਾਂ ਵਿਚੋਂ ਕੁਝ ਨਾ ਦੂਰ ਹੋਣ ਵਾਲੀਆਂ ਵੀ ਸਾਬਤ ਹੋ ਸਕਦੀਆਂ ਹਨ। ਜੇ ਵਿਗਿਆਨੀ ਆਪਣੇ ਸਾਮ੍ਹਣੇ ਆਉਂਦੀਆਂ ਮੁਸ਼ਕਲਾਂ ਨੂੰ ਵਧਾਅ ਚੜ੍ਹਾਅ ਕੇ ਦੇਖਦਾ ਹੈ, ਤਾਂ ਉਹ ਨਾ ਸਿਰਫ਼ ਆਪ ਹੀ ਪਿੱਛੇ ਮੁੜ ਪੈਂਦਾ ਹੈ, ਸਗੋਂ ਤਾਰਕਿਕ ਗਿਆਨ ਨੂੰ ਘਟਾ ਦੇਂਦਾ ਹੈ ਜਾਂ ਤਿਆਗ ਹੀ ਦੇਂਦਾ ਹੈ।

ਪਦਾਰਥਵਾਦੀ ਇਕ ਵਖਰੀ ਪੁਜ਼ੀਸ਼ਨ ਲੈਂਦੇ ਹਨ। ਉਹ ਸੰਸਾਰ ਦੀ ਹਕੀਕੀ ਹੋਂਦ ਨੂੰ, ਅਤੇ ਸੰਸਾਰ ਨੂੰ ਪ੍ਰਤਿਬਿੰਬਤ ਕਰਨ ਲਈ ਅਤਿਅੰਤ ਸੰਗਠਿਤ ਪਦਾਰਥ ਦੀ ਖਾਸੀਅਤ ਵਜੋਂ ਚੇਤਨਾ ਦੀ ਗੌਣ ਪ੍ਰਕਿਰਤੀ ਨੂੰ ਮੰਣਦੇ ਹਨ। ਇਹ ਸੂਤਰ ਇਹ ਸਿੱਟਾ ਕੱਢਣ ਦਾ ਆਧਾਰ ਮੁਹਈਆ ਕਰਦਾ ਹੈ ਕਿ ਸੰਸਾਰ ਬਾਰੇ ਬੋਧ ਪਰਾਪਤ ਕੀਤਾ ਜਾ ਸਕਦਾ ਹੈ। ਇਸਨੂੰ ਕਿਵੇਂ ਸਾਬਤ ਕੀਤਾ ਜਾ ਸਕਦਾ ਹੈ? ਪਦਾਰਥਵਾਦੀਆਂ ਦਾ ਯਕੀਨ ਹੈ ਕਿ ਮਨੁੱਖ ਦੇ ਗਿਆਨ-ਇੰਦਰਿਆਂ (ਦੇਖਣ, ਸੁਣਨ, ਸੁੰਘਣ, ਸਪਰਸ਼ਣ ਆਦਿ ਵਾਲੇ ਅੰਗਾਂ) ਉਪਰ ਬਾਹਰਲੀਆਂ ਵਸਤਾਂ ਦੇ ਕਾਰਜ ਨਾਲ ਬੋਧ-ਪਰਾਪਤੀ ਦਾ ਅਮਲ ਸ਼ੁਰੂ ਹੁੰਦਾ ਹੈ, ਜਿਸਦੇ ਸਿੱਟੇ ਵਜੋਂ ਮਨੁੱਖ ਵਿਚ ਇੰਦਰਿਆਵੀ ਅਨੁਭਵ (ਦ੍ਰਿਸ਼ਟੀ--ਮੂਲਕ, ਸਰਵਣੀ, ਸਪਰਸ਼ੀ, ਆਦਿ) ਪੈਦਾ ਹੁੰਦੇ ਹਨ, ਜਿਹੜੇ ਕਿ ਖ਼ੁਦ ਵਸਤਾਂ ਦੇ ਪਰਤੌਅ ਜਾਂ ਬਿੰਬ ਹੁੰਦੇ ਹਨ। ਇਹ ਸੋਚਣੀ


————————————————————

*ਕਾਰਲ ਮਾਰਕਸ, "ਪੂੰਜੀ", ਸੈਂਚੀ ੧, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੮੪, ਸਫਾ ੩੦।

੧੮੬