ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦਾ ਹੈ। ਅੱਜ ਦੇ ਨਿਰਵਿਵੇਕਵਾਦੀ ਮਨੁੱਖੀ ਮਨ ਦੀ ਸ਼ਕਤੀ ਵਿਚ ਯਕੀਨ ਨਹੀਂ ਰੱਖਦੇ। ਨਿਰਾਸ਼ਾਵਾਦੀ ਢੰਗ ਨਾਲ ਉਹ ਸੰਸਾਰ ਨੂੰ ਵਿਵੇਕ-ਰਹਿਤ ਸਮਝਦੇ ਹਨ, ਅਤੇ ਵਿਗਿਆਨ, ਫ਼ਿਲਾਸਫ਼ੀ ਅਤੇ ਸਮਾਜਕ ਤਰੱਕੀ ਦਾ ਨਿਸ਼ੇਧ ਕਰਦੇ ਹਨ। ਉਦਾਹਰਣ ਵਜੋਂ "ਜੀਵਨ ਦੀ ਫ਼ਿਲਾਸਫ਼ੀ" ਅਤੇ "ਹੋਂਦ ਦੀ ਫ਼ਿਲਾਸਫ਼ੀ" ਅਨੁਆਈਆਂ ਦਾ ਪ੍ਰਤਿਨਿਧ ਲੱਛਣ ਨਿਰਾਸ਼ਾ ਅਤੇ ਡਰ ਦਾ ਮੂਡ ਹੈ। ਇਹ ਮੂਡ, ਉਹਨਾਂ ਦੀ ਰਾਇ ਵਿਚ, ਸੰਸਾਰ ਵਿਚ ਮਨੁੱਖ ਦੀ ਆਸ਼ਾਹੀਣ ਦਸ਼ਾ ਦਾ ਸਿੱਟਾ ਹੈ। ਪਰ ਕੁਝ ਨਿਰਵਿਵੇਕਵਾਦੀ ਫ਼ਿਲਾਸਫ਼ਰ ਤਾਕਤ ਅਤੇ ਇੱਛਾ-ਸ਼ਕਤੀ ਦਾ ਸਿਧਾਂਤ ਪੇਸ਼ ਕਰਦੇ ਹਨ। ਇਹਨਾਂ ਵਿਚਾਰਾਂ ਨੇ ਕੁਦਰਤੀ ਤੌਰ ਉਤੇ ਫ਼ਾਸ਼ਿਜ਼ਮ ਦੀ ਵਿਚਾਰਧਾਰਾ ਅਤੇ ਅਮਲ ਨੂੰ ਘੜਣ ਵਾਲੇ ਇਕ ਸੋਮੇ ਦਾ ਕੰਮ ਕੀਤਾ ਹੈ।

ਸਵਾਲ ਪੁੱਛਿਆ ਜਾ ਸਕਦਾ ਹੈ: ਇਹ ਕਿਵੇਂ ਹੈ ਕਿ ਵਿਗਿਆਨ ਅਤੇ ਟੈਕਨਾਲੋਜੀ ਦੇ ਇਸ ਯੁਗ ਵਿਚ ਇਹੋ ਜਿਹੇ ਦਾਰਸ਼ਨਿਕ ਸਿਧਾਂਤ ਮੌਜੂਦ ਹਨ, ਜਿਹੜੇ ਇਸ ਗੱਲ ਨੂੰ ਰੱਦ ਕਰਦੇ ਹਨ ਕਿ ਸੰਸਾਰ ਨੂੰ ਸਮਝਣਾ ਸੰਭਵ ਹੈ। ਅਗਨਾਸਤਕਵਾਦ ਅਤੇ ਨਿਰਵਿਵੇਕਵਾਦ ਦੀਆਂ ਜੜ੍ਹਾਂ, ਪਹਿਲੀ ਥਾਂ ਉਤੇ, ਸਮਾਜਕ ਹਾਲਤ ਵਿਚ ਅਤੇ ਉਹਨਾਂ ਸ਼ਰੇਣੀਆਂ ਵਿਚ ਮਿਲਦੀਆਂ ਹਨ ਜਿਨ੍ਹਾਂ ਦੇ ਹਿੱਤ ਇਹ ਦਾਰਸ਼ਨਿਕ ਰੁਝਾਣ ਪਰਗਟ ਕਰਦੇ ਹਨ।

ਅਸੀਂ ਕਿਸੇਤਰ੍ਹਾਂ ਵੀ ਅਗਨਾਸਤਕਵਾਦ ਨੂੰ ਸਿਰਫ਼ ਸਮਾਜਕ ਹਾਲਤਾਂ ਨਾਲ ਜੋੜਣ ਦੀ ਕੋਸ਼ਿਸ਼ ਨਹੀਂ ਕਰ ਰਹੇ; ਇਸਦੇ ਸੋਮਿਆਂ ਅਤੇ ਜੜ੍ਹਾਂ ਨੂੰ ਬੌਧ-ਪਰਾਪਤੀ ਵਿਚ ਆਉਂਦੀਆਂ ਵਸਤੂਪਰਕ ਮੁਸ਼ਕਲਾਂ ਵਿਚ ਦੇਖਿਆ ਜਾ ਸਕਦਾ ਹੈ। ਸਚਮੁਚ, ਸੱਚ ਦੀ ਖੋਜ ਨੂੰ ਅਸਾਧਾਰਨ ਮੁਸ਼ਕਲਾਂ ਨਾਲ ਹੀ ਵੰਗਾਰਿਆ ਜਾ ਸਕਦਾ ਹੈ। ਮਾਰਕਸ ਨੇ ਆਪਣੀ ਪੁਸਤਕ "ਪੂੰਜੀ" ਵਿਚ ਲਿਖਿਆ ਹੈ: "ਵਿਗਿਆਨ ਨੂੰ ਕੋਈ ਸ਼ਾਹੀ ਸੜਕ ਨਹੀਂ ਜਾਂਦੀ,

੧੮੫