ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਨਾ ਹੀ ਇੰਦਰਿਆਵੀ ਪ੍ਰਭਾਵ ਅਤੇ ਨਾ ਹੀ ਚਿੰਤਨ ਆਪਣੇ ਆਪ ਵਿਚ ਚੀਜ਼ਾਂ ਬਾਰੇ ਗਿਆਨ ਦੇਂਦੇ ਹਨ, ਕਿਉਂਕਿ ਕਿਸੇ ਚੀਜ਼-- ਬਿੰਬ (ਜਾਂ ਆਪਣੇ ਗਿਆਨ-ਇੰਦਰਿਆਂ ਰਾਹੀਂ, ਸਾਡੇ ਇਸ ਬਾਰੇ ਅਨੁਭਵ) ਅਤੇ ਖ਼ੁਦ ਵਸਤ ਵਿਚਕਾਰ ਇਕ ਵਿੱਥ ਹੁੰਦੀ ਹੈ, ਅਤੇ ਮਨੁੱਖੀ ਮਨ ਇਸ ਵਿੱਥ ਨੂੰ ਪੂਰ ਸਕਣ ਤੋਂ ਅਸਮਰੱਥ ਹੁੰਦਾ ਹੈ। ਮੰਤਕੀ ਤੌਰ ਉਤੇ, ਕਾਂਤ ਵਿਗਿਆਨ ਦੇ ਰੋਲ ਨੂੰ ਘਟਾ ਕੇ ਦੇਖਣ ਲੱਗ ਪਿਆ, ਇਹ ਕਹਿੰਦੇ ਹੋਇਆ ਕਿ ਪ੍ਰਕਿਰਤਕ ਵਿਗਿਆਨ ਚੀਜ਼ਾਂ ਦੇ ਅੰਦਰੂਨੀ ਵਸਤੂ ਨੂੰ ਉਘਾੜ ਸਕਣ ਦੇ ਕਦੀ ਵੀ ਸਮਰੱਥ ਨਹੀਂ ਹੋਵੇਗਾ। ਇਸਤੋਂ ਉਸਦਾ ਦੂਜਾ ਗ਼ਲਤ ਸਿੱਟਾ ਨਿਕਲਦਾ ਹੈ: ਮਨ ਲਈ ਨਹੀਂ, ਵਿਸ਼ਵਾਸ ਲਈ ਬਿੰਬ ਤੋਂ ਵਸਤੂ ਵੱਲ ਜਾਣਾ ਸੰਭਵ ਹੈ। ਵਿਸ਼ਵਾਸ ਵਾਸਤੇ ਥਾਂ ਬਣਾਉਣ ਲਈ, ਕਾਂਤ ਨੇ ਗਿਆਨ ਦਾ ਖੇਤਰ ਸੀਮਤ ਕਰ ਦਿਤਾ। ਕਾਂਤ ਦੇ ਇਸ ਵਿਚਾਰ ਦੀ, ਕਿ ਵਸਤਾਂ ਦੀ ਸਿਰਫ਼ ਦਿੱਖ ਹੀ ਮਨੁੱਖ ਦੀ ਪਹੁੰਚ ਵਿਚ ਹੈ, ਆਲੋਚਨਾ ਕਰਦਿਆਂ ਹੀਗਲ ਨੇ ਕਿਹਾ ਕਿ ਕਾਂਤ ਸਾਨੂੰ ਫ਼ਰਾਂਸਿਸਕੋ ਦੇ ਪਾਦਰੀ ਦੀ ਯਾਦ ਦੁਆਉਂਦਾ ਹੈ ਜਿਹੜਾ ਉਦੋਂ ਤੱਕ ਪਾਣੀ ਵਿਚ ਨਹੀਂ ਉਤਰਨਾ ਚਾਹੁੰਦਾ ਜਦੋਂ ਤੱਕ ਉਹ ਤਰਨਾ ਨਹੀਂ ਸਿੱਖ ਲੈਂਦਾ। ਕਾਂਤ ਦਾ ਦਾਰਸ਼ਨਿਕ ਸਟੈਂਡ ਵਿਰੋਧਾਤਮਕ ਹੈ: ਉਹ ਸੰਸਾਰ ਦੀ ਅਸਲ ਹੋਂਦ ਮੰਣਦਾ ਹੈ, ਪਰ ਅੰਤਮ ਵਿਸ਼ਲੇਸ਼ਣ ਵਿਚ ਆਦਰਸ਼ਵਾਦ ਵੱਲ, ਭਾਵ, ਇਸਦੀ ਵਸਤੂਪਰਕ ਪ੍ਰਕਿਰਤੀ ਦੇ ਨਿਸ਼ੇਧ ਵੱਲ ਆ ਜਾਂਦਾ ਹੈ। ਅਗਨਾਸਤਕਵਾਦ ਅਤੇ ਆਦਰਸ਼ਵਾਦ ਅੰਤਰ-ਸੰਬੰਧਤ ਰਹੇ ਹਨ।

ਅਗਨਾਸਤਕਵਾਦ ਅੱਜ ਵੀ ਜਿਉਂਦਾ ਹੈ। ਇਸਦਾ ਸਭ ਤੋਂ ਵੱਧ ਸਿਰੇ ਦਾ ਅਤੇ ਸਪਸ਼ਟ ਪ੍ਰਗਟਾਅ ਨਿਰਵਿਵੇਕਵਾਦ ਹੈ, ਜਿਹੜਾ ਮਨੁੱਖਾ ਗਿਆਨ ਨੂੰ ਵਿਸ਼ਵਾਸ ਅਤੇ ਅੰਤਰ–ਸੂਝ ਦੇ ਮੁਕਾਬਲੇ ਉਤੇ ਰੱਖ ਕੇ ਇਸਦੀਆਂ ਸੰਭਾਵਨਾਵਾਂ ਨੂੰ ਸੀਮਤ ਕਰ

੧੮੪