ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਦਾਰਥਵਾਦੀ ਫ਼ਿਲਾਸਫ਼ੀ ਦੇ ਮਹਾਨ ਬਾਨੀ, ਕਾਰਲ ਮਾਰਕਸ, ਜਿਸਨੇ ਕਿ ਆਪਣੇ ਤੋਂ ਪਹਿਲਾਂ ਮਿਲਦੇ ਸਾਰੇ ਦਾਰਸ਼ਨਿਕ ਸਿਧਾਂਤਾਂ ਦਾ ਆਲੋਚਨਾਤਮਕ ਪੁਨਰ-ਮੁਲਾਂਕਣ ਕੀਤਾ, ਦਾ ਮਨਭਾਉਂਦਾ ਉਦੇਸ਼-ਨਾਅਰਾ ਸੀ– "Deonnibus dubi-tandum", ਅਰਥਾਤ "ਹਰ ਚੀਜ਼ ਉਤੇ ਸ਼ੰਕਾ ਕਰੋ।"*

ਬਿਲਕੁਲ ਮੰਤਕੀ ਹੀ ਸੀ ਕਿ ਸ਼ੰਕਾਵਾਦ ਨੇ ਅਗਨਾਸਤਕਵਾਦ ਪੈਦਾ ਕੀਤਾ, ਜੋ ਕਿ ਇਸਦਾ ਚਰਮ ਰੂਪ ਹੈ, ਅਤੇ ਜਿਸਨੇ ਪਦਾਰਥਵਾਦ ਅਤੇ ਆਦਰਸ਼ਵਾਦ ਵਿਚਕਾਰ ਘੋਲ ਵਿਚ ਵਿਚ--ਵਿਚਾਲੇ ਦਾ ਸਟੈਂਡ ਲੱਭਣ ਦੀ ਕੋਸ਼ਿਸ਼ ਕੀਤੀ। ਸੰਸਾਰ ਦੀ ਪ੍ਰਕਿਰਤੀ ਉਘਾੜਣ ਦਾ ਕੋਈ ਯਤਨ ਨਹੀਂ, ਕਿਉਂਕਿ ਇਸਨੂੰ ਨਾ-ਹਲ-ਹੋਣ-ਵਾਲਾ ਸਵਾਲ ਸਮਝਿਆ ਜਾਂਦਾ ਹੈ ਅਤੇ ਸਾਰਾ ਧਿਆਨ ਗਿਆਨ ਵੱਲ ਦਿਤਾ ਜਾਂਦਾ ਹੈ। ਪੁਰਾਤਨ ਯੂਨਾਨੀ ਫ਼ਿਲਾਸਫ਼ਰ ਗੋਰਗੀਆਸ ਦੇ ਵਿਚਾਰ ਇਕਸਾਰ ਅਗਨਾਤਸਕਵਾਦੀ ਸਨ। ਉਸਨੇ ਦਾਅਵਾ ਕੀਤਾ ਕਿ "੧) ਸੰਸਾਰ ਵਿਚ ਕੁਝ ਵੀ ਹੋਂਦ ਨਹੀਂ ਰੱਖਦਾ, ਕੁਝ ਵੀ ਨਹੀਂ ਹੈ। ੨) ਜੋ ਕੁਝ ਹੈ ਵੀ, ਤਾਂ ਇਸਨੂੰ ਜਾਣਿਆ ਨਹੀਂ ਜਾ ਸਕਦਾ। ੩) ਜੇ ਇਸਨੂੰ ਜਾਣਿਆ ਵੀ ਜਾ ਸਕਦਾ ਹੈ, ਤਾਂ ਜਿਸ ਚੀਜ਼ ਦਾ ਗਿਆਨ ਹੈ, ਉਸ ਬਾਰੇ ਕੁਝ ਵੀ ਦੱਸਣਾ ਸੰਭਵ ਨਹੀਂ।**

————————————————————

*"ਮਾਰਕਸ ਅਤੇ ਏਂਗਲਜ਼ ਆਪਣੇ ਸਮਕਾਲੀਆਂ ਦੀਆਂ ਨਜ਼ਰਾਂ ਵਿਚ", ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੨, ਸਫਾ ੧੭੯।

**ਵ. ਇ. ਲੈਨਿਨ, "ਹੀਗਲ ਦੀ ਪੁਸਤਕ 'ਫ਼ਿਲਾਸਫ਼ੀ ਦੇ ਇਤਿਹਾਸ ਬਾਰੇ ਲੈਕਚਰ' ਦੀ ਸੰਖੇਪ ਰੂਪ-ਰੇਖਾ", ਕਿਰਤ ਸੰਗ੍ਰਹਿ, ਸੈਂਚੀ ੩੮, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੬, ਸਫਾ ੨੭੧।

੧੮੧