ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਕਿ ਸਾਡੇ ਵਿਚੋਂ ਹਰ ਕੋਈ ਉਸ ਚੀਜ਼ ਦਾ ਵੀ ਮਾਪ ਹੈ ਜਿਹੜੀ ਮੌਜੂਦ ਹੈ ਅਤੇ ਉਸਦਾ ਵੀ ਜਿਹੜੀ ਮੌਜੂਦ ਨਹੀਂ ਹੈ"।

ਇਸਤੋਂ ਇਲਾਵਾ, ਨਾ ਸਿਰਫ਼ ਮਨੁੱਖ ਦੇ ਇੰਦਰਿਆਵੀ ਅਨੁਭਵ ਹੀ, ਸਗੋਂ ਉਸਦਾ ਮਨ ਵੀ ਭੁਲਾਵਾ-ਮਾਤਰ ਹੈ: ਕੋਈ ਵੀ ਵਿਚਾਰ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ। ਅਸੀਂ ਦਾਅਵਾ ਕਰਦੇ ਹਾਂ ਕਿ ਲੋਕ ਚੰਗੇ ਹਨ; ਪਰ ਅਸੀਂ ਗ਼ਲਤ ਨਹੀਂ ਹੋਵਾਂਗੇ ਜੇ ਅਸੀਂ ਇਹ ਕਹੀਏ ਕਿ ਉਹ ਬੁਰੇ ਹਨ। ਇਸਲਈ ਸ਼ੰਕਾਵਾਦੀ ਇਹ ਸਿੱਟਾ ਕੱਢਦੇ ਹਨ: ਅਸੀਂ ਇਕੋ ਜਿਹੇ ਵਿਸ਼ਵਾਸ ਨਾਲ ਵਸਤਾਂ ਬਾਰੇ ਉਲਟ ਰਾਵਾਂ ਪਰਗਟ ਕਰ ਸਕਦੇ ਹਾਂ; ਇਸਲਈ ਉਹਨਾਂ ਨੂੰ ਸਮਝਣ ਦੀ ਸਾਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਇੰਝ ਕਰਕੇ ਅਸੀਂ ਆਪਣੇ ਰੂਹਾਨੀ ਸੰਤੁਲਨ ਨੂੰ ਵਿਗਾੜ ਸਕਦੇ ਹਾਂ।

ਇਹ ਦਲੀਲ ਦੇਂਦਿਆਂ ਕਿ ਮਨ ਕੋਈ ਅਸਰ ਨਹੀਂ ਰੱਖਦਾ, ਸ਼ੰਕਾਵਾਦ ਅਕਸਰ ਗਿਆਨ ਲਈ ਖੋਜ ਵਿਚ ਮਨੁੱਖ ਨੂੰ ਅਧਿਆਤਮਵਾਦ ਅਤੇ ਧਰਮ ਦਾ ਆਸਰਾ ਲੈਣ ਵੱਲ ਲੈ ਜਾਂਦਾ ਹੈ। ਉਦਾਹਰਣ ਵਜੋਂ, ਇਕ ਅਰਬ ਫ਼ਿਲਾਸਫ਼ਰ ਅਲ ਗ਼ੱਜ਼ਾਲੀ ਦਾ ਦਾਅਵਾ ਹੈ ਕਿ ਚਿੰਤਨ ਰਾਹੀਂ ਸੱਚ ਦਾ ਅਨੁਭਵ ਕਰਨਾ ਅਸੰਭਵ ਹੈ। ਸਿਰਫ਼ ਅਧਿਆਤਮਵਾਦੀ ਅੰਤਰ-ਸੂਝ ਹੀ, ਕੋਈ ਉਪਰਲਾ ਪਰਕਾਸ਼ ਹੀ ਮਨੁੱਖ ਦੀ ਆਤਮਾ ਨੂੰ ਪਰਮਾਤਮਾ ਨਾਲ ਇਕਮਿਕ ਕਰਦਿਆਂ ਉਸਨੂੰ ਸੱਚਾ ਗਿਆਨ ਦੇ ਸਕਦਾ ਹੈ।

ਤਾਂ ਵੀ, ਗਿਆਨ ਦੇ ਇਤਿਹਾਸ ਵਿਚ ਸ਼ੰਕਾਵਾਦ ਨੇ ਨਿਸਚਿਤ ਹਾਂ-ਪੱਖੀ ਰੋਲ ਅਦਾ ਕੀਤਾ ਹੈ, ਕਿਉਂਕਿ ਪੁਰਾਣੇ ਤਰੀਕਿਆਂ ਬਾਰੇ ਸੰਦੇਹ ਅਤੇ ਉਹਨਾਂ ਦੀ ਆਲੋਚਨਾਤਮਕ ਨਿਰਖ-ਪਰਖ ਨੇ ਨਵੇਂ ਦੀ ਖੋਜ ਵਾਸਤੇ ਪਰੇਰਿਆ। ਸ਼ੰਕੇ ਨੇ ਸੱਚ ਬਾਰੇ ਸੋਚਣ ਅਤੇ ਇਸਨੂੰ ਪਰਗਟ ਕਰਨ ਲਈ ਉਤੇਜਕ ਦਾ ਕੰਮ ਕੀਤਾ। ਇਹ ਗੱਲ ਸੰਕੇਤਾਤਮਕ ਹੈ ਕਿ ਵਿਰੋਧ-ਵਿਕਾਸੀ

੧੮੦