ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਆਮ ਕਰਕੇ ਹਰ ਚੀਜ਼ ਬਾਰੇ ਸ਼ੰਕੇ ਰੱਖਦਾ ਹੈ। ਫ਼ਿਲਾਸਫ਼ੀ ਵਿਚ, ਸ਼ੰਕਾਵਾਦ ਸੰਸਾਰ ਬਾਰੇ ਬੋਧ ਪਰਾਪਤ ਕਰਨ ਦੀ ਸਮਰੱਥਾ ਬਾਰੇ ਸ਼ੰਕੇ ਵੱਲ ਸੰਕੇਤ ਕਰਦਾ ਹੈ ਅਤੇ ਇਹ ਸਾਬਤ ਕਰਨ ਦਾ ਯਤਨ ਕਰਦਾ ਹੈ ਕਿ ਇਸ ਬਾਰੇ ਸੱਚਾ ਗਿਆਨ ਪਰਾਪਤ ਕਰਨਾ ਅਸੰਭਵ ਹੈ। ਬਹੁਤਾ ਕਰਕੇ, ਸ਼ੰਕਾਵਾਦੀ ਆਪਣੀਆਂ ਦਲੀਲਾਂ ਇਸ ਤੱਥ ਉਪਰ ਆਧਾਰਤ ਕਰਦੇ ਸਨ ਕਿ ਮਨੁੱਖ ਦੇ ਇੰਦਰਿਆਵੀ ਪ੍ਰਭਾਵ ਉਸਦੀ ਅਵਸਥਾ ਉਪਰ-- ਉਸਦੇ ਗਿਆਨ-ਇੰਦਰਿਆਂ ਦੀ ਅਵਸਥਾ ਉਪਰ ਅਤੇ ਉਸਦੀ ਮਨੋਦਿਸ਼ਾ ਉਪਰ- ਨਿਰਭਰ ਕਰਦੇ ਹਨ। ਉਹਨਾਂ ਦਾ ਵਿਸ਼ਵਾਸ ਸੀ ਕਿ ਇੰਦਰਿਆਵੀ ਅਨੁਭਵ ਭੁਲਾਵਾ-ਰੂਪੀ ਹੁੰਦੇ ਹਨ ਅਤੇ ਕਿਸੇ ਵੀ ਚੀਜ਼ ਨੂੰ ਸਚਮੁਚ ਜਾਣਨ ਦੀ ਮਨੁੱਖ ਨੂੰ ਆਗਿਆ ਨਹੀਂ ਦੇਂਦੇ; ਮਨੁੱਖ ਚੀਜ਼ਾਂ ਦਾ ਅਨੁਭਵ ਉਸੇਤਰ੍ਹਾਂ ਹੀ ਕਰ ਸਕਦਾ ਹੈ ਜਿਸਤਰ੍ਹਾਂ ਦੀਆਂ ਇਹ ਉਸਨੂੰ ਲੱਗਦੀਆਂ ਹਨ। ਪੁਰਾਤਨ ਚਿੰਤਕ ਇਹ ਦਲੀਲ ਦੇਂਦੇ ਸਨ ਕਿ ਇਕੋ ਹੀ ਚੀਜ਼ ਵਖੋ ਵਖਰੇ ਜੀਵ-ਸ਼ਰੀਰਾਂ ਅਤੇ ਮਨੁੱਖ ਨੂੰ ਬਿਲਕੁਲ ਵਖਰੀ ਲੱਗੇਗੀ। ਉਦਾਹਰਣ ਵਜੋਂ, ਸਮੁੰਦਰੀ ਪਾਣੀ, ਭਾਵੇਂ ਸਾਫ਼ ਹੋਵੇ ਭਾਵੇਂ ਗੰਧਲਾ, ਮੱਛੀਆਂ ਲਈ ਸਿਹਤ-ਵਰਧਕ ਅਤੇ ਰੋਗ-ਨਾਸ਼ਕ ਮਾਧਿਅਮ ਹੈ, ਜਦ ਕਿ ਮਗਰਲੀ ਸੂਰਤ ਵਿਚ (ਜੇ ਇਹ ਗੰਧਲਾ ਹੈ ਤਾਂ) ਮਨੁੱਖ ਨੂੰ ਇਸਦਾ ਕੋਈ ਲਾਭ ਨਹੀਂ ਸਗੋਂ ਉਸ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਘੋੜੇ, ਕੁੱਤੇ ਅਤੇ ਲੋਕ ਵੀ ਬਿਲਕੁਲ ਵਖਰੀਆਂ ਵਖਰੀਆਂ ਚੀਜ਼ਾਂ ਵਿਚ ਖੁਸ਼ੀ ਲੈਂਦੇ ਹਨ। ਸ਼ੰਕਾਵਾਦੀਆਂ ਦਾ ਵਿਸ਼ਵਾਸ ਸੀ ਕਿ ਲੋਕ ਆਪਣੀਆਂ ਮਨੋਬਿਰਤੀਆਂ, ਸਵਾਸਥ ਅਤੇ ਆਦਤਾਂ ਅਨੁਸਾਰ ਵਸਤਾਂ ਦਾ ਮੁਲਾਂਕਣ ਕਰਦੇ ਹਨ; ਇਸਲਈ ਓਨੀਆਂ ਹੀ ਰਾਵਾਂ ਮਿਲਦੀਆਂ ਹਨ, ਜਿੰਨੋਂ ਆਦਮੀ ਹੁੰਦੇ ਹਨ: ਮਨੁੱਖ ਆਪ ਹਰ ਚੀਜ਼ ਦਾ ਮਾਪ ਹੈ। ਇਕ ਸ਼ੰਕਾਵਾਦੀ ਦੇ ਸ਼ਬਦ ਇਸ ਪਰਕਾਰ ਹਨ: "ਮੈਂ ਮਹਿਸੂਸ ਕਰਦਾ

੧੭੯