ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਯੂਨਾਨੀਆਂ ਨੂੰ ਤਰਕ ਦੀ ਦਾਤ ਮਿਲੀ ਹੋਈ ਹੈ।"* ਅਫ਼ਰੀਕੀ ਸੋਚਨੀ ਕਲਪਣਾਸ਼ੀਲ ਅਤੇ ਕਾਵਿਕ ਹੈ। "ਅਫ਼ਰੀਕੀ ਸ਼ਖਸੀਅਤ" ਦੇ ਸੰਕਲਪ ਦੇ ਹਿਮਾਇਤੀਆਂ ਵਲੋਂ ਕੱਢੋ ਗਏ ਸਿੱਟੇ ਨਸਲਵਾਦੀ ਦਾਅਵਿਆਂ ਨਾਲ ਮਿਲਦੇ-ਜੁਲਦੇ ਹਨ, ਜਿਨ੍ਹਾਂ ਅਨੁਸਾਰ ਅਫ਼ਰੀਕਨ ਆਪਣਾ ਹੀ ਵਿਗਿਆਨ ਅਤੇ ਦਰਸ਼ਨ ਸਿਰਜ ਸਕਣ ਤੋਂ ਅਸਮਰੱਥ ਹਨ।

ਉਪ੍ਰੋਕਤ ਤੋਂ ਅਸੀਂ ਦੇਖ ਸਕਦੇ ਹਾਂ ਕਿ ਫ਼ਿਲਾਸਫ਼ੀ ਦੀਆਂ ਪੂਰਵ-ਸ਼ਰਤਾਂ ਦੇ ਮਸਲੇ ਵਿਚ ਵੀ, ਜੋ ਕਿ ਦੇਖਣ ਨੂੰ ਅਜੋਕੇ ਮਸਲਿਆਂ ਤੋਂ ਕਿਤੇ ਦੂਰ ਲੱਗਦਾ ਹੈ, ਵਿਚਾਰਧਾਰਕ ਘੋਲ ਚੱਲ ਰਿਹਾ ਹੈ।

ਆਓ ਦੇਖੀਏ ਕਿ ਆਦਿ-ਕਾਲੀਨ ਮਨੁੱਖ ਵਿਚ ਵਿਸ਼ੇਸ਼ ਪਰਕਾਰ ਦੀ ਸੋਚਨੀ, ਵਿਸ਼ੇਸ਼ ਪਰਕਾਰ ਦੀ ਚੇਤਨਾ ਕਿਸ ਕਾਰਨ ਪੈਦਾ ਹੋਈ। ਸੰਭਵ ਤੌਰ ਉਤੇ ਸਾਨੂੰ ਇਸਦਾ ਕਾਰਨ ਉਸਦੀਆਂ ਅਮਲੀ ਸਰਗਰਮੀਆਂ ਦੀਆਂ ਹਾਲਤਾਂ ਵਿਚ, ਅਰਥਾਤ, ਉਸਦੀ ਕਿਰਤ, ਨਿੱਤਪ੍ਰਤਿ ਜੀਵਨ ਅਤੇ ਦੂਜੇ ਲੋਕਾਂ ਨਾਲ ਮੇਲ-ਜੋਲ ਦੀਆਂ ਹਾਲਤਾਂ ਵਿਚ ਦੇਖਣਾ ਚਾਹੀਦਾ ਹੈ। ਬਿਨਾਂ ਕਿਸੇ ਛੋਟ ਦੇ ਸਭ ਲੋਕ ਐਸੀ ਅਵਸਥਾ ਵਿਚੋਂ ਲੰਘੇ ਹਨ, ਜਦੋਂ ਕਿਰਤ ਦੇ ਆਦਿ-ਕਾਲੀਨ ਸੰਦ ਵਰਤੇ ਜਾਂਦੇ ਸਨ। ਖ਼ੁਰਾਕ ਹਾਸਲ ਕਰਨ ਲੋਈ ਮਨੁੱਖ ਨੂੰ ਕਈ ਕਈ ਘੰਟੇ ਥਕਾ ਮਾਰਣ ਵਾਲਾ ਕੰਮ ਕਰਨਾ ਪੈਂਦਾ ਸੀ, ਅਤੇ ਉਹ ਪੂਰੀ ਤਰ੍ਹਾਂ ਪ੍ਰਕਿਰਤੀ ਅਤੇ ਇਸਦੀਆਂ "ਸਨਕਾਂ" ਉਪਰ ਨਿਰਭਰ ਹੁੰਦਾ ਸੀ। ਇਸਲਈ, ਆਦਿ--ਕਾਲੀਨ ਸੋਚਨੀ ਵਿਚਲੀ ਜਮਾਂਦਰੂ ਕਲਪਣਾ ਤੋਂ ਪੈਦਾ ਹੋਈਆਂ ਰੂਹਾਂ "ਅਮਲੀ" ਕੀਮਤ ਰੱਖਦੀਆਂ ਸਨ: ਉਹਨਾਂ

————————————————————

*ਲ. ਸ. ਸੈਨਗੋਰ, "Negritude et humanisme", Editions du seuil, Paris, 1964, s. 24

੧੬