ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਅਤੇ ਸਰਗਰਮੀਆਂ ਵਿਚਕਾਰ ਸੰਬੰਧ ਪਰਗਟ ਕਰਨ ਦੇ ਢੰਗਾਂ ਦਾ ਅਧਿਐਨ ਕਰਦਾ ਹੈ। ਇਹ ਅਨੁਸ਼ਾਸਣ ਫ਼ਿਲਾਸਫ਼ੀ ਦਾ ਮਹੱਤਵਪੂਰਨ ਅੰਗ ਹੈ।

ਮਨੁੱਖ ਦੀ ਬੋਧਾਤਮਕ ਸਰਗਰਮੀ ਦੇ ਵਿਸ਼ੇਸ਼ ਲੱਛਣਾਂ ਦੀ ਨਿਰਖ-ਪਰਖ ਕਰਨ ਲਈ, ਸਾਨੂੰ ਫਿਰ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ, ਇਸਦੇ ਦੂਜੇ ਪੱਖ ਵੱਲ ਆਉਣਾ ਚਾਹੀਦਾ ਹੈ, ਜਿਹੜਾ ਮਨੁੱਖਾ ਗਿਆਨ ਅਤੇ ਦੁਆਲੇ ਦੇ ਸੰਸਾਰ ਵਿਚਕਾਰ ਸੰਬੰਧ ਸਥਾਪਤ ਕਰਨ ਨਾਲ ਅਤੇ ਇਸ ਸਵਾਲ ਨਾਲ ਸੰਬੰਧਤ ਹੈ ਕਿ ਕੀ ਮਨੁੱਖ ਇਸ ਸੰਸਾਰ ਬਾਰੇ ਗਿਆਨ ਪ੍ਰਾਪਤ ਕਰ ਸਕਦਾ ਹੈ ਜਾਂ ਨਹੀਂ। ਏਂਗਲਜ਼ ਨੇ ਇਸ ਸਵਾਲ ਨੂੰ ਇਸਤਰ੍ਹਾਂ ਸੂਤ ਕੀਤਾ ਸੀ: "... ਆਪਣੇ ਦੁਆਲੇ ਦੇ ਸੰਸਾਰ ਬਾਰੇ ਸਾਡੇ ਵਿਚਾਰ ਖ਼ੁਦ ਸੰਸਾਰ ਨਾਲ ਕੀ ਸੰਬੰਧ ਰੱਖਦੇ ਹਨ? ਕੀ ਸਾਡਾ ਚਿੰਤਨ ਹਕੀਕੀ ਸੰਸਾਰ ਦੀ ਬੋਧ-ਪਰਾਪਤੀ ਦੀ ਸਮਰੱਥਾ ਰੱਖਦਾ ਹੈ? ਕੀ ਹਕੀਕੀ ਸੰਸਾਰ ਬਾਰੇ ਆਪਣੇ ਸੰਕਲਪਾਂ ਅਤੇ ਵਿਚਾਰਾਂ ਵਿਚ ਅਸੀਂ ਹਕੀਕਤ ਦਾ ਠੀਕ ਪ੍ਰਤਿਬਿੰਬ ਪੇਸ਼ ਕਰਨ ਦੇ ਸਮਰੱਥ ਹਾਂ?"* ਦੂਜੇ ਸ਼ਬਦਾਂ ਵਿਚ, ਇਹ ਮਨੁੱਖ ਦੇ ਸੰਕਲਪਾਂ ਅਤੇ ਵਿਚਾਰਾਂ ਦੇ ਵਸਤੂ ਨਾਲ ਸੰਬੰਧਤ ਸਵਾਲ ਹੈ-- ਕੀ ਇਹ ਹਕੀਕੀ ਸੰਸਾਰ ਹੈ, ਜਾਂ ਕਿ ਇਹ ਕੁਝ ਹੋਰ ਵੀ ਹੋ ਸਕਦਾ ਹੈ? ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦੇ ਇਹ ਪੱਖ ਅੰਤਰ--ਸੰਬੰਧਤ ਹਨ। ਪਦਾਰਥਵਾਦੀਆਂ ਦਾ ਵਿਸ਼ਵਾਸ ਹੈ ਕਿ ਚੇਤਨਾ ਪਦਾਰਥ ਦੀ ਸੁਭਾਵਕ ਖਾਸੀਅਤ ਹੈ, ਇਸਦੇ ਕੁਦਰਤੀ ਵਿਕਾਸ


————————————————————

*ਫ਼ਰੈਡਰਿਕ ਏਂਗਲਜ਼, "ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ ਅੰਤ", ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼, ਚੋਣਵੀਆਂ ਕਿਰਤਾਂ, ਤਿੰਨ ਸੈਂਚੀਆਂ ਵਿਚ, ਸੈਂਚੀ ੩, ਸਫਾ ੩੪੬।

੧੭੭