ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਕਾਂਡ


ਮਨੁੱਖ ਸੰਸਾਰ ਬਾਰੇ ਕਿਵੇਂ ਜਾਣਨ ਲੱਗ ਪੈਂਦਾ ਹੈ?


ਬੋਧ-ਪਰਾਪਤੀ ਵੱਲ ਦੋ ਪਹੁੰਚਾਂ

ਆਪਣੇ ਜੀਵਨ ਦੀ ਹਰ ਘੜੀ ਮਨੁੱਖ ਆਪਣੇ ਦੁਆਲੇ ਦੇ ਸੰਸਾਰ ਬਾਰੇ ਕੁਝ ਨਵਾਂ ਜਾਣਨ, ਇਸਦੇ ਭੇਤਾਂ ਦੀ ਥਾਹ ਪਾਉਣ ਵਿਚ ਜੁੱਟਿਆ ਰਹਿੰਦਾ ਹੈ।

ਫ਼ਾਰਸੀ ਅਤੇ ਤਾਜਿਕ ਸਾਹਿਤ ਦੇ ਕਲਾਸਕੀ ਲੇਖਕ ਫ਼ਿਰਦੌਸੀ ਨੇ ਲਿਖਿਆ ਹੈ:

ਦੁਨੀਆਂ ਦੀ ਬੁਝਾਰਤ ਬੁੱਝਣ ਲਈ

ਹਰ ਮੌਕਾ ਲੈਣਾ ਚਾਹੀਦਾ ਹੈ

ਰੋਕਾਂ ਵੱਲ ਕੋਈ ਧਿਆਨ ਨਾ ਦਿਓ,

ਉਤੇ ਚੜ੍ਹੋ ਅਤੇ-- ਅੱਗੇ ਵਧੋ!*

ਇਕ ਵਿਸ਼ੇਸ਼ ਅਨੁਸ਼ਾਸਣ ਹੈ ਜਿਸਨੂੰ ਗਿਆਨ ਸ਼ਾਸਤਰ ਕਹਿੰਦੇ ਹਨ; ਇਹ ਸੰਸਾਰ ਦਾ ਬੰਧ ਪਰਾਪਤ ਕਰਨ ਵਿਚ ਪੇਸ਼ ਆਉਂਦੇ ਮਸਲਿਆਂ ਦਾ, ਸੱਚਾਈ ਪਰਗਟ ਕਰਨ, ਮਨੁੱਖ ਦੇ

————————————————————

*"ਤਾਜਿਕ ਕਵਿਤਾ ਦਾ ਸੰਗ੍ਰਹਿ" ਮਾਸਕੋ, ੧੯੫੧, ਸਫਾ ੧੧੮ (ਰੂਸੀ ਵਿਚ)।

੧੭੬