ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਕੋਸ਼ਿਸ਼ ਨਹੀਂ ਕਰਦੀ। ਨਿੱਤਾਪ੍ਰਤੀ ਜੀਵਨ ਵਿਚ, ਅਤੇ ਸਿਆਸਤ ਵਿਚ ਵੀ, ਵਖੋ ਵਖਰੇ ਵਿਚਾਰਾਂ ਵਾਲੇ ਲੋਕ, ਬੇਸ਼ਕ, ਕੁਝ ਮਸਲਿਆਂ ਉਤੇ ਸਹਿਮਤ ਹੋ ਸਕਦੇ ਹਨ। ਉਦਾਹਰਣ ਵਜੋਂ ਜੰਗ ਅਤੇ ਅਮਨ ਦੇ, ਵਾਤਾਵਰਨ ਦੀ ਸੰਭਾਲ ਦੇ, ਬਾਹਰੀ ਪੁਲਾੜ, ਸੰਸਾਰ ਮਹਾਂਸਾਗਰ, ਧਰਤੀ ਦੇ ਖਣਿਜ ਧਨ ਆਦਿ ਦੇ ਮਸਲੇ ਅੱਜ ਸਾਰੀ ਮਨੁੱਖਤਾ ਲਈ ਪ੍ਰਥਮ ਮਹੱਤਾ ਰੱਖਦੇ ਹਨ।

ਪਰ ਵਖਰੀ ਤਰ੍ਹਾਂ ਦੇ ਸਮਝੌਤੇ ਵੀ ਹਨ। ਵਿਚਾਰਧਾਰਾ ਅਤੇ ਦਾਰਸ਼ਨਿਕ ਵਿਚਾਰਾਂ ਦੇ ਖੇਤਰ ਵਿਚ ਕੋਈ ਸਮਝੌਤਾ ਨਹੀਂ ਹੋ ਸਕਦਾ: ਕੋਈ ਸਮਝੌਤਾ ਸੰਭਵ ਹੀ ਨਹੀਂ। ਆਪਣੇ ਉਦਭਵ ਤੋਂ ਲੈ ਕੇ ਅੱਜ ਤੱਕ ਫ਼ਿਲਾਸਫ਼ੀ ਨੇ ਵਿਸ਼ੇਸ਼ ਸਮਾਜਕ ਸ਼ਕਤੀਆਂ ਦੇ ਹਿੱਤਾਂ ਅਤੇ ਲੋੜਾਂ ਨੂੰ ਪਰਗਟ ਕੀਤਾ ਹੈ ਅਤੇ ਹੁਣ ਵੀ ਪਰਗਟ ਕਰਨਾ ਜਾਰੀ ਰੱਖ ਰਹੀ ਹੈ। ਇਹ ਠੀਕ ਹੈ ਕਿ ਅਕਸਰ ਹੀ ਵਖੋ ਵਖਰੇ ਦਾਰਸ਼ਨਿਕ ਸਿਧਾਂਤਾਂ ਦੇ ਰਚਨਹਾਰਿਆਂ ਨੇ ਆਪਣੇ ਵਿਚਾਰਾਂ ਨੂੰ ਆਮ ਮਨੁੱਖੀ ਹਿੱਤਾਂ ਦੇ ਪ੍ਰਗਟਾਅ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ; ਪਰ ਇਹ ਸਿਰਫ਼ ਉਹਲਾ ਸੀ। ਆਪਣੇ ਤੋਂ ਪਹਿਲੇ ਸਿਧਾਂਤਾਂ ਦੇ ਉਲਟ, ਮਾਰਕਸਵਾਦੀ ਫ਼ਿਲਾਸਫ਼ੀ ਐਸਾ ਸਿਧਾਂਤ ਹੈ ਜਿਹੜਾ ਮਜ਼ਦੂਰ ਜਮਾਤ ਅਤੇ ਮਜ਼ਦੂਰ ਜਨਤਾ ਜਿਸਦੀ ਇਹ ਅਗਵਾਈ ਕਰਦਾ ਹੈ, ਦੇ ਸੰਸਾਰ-ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਨੂੰ ਠੋਸ ਰੂਪ ਦੇਂਦਾ ਹੈ। ਇਹ ਮੰਣਦਾ ਵੀ ਹੈ ਅਤੇ ਖੁਲ੍ਹਮ-ਖੁਲ੍ਹਾ ਐਲਾਨ ਵੀ ਕਰਦਾ ਹੈ ਕਿ ਫ਼ਿਲਾਸਫ਼ੀ ਜਮਾਤੀ ਘੋਲ ਨਾਲ ਜੁੜੀ ਹੋਈ ਹੈ। ਮਾਰਕਸ ਲਿਖਦਾ ਹੈ: "ਜਿਵੇਂ ਕਿ ਫ਼ਿਲਾਸਫ਼ੀ ਨੂੰ ਪ੍ਰੋਲਤਾਰੀਆਂ ਦੀ ਸ਼ਕਲ ਵਿਚ ਆਪਣਾ ਪਦਾਰਥਕ ਹਥਿਆਰ ਮਿਲ ਜਾਂਦਾ ਹੈ, ਉਸੇਤਰ੍ਹਾਂ ਪ੍ਰੋਲਤਾਰੀਆਂ ਫ਼ਿਲਾਸਫ਼ੀ ਵਿਚ ਆਪਣਾ ਰੂਹਾਨੀ ਹਥਿਆਰ ਮਿਲ ਜਾਂਦਾ ਹੈ।"*

————————————————————

ਕਾਰਲ ਮਾਰਕਸ, "ਹੀਗਲ ਦੀ ਕਾਨੂੰਨ ਦੀ ਫ਼ਿਲਾਸਫ਼ੀ ਦੀ ਆਲੋਚਨਾ ਨੂੰ ਦੇਣ", ਕਾਰਲ ਮਾਰਕਸ, ਫ਼ਰੈਡਰਿਕ ਏਂਗਲਜ਼, ਕਿਰਤ ਸੰਗ੍ਰਹਿ, ਸੈਂਚੀ ੩, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੫, ਸਫਾ ੧੮੭।