ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਭਵ ਹੋ ਸਕਦਾ ਹੈ। ਜਿਵੇਂ ਡਾਕਟਰ ਆਪਣੇ ਰੋਗੀਆਂ ਦਾ ਇਲਾਜ ਕਰਦਾ ਹੈ, ਉਸੇਤਰਾਂ ਪ੍ਰਬੁੱਧਤਾ ਰਾਹੀਂ ਸਮਾਜ ਦਾ "ਇਲਾਜ" ਅਤੇ ਸੁਧਾਰ ਕੀਤਾ ਜਾ ਸਕਦਾ ਹੈ। ਫ਼ਿਲਾਸਫ਼ਰ--ਪ੍ਰਬੁੱਧਕਾਰੀਆਂ ਨੇ ਅਮੀਰਾਂ ਨੂੰ ਇਹ ਮਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਧਨ ਗ਼ਰੀਬਾਂ ਨੂੰ ਦੇ ਦੇਣ; ਉਹਨਾਂ ਦਾ ਵਿਸ਼ਵਾਸ ਸੀ ਕਿ ਇਸ ਤਰੀਕੇ ਨਾਲ ਸਮਾਜਕ ਬੁਰਾਈ ਖ਼ਤਮ ਕੀਤੀ ਜਾ ਸਕਦੀ ਹੈ। ਕੁਦਰਤੀ ਤੌਰ ਉਤੇ, ਉਹਨਾਂ ਦੇ ਸਾਰੇ ਯਤਨ ਅਸਫ਼ਲ ਰਹੇ।

ਮਾਰਕਸ ਅਤੇ ਏਂਗਲਜ਼ ਨੇ ਐਸੀ ਫ਼ਿਲਾਸਫ਼ੀ ਸਿਰਜਣ ਲਈ, ਜਿਹੜੀ ਮਜ਼ਦੂਰ ਜਨਤਾ ਦੇ ਹਿੱਤਾਂ ਨੂੰ ਪਰਗਟ ਕਰਦੀ ਹੋਵੇ, ਦਾਰਸ਼ਨਿਕ ਚਿੰਤਨ ਅਤੇ ਵਿਗਿਆਨ ਦੀਆਂ ਪ੍ਰਾਪਤੀਆਂ ਅਤੇ ਕੌਮਾਂਤਰੀ ਇਨਕਲਾਬੀ ਲਹਿਰ ਦੇ ਤਜਰਬੇ ਨੂੰ ਆਪਣਾ ਆਧਾਰ ਬਣਾਇਆ। ਮਾਰਕਸਵਾਦੀ ਫ਼ਿਲਾਸਫ਼ੀ ਸੰਸਾਰ ਫ਼ਿਲਾਸਫ਼ੀ ਦੇ ਘੇਰੇ ਤੋਂ ਬਾਹਰਵਾਰ ਨਹੀਂ ਪੈਦਾ ਹੋਈ; ਇਹ ਬੀਤੇ ਦੇ ਸਭ ਤੋਂ ਵਧ ਅਗਰਗਾਮੀ ਸਿਧਾਂਤਾਂ ਨੂੰ ਜਾਰੀ ਰੱਖਦੀ ਹੈ। ਮਾਰਕਸ ਅਤੇ ਏਂਗਲਜ਼ ਦਾ ਵਿਚਾਰ ਸੀ ਕਿ ਫ਼ਿਲਾਸਫ਼ੀ ਦਾ ਮੁੱਖ ਕੰਮ ਸੰਸਾਰ ਦੀ ਸਿਰਫ਼ ਵਿਆਖਿਆ ਕਰਨਾ ਹੀ ਨਹੀਂ, ਸਗੋਂ ਇਸਦੀ ਕਾਇਆ-ਕਲਪ ਦੇ ਸੰਭਵ ਤਰੀਕੇ ਘੜਣਾ, ਅਮਲ ਵਿਚ ਅਤੇ ਅਮਲੀ ਇਨਕਲਾਬੀ ਘੋਲ ਵਿਚ ਜੁੱਟਣਾ ਹੈ। ਉਹਨਾਂ ਦੀ ਰਾਇ ਵਿਚ, ਫ਼ਿਲਾਸਫ਼ੀ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇਹ ਸੰਸਾਰ ਦੀ ਕਾਇਆ-ਕਲਪ ਕਰਨ ਵਿਚ ਇਕ ਹਥਿਆਰ ਦਾ ਕੰਮ ਦੇਵੇ। ਮਾਰਕਸਵਾਦੀ ਫ਼ਿਲਾਸਫ਼ੀ ਦਾ ਇਹ ਵਿਲੱਖਣ ਲੱਛਣ ਹੈ; ਇਹ ਇਸਦੇ ਇਨਕਲਾਬੀ ਖ਼ਾਸੇ ਦਾ ਤੱਤ ਹੈ। ਰੂਸੀ ਇਨਕਲਾਬੀ ਜਨਵਾਦੀ ਅਲੈਕਸਾਂਦਰ ਹਰਜ਼ਨ ਨੇ ਐਵੇਂ ਹੀ ਨਹੀਂ ਸੀ ਕਿਹਾ ਕਿ ਵਿਰੋਧ-ਵਿਕਾਸ ਇਨਕਲਾਬ ਦਾ ਅਲਜਬਰਾ ਹੈ।

ਮਾਰਕਸਵਾਦੀ ਫ਼ਿਲਾਸਫ਼ੀ ਆਪਣਾ ਜਮਾਤੀ ਖ਼ਾਸਾ ਲੁਕਾਉਣ

੧੭੪