ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸੱਚਾਈ ਦੀ ਕਸੌਟੀ ਵਜੋਂ ਵੀ ਪਦਾਰਥਵਾਦ ਮਹਤਵਪੂਰਨ ਰੋਲ ਅਦਾ ਕਰਦਾ ਹੈ, ਪਹਿਲੀ ਵਾਰੀ ਪਦਾਰਥਵਾਦ ਨੇ ਹੀ ਸਮਾਜ ਦੇ ਇਤਿਹਾਸ ਦੀ ਠੀਕ ਠੀਕ ਵਿਆਖਿਆ ਕੀਤੀ ਅਤੇ ਦਰਸਾਇਆ ਕਿ ਇਹ ਉਗੜ-ਦੁਗੜਾ ਅਮਲ ਨਹੀਂ, ਸਗੋਂ ਕਾਨੂੰਨ ਅਨੁਸਾਰ ਚੱਲਦਾ ਅਮਲ ਹੈ।

ਪਦਾਰਥਵਾਦ, ਜੇ ਵਿਰੋਧ-ਵਿਕਾਸ ਉਪਰ ਆਧਾਰਤ ਹੋਵੇ ਤਾਂ, ਇਕਸਾਰ ਵਿਗਿਆਨਕ ਵਿਧੀ-ਵਿਗਿਆਨ ਵਜੋਂ ਆਪਣਾ ਰੋਲ ਨਿਭਾਹ ਸਕਦਾ ਹੈ। ਵਿਰੋਧ-ਵਿਕਾਸੀ ਪਦਾਰਥਵਾਦੀ ਢੰਗ ਸੰਸਾਰ ਵਿਚਲੇ ਸਾਰੇ ਵਰਤਾਰਿਆਂ ਨੂੰ ਉਹਨਾਂ ਦੇ ਪ੍ਰਸਪਰ ਅੰਤਰ-–ਸੰਬੰਧਾਂ ਅਤੇ ਨਿਰੰਤਰ ਵਿਕਾਸ ਦੀ ਦ੍ਰਿਸ਼ਟੀ ਤੋਂ ਦੇਖਦਾ ਹੈ। ਮਨੁੱਖ ਆਪਣੇ ਆਪ ਨੂੰ ਅਤੇ ਸੰਸਾਰ ਨੂੰ ਤਾਂ ਹੀ ਜਾਣ ਸਕਦਾ ਹੈ, ਜੇ ਉਹ ਸਾਰੇ ਵਰਤਾਰਿਆਂ ਦਾ ਗਤੀ ਵਿਚ ਅਧਿਐਨ ਕਰੇ। ਵਿਰੋਧ-ਵਿਕਾਸੀ ਪਦਾਰਥਵਾਦੀ ਵਿਧੀ-ਵਿਗਿਆਨ ਸਵੈ-ਵਿਕਾਸ, ਵਿਰੋਧਤਾਈਆਂ ਦੇ ਘੋਲ ਨੂੰ ਵਿਗਾਸ ਦੇ ਅੰਦਰੂਨੀ ਸੋਮੇ ਵਜੋਂ ਦੇਖਦਾ ਹੈ। ਪਦਾਰਥਵਾਦੀ ਵਿਰੋਧ-ਵਿਕਾਸ ਦੀ ਮਹੱਤਾ ਇਹ ਹੈ ਕਿ ਇਹ ਸਿਧਾਂਤਕ ਚਿੰਤਨ ਨੂੰ ਡੌਲਣ ਰਾਹੀਂ ਸੰਸਾਰ ਦੀ ਬੋਧ-ਪਰਾਪਤੀ ਅਤੇ ਕਾਇਆ-ਕਲਪ ਵਾਸਤੇ ਖੋਜੀਆਂ ਨੂੰ ਇਕ ਹਥਿਆਰ ਮੁਹਈਆ ਕਰਦਾ ਹੈ।

ਵਿਰੋਧ-ਵਿਕਾਸ-- ਇਨਕਲਾਬ ਦਾ ਅਲਜਬਰਾ

ਲੋਕਾਂ ਨੇ ਜੀਵਨ ਬਿਹਤਰ ਬਣਾਉਣ ਦੇ, ਕੰਗਾਲੀ ਅਤੇ ਕਸ਼ਟ, ਲੁੱਟ-ਖਸੁੱਟ ਅਨਿਆਂ ਅਤੇ ਮਨਮਾਨੀ ਦਾ ਰਾਜ ਖ਼ਤਮ ਕਰਨ ਦੇ ਹਮੇਸ਼ਾ ਹੀ ਸੁਫ਼ਨੇ ਲਏ ਹਨ। ਉਹਨਾਂ ਨੇ ਆਪਣਾ ਰੁਤਬਾ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ: ਗ਼ੁਲਾਮ ਆਪਣੇ ਮਾਲਕਾਂ ਦੇ ਖ਼ਿਲਾਫ਼ ਬਗ਼ਾਵਤ ਕਰਦੇ ਰਹੇ (ਲੋਕ-ਕਥਾ ਬਣ

੧੭੨