ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਗੂ ਹੁੰਦਾ ਹੈ-- ਜਿਵੇਂ ਕਿ ਵਿਕਾਸ ਦੇ ਸੋਮੇ ਵਜੋਂ ਵਿਰੋਧਤਾਈਆਂ ਦਾ ਸਿਧਾਂਤ, ਵਿਕਾਸ ਵਿਚ ਨਿਰੰਤਰਤਾ ਦੇ ਅਸੂਲ ਵਜੋਂ ਨਿਸ਼ੇਧ ਦੇ ਨਿਸ਼ੋਧ ਦਾ ਅਸੂਲ, ਨਵੇਂ ਦੀ ਅਜਿਤੱਤਾ, ਆਦਿ। ਸਮਕਾਲੀ ਵਿਗਿਆਨ-- ਭੌਤਕ-ਵਿਗਿਆਨ, ਰਸਾਇਣ, ਜੀਵ-ਵਿਗਿਆਨ ਆਦਿ-- ਸਰਬ-ਵਿਆਪਕ ਦਾਰਸ਼ਨਿਕ ਸੰਕਲਪਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਕਾਰਣਿਕਤਾ, ਬਾਕਾਇਦਗੀ, ਪੁਲਾੜ ਸਮਾਂ, ਸਬੱਬ, ਅਨਿਵਾਰਿਤਾ ਆਦਿ ਦੀ

ਸੰਸਾਰ ਵਿਚਲੇ ਵਰਤਾਰਿਆਂ ਦੇ ਵਸਤੂਪਰਕ ਯਥਾਰਥ ਨੂੰ ਪ੍ਰਮਾਣਿਤ ਕਰਦੇ ਦਾਰਸ਼ਨਿਕ ਵਿਧੀ-ਵਿਗਿਆਨ ਵਜੋਂ ਪਦਾਰਥਵਾਦ ਜਿਹੜਾ ਰੋਲ ਅਦਾ ਕਰਦਾ ਹੈ, ਉਹ ਵੀ ਭਾਰੀ ਮਹੱਤਾ ਰੱਖਦਾ ਹੈ। ਪਦਾਰਥਵਾਦ ਵਿਗਿਆਨ ਨੂੰ ਵਰਤਾਰਿਆਂ ਦੇ ਪਿੱਛੇ ਮਿਲਦੇ ਕੁਦਰਤੀ ਸੰਬੰਧਾਂ ਅਤੇ ਹਕੀਕੀ ਕਾਰਨਾਂ ਨੂੰ ਪਰਗਟ ਕਰਨ ਦਾ ਰਾਹ ਦਿਖਾਉਂਦਾ ਹੈ। ਆਓ, ਮਨੋਵਿਗਿਆਨ ਨੂੰ ਉਦਾਹਰਣ ਵਜੋਂ ਲਈਏ। ਮਾਨਸਿਕਤਾ ਬਾਰੇ ਗ਼ਲਤ ਵਿਚਾਰ ਹਮੇਸ਼ਾ ਹੀ ਪਾਏ ਜਾਂਦੇ ਰਹੇ ਹਨ; ਉਹ ਹੁਣ ਵੀ ਜਾਰੀ ਰਹਿ ਰਹੇ ਹਨ ਅਤੇ ਇਹ ਗੱਲ ਗਿਆਨ ਦੇ ਵਿਕਾਸ ਨੂੰ ਪ੍ਰਭਾਵਿਤ ਕੀਤੇ ਬਿਨਾਂ ਨਹੀਂ ਰਹਿ ਸਕਦੀ। ਮਾਨਸਿਕ ਸਰਗਰਮੀ ਬਾਰੇ ਇਹ ਵਿਚਾਰ ਕਿ ਇਹ ਆਤਮਾ ਦਾ ਪ੍ਰਗਟਾਅ ਹੈ, ਅਤੇ ਇਹ ਸਾਬਤ ਕਰਨ ਦੇ ਯਤਨ ਕਿ ਆਤਮਾ ਦਾ ਵਾਸਾ ਮਨੁੱਖ ਦੇ ਦਿਲ ਖੂਨ ਜਾਂ ਫੇਫੜਿਆਂ ਆਦਿ ਵਿਚ ਹੈ, ਮਾਨਸਿਕਤਾ ਦੀ ਖੋਜ ਨੂੰ ਪੂਰਵ--ਵਿਗਿਆਨਕ ਪੱਧਰ ਉਪਰ ਰੱਖਣ ਦਾ ਕਾਰਨ ਬਣੇ। ਇਸਦੇ ਮੁਕਾਬਲੇ ਵਿਚ, ਪਦਾਰਥਵਾਦ ਮਾਨਸਿਕਤਾ ਨੂੰ ਦਿਮਾਗ਼ ਦਾ ਇਕ ਪ੍ਰਕਾਰਜ ਸਮਝਦਾ ਹੈ, ਅਤੇ ਇਹ ਗੱਲ ਖੋਜੀਆਂ ਨੂੰ ਕੁਦਰਤੀ-ਕਾਰਣਿਕ ਨਿਰਭਰਤਾ ਦੇ ਦ੍ਰਿਸ਼ਟੀਕੋਨ ਤੋਂ ਮਾਨਸਿਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰਨ ਵੱਲ ਲੈ ਗਈ ਹੈ ।

ਗਿਆਨ ਦੀਆਂ ਜੜ੍ਹਾਂ ਦੀ ਥਾਹ ਪਾਉਣ ਵਿਚ ਅਤੇ ਉਹਨਾਂ

੧੭੧