ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਾਸਾ ਰੱਖਦੇ ਫੈਸਲੇ ਵੀ ਕਰਨੇ ਪੈਂਦੇ ਹਨ। ਇਹਨਾਂ ਬੁਨਿਆਦੀ ਮਹੱਤਾ ਰੱਖਦੇ ਮਸਲਿਆਂ ਨੂੰ ਹਲ ਕਰਨ ਲਈ ਵਿਸ਼ੇਸ਼ ਢੰਗਾਂ ਦੀ, ਵਿਸ਼ੇਸ਼ ਵਿਧੀ-ਵਿਗਿਆਨ ਦੀ ਲੋੜ ਹੁੰਦੀ ਹੈ। ਫ਼ਿਲਾਸਫ਼ੀ ਜੋ ਕਿ ਸੰਸਾਰ-ਦ੍ਰਿਸ਼ਟੀਕੋਨ ਦੀ ਬੁਨਿਆਦ ਦਾ ਕੰਮ ਕਰਦੀ ਹੈ, ਅਤੇ ਸੰਸਾਰ ਦੂਜੇ ਲੋਕਾਂ ਅਤੇ ਸਮਾਜ ਵੱਲ ਮਨੁੱਖ ਦੇ ਵਤੀਰੇ ਨੂੰ ਬੁਨਿਆਦੀ ਤੌਰ ਉਤੇ ਨਿਰਧਾਰਤ ਕਰਦੀ ਹੈ, ਐਸੇ ਆਮ ਅਸੂਲ ਵੀ ਮੁਹਈਆ ਕਰਦੀ ਹੈ ਜਿਨ੍ਹਾਂ ਤੋਂ ਮਨੁੱਖ ਨੂੰ ਆਪਣੇ ਸਾਮ੍ਹਣੇ ਰੱਖੇ ਨਿਸ਼ਾਨੇ ਪਰਾਪਤ ਕਰਨ ਵਾਸਤੇ ਆਪਣੇ ਜੀਵਨ ਅਤੇ ਸਰਗਰਮੀਆਂ ਵਿਚ ਅਗਵਾਈ ਲੈਣੀ ਚਾਹੀਦੀ ਹੈ।

ਫ਼ਿਲਾਸਫ਼ੀ ਦੇ ਢੰਗ ਵਿਸ਼ੇਸ਼ ਵਿਗਿਆਨਕ ਢੰਗਾਂ ਨਾਲੋਂ ਕਿਵੇਂ ਵਖਰੇ ਹਨ, ਅਤੇ ਬੋਧ-ਪਰਾਪਤੀ ਵਿਚ ਉਹ ਕੀ ਰੋਲ ਅਦਾ ਕਰਦੇ ਹਨ? ਫ਼ਿਲਾਸਫ਼ੀ ਦੇ ਢੰਗ ਸਰਬ-ਵਿਆਪਕ ਹਨ, ਅਰਥਾਤ, ਉਹਨਾਂ ਨੂੰ ਗਿਆਨ ਦੇ ਸਾਰੇ ਖੇਤਰਾਂ ਉਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਠੋਸ ਵਿਗਿਆਨਕ ਢੰਗਾਂ ਦਾ ਬਦਲ ਨਹੀਂ, ਸਗੋਂ ਉਹਨਾਂ ਰਾਹੀਂ ਕਾਰਜ ਕਰਦੇ ਹਨ ਅਤੇ ਮਨੁੱਖ ਨੂੰ ਗਿਆਨ ਦੇ ਕਿਸੇ ਖੇਤਰ ਵਿਚ ਵੀ ਸੱਚ ਤੱਕ ਪੁੱਜਣ ਵਿਚ ਅਗਵਾਈ ਦੇਂਦੇ ਹਨ। ਉਹ ਵਸਤਾਂ ਦੀ ਪਰਖ-ਪੜਤਾਲ ਕਰਨ ਦੇ ਸਾਧਨ ਦਾ ਕੰਮ ਦੇਂਦੇ ਹਨ, ਜਿਥੋਂ ਤੱਕ ਕਿ ਉਹ ਵਸਤਾਂ ਵਿਕਾਸ ਦੇ ਸਰਬ-ਵਿਆਪਕ ਕਾਨੂੰਨਾਂ ਦੇ ਪਰਗਟ ਹੋਣ ਨੂੰ ਉਘਾੜਦੀਆਂ ਹਨ। ਇਸਲਈ ਵਿਰੋਧ-ਵਿਕਾਸ ਦੇ ਅਸੂਲ, ਉਦਾਹਰਣ ਵਜੋਂ, ਵਿਗਾਸ ਦਾ ਅਸੂਲ (ਇਤਿਹਾਸਕਤਾ) ਗਿਆਨ ਦੇ ਸਾਰੇ ਖੇਤਰਾਂ ਵਿਚ ਕਾਰਜਸ਼ੀਲ ਹੈ, ਜਿਵੇਂ ਕਿ ਜੀਵ-ਵਿਗਿਆਨ ਵਿਚ ਵਿਗਾਸ ਦਾ ਸਿਧਾਂਤ, ਤਾਰਾ-ਵਿਗਿਆਨ ਵਿਚ ਤਾਰਾ--ਮੰਡਲਾਂ ਦੇ ਮੁੱਢ ਅਤੇ ਵਿਕਾਸ ਦੇ ਸਿਧਾਂਤ, ਇਤਿਹਾਸ ਵਿਚ ਮਨੁੱਖਾ ਸਮਾਜ ਦੇ ਵਿਗਾਸ ਦਾ ਸੰਬਾਦਕ-ਪਦਾਰਥਵਾਦੀ ਸਿਧਾਂਤ। ਵਿਰੋਧ-ਵਿਕਾਸ ਦੇ ਦੂਜੇ ਮਹਤਵਪੂਰਨ ਸੂਤਰਾਂ ਉਤੇ ਵੀ ਇਹ

੧੭੦