ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਪਿਊਟਰੀ ਹਿਸਾਬ-ਕਿਤਾਬ ਆਦਿ ਦੀ ਵਰਤੋ ਕਰਦਾ ਹੈ।

ਸਰਗਰਮੀ ਅਤੇ ਬੋਧ-ਪਰਾਪਤੀ ਦੇ ਢੰਗਾਂ ਦੇ ਦਾਰਸ਼ਨਿਕ ਸਿਧਾਂਤ ਨੂੰ ਵਿਧੀ-ਵਿਗਿਆਨ ਕਹਿੰਦੇ ਹਨ।

ਵਖੋ ਵਖਰੇ ਵਿਗਿਆਨਾਂ ਵਿਚ ਵਰਤੇ ਜਾਂਦੇ ਢੰਗ ਇਕ ਦੂਜੇ ਨਾਲ ਸੰਬੰਧਤ ਹੁੰਦੇ ਹਨ, ਅਤੇ ਆਧੁਨਿਕ ਵਿਗਿਆਨਕ ਗਿਆਨ ਦਾ ਇਹ ਵਿਲੱਖਣ ਲੱਛਣ ਹੈ।ਬੇਸ਼ਕ, ਵਰਤੋਂ ਵਿਚ ਲਿਆਂਦੇ ਜਾਂਦੇ ਵਿਸ਼ੇਸ਼ ਢੰਗ ਵੀ ਹਨ, ਜਿਵੇਂ ਕਿ ਭੂ-ਵਿਗਿਆਨ, ਭੂਗੋਲ ਅਤੇ ਪੁਰਾਤਤਵ-ਵਿਗਿਆਨ ਵਿਚ, ਜਿਨ੍ਹਾਂ ਨੂੰ ਸਿਰਫ਼ ਇਹਨਾਂ ਵਿਗਿਆਨਾਂ ਵਿਚ ਹੀ ਵਰਤਿਆ ਜਾਂਦਾ ਹੈ। ਦੂਜੇ ਪਾਸੇ, ਰਸਾਇਣਕ, ਭੌਤਕ-ਵਿਗਿਆਨਕ ਅਤੇ ਗਣਿਤ ਦੇ ਢੰਗ ਦੂਜੇ ਵਿਗਿਆਨਾਂ ਵਿੱਚ ਵੀ ਵਰਤੇ ਜਾਂਦੇ ਹਨ, ਜਿਵੇਂ ਕਿ ਤਾਰਾ-ਵਿਗਿਆਨ, ਜੀਵ-ਵਿਗਿਆਨ, ਪੁਰਾਤਤਵ-ਵਿਗਿਆਨ, ਭਾਸ਼ਾ-ਵਿਗਿਆਨ ਅਤੇ ਕਲਾ ਸਿਧਾਂਤ ਵਿਚ। ਗਣਿਤ ਦੇ ਢੰਗਾਂ ਦੀ ਖ਼ਾਸ ਕਰਕੇ ਵਿਸ਼ਾਲ ਪੈਮਾਨੇ ਉੱਤੇ ਵਰਤੋਂ ਕੀਤੀ ਜਾਂਦੀ ਹੈ।ਵਿਗਿਆਨ ਵਿਚ ਨਾ ਸਿਰਫ਼ ਗਿਆਨ ਦੇ ਇਕ ਖੇਤਰ ਨੂੰ ਦੂਜੇ ਤੋਂ ਵੱਖ ਕਰਨ ਦਾ ਹੀ, ਗਿਆਨ ਨਿਖੇੜਣ ਦਾ ਹੀ ਰੁਝਾਣ ਹੈ, ਸਗੋਂ ਵਿਗਿਆਨਾਂ ਨੂੰ ਸੁਜੌੜਣ ਦਾ ਵੀ ਰੁਝਾਣ ਹੈ। ਢੰਗਾਂ ਦਾ ਵਟਾਂਦਰਾ, ਜਿਹੜਾ ਵਿਗਿਆਨਕ ਗਿਆਨ ਨੂੰ ਸੁਜੋੜਨ ਦੀ ਸ਼ਾਹਦੀ ਭਰਦਾ ਹੈ, ਸੰਸਾਰ ਦੀ ਇਕੋ ਇਕ ਵਿਗਿਆਨਕ ਤਸਵੀਰ, ਇਸ ਬਾਰੇ ਇਕ ਸਾਂਝਾ ਦ੍ਰਿਸ਼ਟੀਕੋਨ ਪੇਸ਼ ਕਰਨ ਦੀ ਵਿਗਿਆਨੀਆਂ ਦੀ ਦ੍ਰਿੜ੍ਹਤਾ ਨੂੰ ਦਰਸਾਉਂਦਾ ਹੈ।

ਠੌਸ ਵਿਗਿਆਨਕ ਢੰਗਾਂ ਦੇ ਨਾਲ ਨਾਲ, ਇਹ ਗੱਲ ਸਮਝ ਆਉਂਦੀ ਹੈ ਕਿ ਆਮ ਢੰਗ ਵੀ ਹੁੰਦੇ ਹਨ, ਕਿਉਂਕਿ ਆਪਣੀਆਂ ਸਰਗਰਮੀਆਂ ਦੇ ਦੌਰਾਨ ਲੌਕਾਂ ਨੂੰ ਨਾਂ ਸਿਰਫ਼ ਵਿਸ਼ੇਸ਼ ਵਿਗਿਆਨਕ ਅਤੇ ਸਮਾਜਕ ਸਮੱਸਿਆਵਾਂ ਹੀ ਹਲ ਕਰਨੀਆਂ ਪੈਂਦੀਆਂ ਹਨ, ਸਗੋਂ ਉਹਨਾਂ ਨੂੰ ਆਮ, ਸੰਸਾਰ ਪੈਮਾਨੇ ਦਾ

੧੬੯