ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਗਰਮੀਆਂ ਤੋਂ, ਅਨਾਤਮ ਤੋਂ, ਬੇਵਾਸਤਾ ਅੰਤਰ-ਧਿਆਨ ਹੋ ਕੇ ਹੀ ਘੜੇ ਹਨ। ਗਿਆਨ ਦਾ ਰਾਹ ਠੀਕ ਜਾਂ ਸੱਚਾ ਤਾਂ ਹੀ ਹੈ ਜੇ ਲਾਗੂ ਕੀਤਾ ਗਿਆ ਵਿਧੀ-ਵਿਗਿਆਨ ਆਪਣੇ ਵਸਤੂ ਵਿਚ ਵਸਤੂਪਰਕ ਹੈ, ਅਰਥਾਤ, ਯਥਾਰਥਕ ਸੰਸਾਰ ਅਤੇ ਮਨੁੱਖਾ ਤਜਰਬੇ ਨਾਲ ਮੇਲ ਖਾਂਦਾ ਹੈ। ਪਦਾਰਥਵਾਦੀ ਢੰਗ ਅਮਲ ਉਤੇ ਆਧਾਰਤ ਹੈ। ਕਾਰਜ ਕਰਨਾ ਆਰੰਭਣ ਤੋਂ ਪਹਿਲਾਂ ਮਨੁੱਖ ਵਰਤੇ ਜਾਣ ਵਾਲੇ ਢੰਗਾਂ (ਵਿਧੀਆਂ) ਬਾਰੇ, ਅਤੇ ਆਪਣੇ ਕਾਰਜਾਂ ਰਾਹੀਂ ਪਰਾਪਤ ਹੋਣ ਵਾਲੇ ਸਿੱਟਿਆਂ ਬਾਰੇ ਸੋਚਦਾ ਸੀ। ਅਮਲੀ ਕਾਰਜ ਦੇ ਇਹ ਢੰਗ ਮਨੁੱਖ ਦੀ ਚੇਤਨਾ ਵਿਚ ਇਤਿਹਾਸਕ ਤੌਰ ਉਤੇ ਸਾਂਭੇ ਜਾਂਦੇ (ਯਾਦ ਕੀਤੇ ਜਾਂਦੇ) ਸਨ। ਠੀਕ ਤਰ੍ਹਾਂ ਨਾਲ ਵਿਸਥਾਰੇ ਗਏ ਵਿਧੀ-ਵਿਗਿਆਨ ਉਪਰ ਆਧਾਰਤ ਸਰਗਰਮੀਆਂ ਨਿਸ਼ਚਿਤ ਨਿਸ਼ਾਨੇ ਵੱਲ ਲੈ ਜਾਂਦੀਆਂ ਹਨ। ਇਸੇ ਕਰਕੇ ਹੀ ਵਿਗਿਆਨਕ ਗਿਆਨ ਵਿਚ ਵੀ, ਅਤੇ ਰਾਜਨੀਤੀ ਅਤੇ ਉਤਪਾਦਨ ਵਿਚ ਵੀ ਭਰੋਸੇਯੋਗ ਢੰਗ ਘੜਣ, ਵਿਸਥਾਰਨ ਅਤੇ ਚੁਣਨ ਵੱਲ ਬਹੁਤ ਧਿਆਨ ਦਿਤਾ ਜਾਂਦਾ ਹੈ। ਚਿਕਿਤਸਾ ਵਿਚ ਤਸ਼ਖੀਸ਼ ਅਤੇ ਇਲਾਜ ਦੇ ਢੰਗ ਹੁੰਦੇ ਹਨ; ਗਣਿਤ ਵਿਚ ਕੈਲਕੁਲਸ ਦੇ ਅਨੇਕਾਂ ਢੰਗ ਹਨ; ਵਿਦਿਆ-ਵਿਗਿਆਨ ਵਿਚ ਵਿਦਿਆ ਦੇਣ ਅਤੇ ਪਾਲਣ-ਪੋਸਣ ਦੇ ਢੰਗ ਹੁੰਦੇ ਹਨ; ਇੰਜੀਨੀਅਰਿੰਗ ਵਿਚ ਇਮਾਰਤਾਂ ਅਤੇ ਪੁਲ ਬਣਾਉਣ ਦੇ, ਮਸ਼ੀਨਾਂ ਦੇ ਡੀਜ਼ਾਈਨ ਤਿਆਰ ਕਰਨ ਦੇ ਢੰਗ ਹੁੰਦੇ ਹਨ, ਵਗੈਰਾ, ਵਗੈਰਾ। ਸਮਾਜਕ ਵਰਤਾਰੇ ਦੇ ਅਧਿਐਨ ਉਪਰ ਲਾਗੂ ਕੀਤੇ ਜਾਂਦੇ ਢੰਗਾਂ ਨੂੰ ਸਮਾਜਕ ਜੀਵਨ ਦੇ ਵਿਸ਼ੇਸ਼ ਲੱਛਣ ਅਤੇ ਇਸਦੇ ਕਾਨੂੰਨ ਨਿਸ਼ਚਿਤ ਕਰਦੇ ਹਨ। ਉਦਾਹਰਣ ਵਜੋਂ, ਇਕ ਸਮਾਜ-ਵਿਗਿਆਨੀ ਠੋਸ ਸਮਾਜ-ਵਿਗਿਆਨਕ ਖੋਜ ਦੇ ਢੰਗ ਵਰਤਦਾ ਹੈ, ਜਿਵੇਂ ਕਿ ਸਰਵੇਖਣ, ਪ੍ਰਸ਼ਨ-ਪੱਤਰ ਅਤੇ ਪੜਤਾਲ; ਉਹ ਤੁਲਨਾਤਮਕ ਵਿਸ਼ਲੇਸ਼ਣ, ਵਿਸ਼ੇਸ਼ ਢੰਗ ਨਾਲ ਬਣਾਏ ਗਏ

੧੬੮