ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਪੈਂਦਾ ਨਹੀਂ ਸੀ ਹੋ ਸਕਦਾ। ਉਹ ਇਸਨੂੰ ਵਿਸ਼ੇਸ਼ ਦਾਤ ਸਮਝਦੇ ਸਨ ਜਿਹੜੀ ਕਿਸੇ ਉਚੇਰੀ, ਦੈਵੀ ਸ਼ਕਤੀ ਵਲੋਂ "ਗਿਣੇ-ਚੁਣੇ" ਲੋਕਾਂ ਨੂੰ, ਵਧੇਰੇ ਕਰਕੇ ਪੱਛਮੀ ਯੂਰਪ ਦੇ ਲੋਕਾਂ ਨੂੰ ਬਖਸ਼ੀ ਗਈ ਹੁੰਦੀ ਸੀ। ਅੰਗ੍ਰੇਜ਼ ਫ਼ਿਲਾਸਫ਼ਰ ਅਤੇ ਉਨ੍ਹੀਵੀਂ ਸਦੀ ਦੇ ਸਮਾਜ-ਵਿਗਿਆਨੀ ਹਰਬਰਟ ਸਪੈਂਸਰ ਦੀ ਰਾਇ ਵਿਚ, ਇਕ ਨੀਗਰੋ ਆਪਣੀ ਪ੍ਰਕਿਰਤੀ ਕਾਰਨ ਹੀ ਭਾਵਵਾਚੀ ਸੋਚਨੀ ਦੇ ਅਸਮਰੱਥ ਹੈ। ਉਹ ਸਿਰਫ਼ ਠੋਸ ਬਿੰਬਾਂ ਵਿਚ ਹੀ ਸੋਚਦਾ ਹੈ, ਅਤੇ ਉਸਦੇ ਤਰਕ ਉਪਰ ਉਸਦੇ ਜਜ਼ਬੇ ਭਾਰੂ ਹੁੰਦੇ ਹਨ। ਨਾ ਹੀ ਉਹ ਬਾਰੀਕਬੀਨੀ ਵਾਲੇ ਦਾਰਸ਼ਨਿਕ ਵਿਚਾਰਾਂ ਨੂੰ ਸਮਝ ਸਕਦਾ ਹੈ।*

ਵੀਹਵੀਂ ਸਦੀ ਵਿਚ ਇਕ ਹੋਰ ਦ੍ਰਿਸ਼ਟੀਕੋਨ ਆਮ ਪ੍ਰਚੱਲਤ ਹੋ ਗਿਆ। ਇਸਦੇ ਸਮਰਥਕਾਂ ਦਾ ਵਿਸ਼ਵਾਸ ਹੈ ਕਿ ਗਿਆਨ ਦੀ ਖੋਜ ਵਿਚ ਮਨੁੱਖ ਪ੍ਰਕਿਰਤੀ ਨਾਲ ਅਤੇ ਦੂਜੇ ਲੋਕਾਂ ਨਾਲ ਏਕਤਾ ਗੁਆ ਬੈਠਾ ਹੈ। ਸਿਰਫ਼ ਪੂਰਬੀ ਲੋਕਾਂ ਨੇ ਹੀ ਆਪਣੇ ਵਿਸ਼ੇਸ਼, ਜਮਾਂਦਰੂ ਲੱਛਣਾਂ ਕਾਰਨ ਇਹ ਆਦਿ-ਕਾਲੀਨ "ਇਕਜੁੱਟਤਾ" ਕਾਇਮ ਰੱਖੀ ਹੈ। ਇਸ ਲਈ ਭਾਵਵਾਚੀ, ਤਰਕਸ਼ੀਲ ਤਰੀਕੇ ਨਾਲ ਸੋਚ ਸਕਣ ਤੇ ਅਤੇ ਦਾਰਸ਼ਨਿਕ ਪੇਸ਼ਕਾਰੀ ਤੋਂ ਅਸਮਰੱਥਾ ਕੋਈ ਬੁਰਾਈ ਨਹੀਂ ਸਗੋਂ ਬਖਸ਼ਿਸ਼ ਹੈ। ਸੈਨੇਗਲ ਦੇ ਇਕ ਕਵੀ , ਫ਼ਿਲਾਸਫ਼ਰ ਅਤੇ ਰਾਜਨੇਤਾ ਲਿਓਪੇਲ ਸੇਦਰ ਸੈਨਗੋਰ ਦਾ ਕਹਿਣਾ ਹੈ ਕਿ "ਕਾਲਿਆਂ ਨੂੰ ਜਜ਼ਬਿਆਂ ਦੀ

————————————————————

*ਨਾਬਰਾਬਰੀ ਅਤੇ ਸਮਾਜਕ ਜਬਰ ਨੂੰ ਉਚਿਤ ਠਹਿਰਾਉਂਦਾ ਦ੍ਰਿਸ਼ਟੀਕੋਨ ਜ਼ਿੰਦਗੀ ਵਲੋਂ ਬਹੁਤ ਦੇਰ ਦਾ ਰੱਦ ਕੀਤਾ ਜਾਂ ਚੁੱਕਾ ਹੈ: ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੇ ਸੋਵੀਅਤ ਯੂਨੀਅਨ ਵਿਚ ਪੜ੍ਹ ਰਹੇ ਕਈ ਨੌਜਵਾਨ ਫ਼ਿਲਾਸਫ਼ੀ ਸਮੇਤ ਸਾਰੇ ਮਜ਼ਮੂਨਾਂ ਵਿਚ ਚੰਗੀ ਤਰੱਕੀ ਕਰ ਰਹੇ ਹਨ।

੧੫