ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਇਕ ਨਵਾਂ ਸਰਬ-ਵਿਆਪਕ ਦਾਰਸ਼ਨਿਕ ਢੰਗ ਤਜਵੀਜ਼ ਕਰਕੇ ਇਸ ਨੁਕਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ; ਇਸ ਢੰਗ ਵਿਚ ਫ਼ੈਸਲਾਕੁਨ ਰੋਲ ਚਿੰਤਨ ਦਾ ਸੀ। ਪਰ ਇਹ ਕੋਸ਼ਿਸ਼ ਅਸਫ਼ਲ ਸਾਬਤ ਹੋਈ, ਕਿਉਂਕਿ ਇਹ ਆਦਰਸ਼ਵਾਦ ਉਪਰ ਆਧਾਰਤ ਸੀ। ਕੁਝ ਮਗਰੋਂ ਜਾ ਕੇ ਇਹ ਕਾਰਜ ਹੀਗਲ ਨੇ ਨੇਪਰੇ ਚੜ੍ਹਾਇਆ।

ਆਦਰਸ਼ਵਾਦ ਵਿਧੀ ਨੂੰ ਮਨ-ਮਰਜ਼ੀ ਨਾਲ ਸਥਾਪਤ ਕੀਤੇ ਗਏ ਨਿਯਮਾਂ (ਬਣਤਰਾਂ) ਤੱਕ ਸੀਮਤ ਕਰ ਦੇਂਦਾ ਹੈ, ਜਿਹੜੇ ਕੁਝ ਲੋੜਾਂ ਪੂਰੀਆਂ ਕਰਦੇ ਹਨ। ਇਥੇ ਉਦਾਹਰਣ ਵਜੋਂ ਉਪਯੋਗਤਾ ਦੇ ਅਸੂਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪਰ ਉਪਯੋਗਤਾ ਕੋਈ ਨਿਰਪੇਖ ਖਾਸੀਅਤ ਨਹੀਂ; ਇਹ ਕੁਝ ਲੋਕਾਂ, ਸਮਾਜਕ ਗਰੁੱਪਾਂ ਅਤੇ ਸ਼ਰੇਣੀਆਂ ਦੇ ਹਿੱਤਾਂ ਨਾਲ ਸੰਬੰਧ ਰੱਖਦੀ ਹੈ। ਇਸਲਈ, ਜਿਹੜੀ ਚੀਜ਼ ਕਿਸੇ ਇਕ ਲਈ ਉਪਯੋਗੀ ਹੈ, ਹੋ ਸਕਦਾ ਹੈ ਕਿਸੇ ਦੂਜੇ ਲਈ ਹਾਨੀਕਾਰਕ ਹੋਵੇ। ਸਰਮਾਇਦਾਰ, ਬੈਂਕਰ ਅਤੇ ਭੂਮੀਪਤੀ ਲਈ ਨਿੱਜੀ ਜਾਇਦਾਦ ਅਤੇ ਉਜਰਤੀ ਕਿਰਤ ਦੀ ਲੁੱਟ-ਖਸੁੱਟ ਉਪਯੋਗੀ ਹੁੰਦੀ ਹੈ, ਜਦ ਕਿ ਕਿਸਾਨ ਅਤੇ ਮਜ਼ਦੂਰ ਲੁੱਟ-ਖਸੁੱਟ ਦੇ ਵਿਰੁਧ ਲੜਦੇ ਹਨ। ਸਰਮਾਇਦਾਰਾਂ ਲਈ ਹਥਿਆਰ ਬਣਾਉਣੇ ਅਤੇ ਵੇਚਣੇ ਉਪਯੋਗੀ ਹਨ ਕਿਉਂਕਿ ਉਹਨਾਂ ਤੋਂ ਭਾਰੀ ਮੁਨਾਫ਼ੇ ਮਿਲਦੇ ਹਨ, ਪਰ ਮਜ਼ਦੂਰ ਲੋਕ ਹਥਿਆਰਾਂ ਦੀ ਦੌੜ ਦੇ ਖ਼ਿਲਾਫ਼ ਅਤੇ ਖਿਚਾਅ-ਘੁਟਾਈ ਦੇ ਹੱਕ ਵਿਚ ਲੜਦੇ ਹਨ, ਅਤੇ ਅਮਨ ਚਾਹੁੰਦੇ ਹਨ।

ਵਿਧੀ-ਵਿਗਿਆਨ ਦੀਆਂ ਸਮੱਸਿਆਵਾਂ ਦਾ ਵਿਗਿਆਨਕ ਹਲ ਮਾਰਕਸਵਾਦ-ਲੈਨਿਨਵਾਦ ਦੀਆਂ ਪ੍ਰਮਾਣਿਕ ਕਿਰਤਾਂ ਵਿਚ ਦਿਤਾ ਗਿਆ। ਇਹਨਾਂ ਨੇ ਦਰਸਾਇਆ ਕਿ ਬੋਧ-ਪਰਾਪਤੀ ਦੀਆਂ ਵਿਧੀਆਂ ਕੋਈ ਐਸੋ ਨਿਯਮਾਂ ਜਾਂ ਕਾਰਜ-ਪ੍ਰਣਾਲੀਆਂ ਦੇ ਜ਼ਾਬਤੇ ਨਹੀਂ ਜਿਹੜੇ ਫ਼ਿਲਾਸਫ਼ਰਾਂ ਅਤੇ ਵਿਗਿਆਨੀਆਂ ਨੇ ਪਦਾਰਥਕ

੧੬੭