ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਦੇ ਹਨ, ਸਪਸ਼ਟ ਅਤੇ ਸਮਝਣੇ ਸੌਖੇ ਹੁੰਦੇ ਹਨ। ਬੋਧ-ਪਰਾਪਤੀ ਦੇ ਅਮਲ ਵਿਚ ਮਨੁੱਖ ਉਹਨਾਂ ਨਿਯਮਾਂ ਉਪਰ ਚੱਲਦਾ ਹੈ ਜਿਹੜੇ ਹਕੀਕਤ ਨੂੰ ਸਮਝਣ ਵਿਚ ਅਤੇ ਜ਼ਿੰਦਗੀ ਵਲੋਂ ਪੇਸ਼ ਕੀਤੇ ਮਸਲਿਆਂ ਦੇ ਹਲ ਲੱਭਣ ਵਿਚ ਉਸਦੀ ਸਹਾਇਤਾ ਕਰਦੇ ਹਨ। ਇਹ ਨਿਯਮ ਤੱਤ ਰੂਪ ਵਿਚ ਉਸਦੇ ਤਜਰਬੇ ਅਤੇ ਗਿਆਨ ਦਾ ਸਾਰ ਹੁੰਦੇ ਹਨ। ਵਿਗਿਆਨ ਵਿਚ, ਉਦਾਹਰਣ ਵਜੋਂ, ਇਹੋ ਜਿਹੇ ਨਿਯਮਾਂ ਦਾ ਮਤਲਬ ਨਵਾਂ ਗਿਆਨ ਪਰਾਪਤ ਕਰਨ ਦੇ ਢੰਗ-ਤਰੀਕਿਆਂ ਤੋਂ ਹੁੰਦਾ ਹੈ, ਆਰਥਕਤਾ ਵਿਚ ਇਹ ਉਤਪਾਦਨ ਦੇ ਕਾਰਜਾਂ ਨੂੰ ਪੂਰਿਆਂ ਕਰਨ ਦਾ ਨਿਸ਼ਾਨਾ ਰੱਖਦੇ ਕਦਮਾਂ ਦਾ ਸਮੁੱਚ ਹੁੰਦੇ ਹਨ, ਵਿਦਿਆ ਵਿਚ ਇਹ ਅਧਿਆਪਕ ਅਤੇ ਵਿਦਿਆਰਥੀਆਂ ਦੀਆਂ ਸਰਗਰਮੀਆਂ ਨੂੰ ਜੋੜਦੇ ਹਨ, ਆਦਿ। ਆਪਣੇ ਕਾਰਜਾਂ ਵਿਚ ਮਨੁੱਖ ਗਿਆਨ ਦੇ ਖ਼ਾਸ ਭੰਡਾਰ ਉਤੇ ਟੇਕ ਰੱਖਦਾ ਹੈ; ਇਸਦੇ ਨਾਲ ਹੀ, ਆਪਣੀਆਂ ਅਮਲੀ ਸਰਗਰਮੀਆਂ ਦੇ ਦੌਰਾਨ ਉਹ ਇਸ ਗਿਆਨ ਨੂੰ ਸੋਧਦਾ ਅਤੇ ਇਸਦਾ ਵਿਕਾਸ ਕਰਦਾ ਹੈ, ਅਤੇ ਨਾਲ ਹੀ ਨਵਾਂ ਗਿਆਨ ਵੀ ਪਰਾਪਤ ਕਰਦਾ ਹੈ। ਗਿਆਨ ਅਤੇ ਸਰਗਰਮੀਆਂ ਵਿਚਕਾਰ ਇਕ ਅੰਦਰੂਨੀ ਸੰਬੰਧ ਹੁੰਦਾ ਹੈ, ਜਿਹੜਾ ਕੁਝ ਨਿਯਮਾਂ ਦੀ ਸਹਾਇਤਾ ਨਾਲ ਕਾਇਮ ਕੀਤਾ ਗਿਆ ਹੁੰਦਾ ਹੈ। ਵਿਧੀ--ਵਿਗਿਆਨ ਤਜਰਬੇ ਜਾਂ ਵਿਗਿਆਨਕ ਗਿਆਨ ਉਪਰ ਆਧਾਰਤ ਸਥਾਪਤ ਨਿਯਮਾਂ ਦਾ ਜ਼ਾਬਤਾ ਹੁੰਦਾ ਹੈ; ਇਹ ਖੋਜਕਾਰ ਤੋਂ ਕੁਝ ਆਸਾਂ ਰੱਖਦਾ ਹੈ ਜਿਨ੍ਹਾਂ ਨੂੰ ਨਿਸ਼ਚਿਤ ਢੰਗਾਂ, ਨਿਯਮਾਂ, ਅਤੇ ਕਾਨੂੰਨਾਂ ਦੇ ਪ੍ਰਬੰਧ ਵਿਚ ਪਰਗਟ ਕੀਤਾ ਜਾ ਸਕਦਾ ਹੈ।

ਮੁਢਲੇ ਪੜਾਅ ਉਤੇ, ਗਿਆਨ ਪਰਾਪਤ ਕਰਨ ਲਈ ਵਰਤੇ ਜਾਂਦੇ ਕੱਚ-ਘਰੜ ਤਰੀਕੇ ਨਾਲ ਹੀ ਨਾਲ ਅਮਲੀ ਸਰਗਰਮੀਆਂ ਉਪਰ ਵੀ ਲਾਗੂ ਕੀਤੇ ਜਾਂਦੇ ਸਨ, ਪਰ ਪੁਰਾਤਨ ਸਮਿਆਂ ਵਿਚ ਹੀ--ਡਿਮੋਕਰੀਟਸ ਅਤੇ ਅਫਲਾਤੂਨ ਦੀਆਂ

੧੬੫