ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਵਜੋਂ ਐਲਾਨਿਆ ਜਾਂਦਾ ਸਭ ਕ੍ਰਝ ਹੀ ਨਵਾਂ ਨਹੀਂ ਹੁੰਦਾ। ਕਦੀ ਕਦੀ ਫ਼ਿਲਾਸਫ਼ੀ ਦੀ ਕੋਈ ਪਰਪਾਟੀ ਤੁਰ ਪੈਂਦੀ ਹੈ, ਜਿਹੜੀ ਆਪਣੇ ਬਾਰੇ ਨਵੀਂ ਹੋਣ ਦਾ ਐਲਾਨ ਕਰਦੀ ਹੈ, ਪਰ ਜਿਹੜੀ ਅਸਲ ਵਿਚ ਸਿਰਫ਼ ਪੁਰਾਣੇ ਸੂਤਰਾਂ ਨੂੰ ਹੀ ਦੁਹਰਾਈ ਜਾਂਦੀ ਹੈ, ਸਿਰਫ਼ ਇਹਨਾਂ ਨੂੰ ਨਵੀਂ ਸ਼ਬਦਾਵਲੀ ਦਾ ਖੋਲ ਚੜ੍ਹਾ ਦੇਂਦੀ ਹੈ। ਪੱਛਮ ਵਿਚ, ਉਹ ਅਕਸਰ ਹੀ ਸੋਸ਼ਲਿਜ਼ਮ ਵੱਲ ਜਾਂਦੇ ਕਿਸੇ "ਨਵੇਂ" ਰਸਤੇ ਦੀ ਗੱਲ ਕਰਦੇ ਹਨ, ਜਦ ਕਿ ਅਸਲ ਵਿਚ ਉਹ ਸੁਧਾਰ ਦਾ ਰਾਹ ਤਜਵੀਜ਼ ਕਰ ਰਹੇ ਹੁੰਦੇ ਹਨ, ਜਿਹੜਾ ਇਸ ਤੱਕ ਨਹੀਂ ਲਿਜਾ ਸਕਦਾ ਹੁੰਦਾ।

ਵਿਰੋਧ-ਵਿਕਾਸ ਵਰਤਮਾਨ ਨੂੰ ਭੂਤ ਅਤੇ ਭਵਿੱਖ ਨਾਲ ਜੋੜ ਕੇ, ਅਤੇ ਪੁਰਾਣੇ ਵਿਚ ਨਵੇਂ ਦੇ ਅੰਕੁਰ ਲੱਭ ਕੇ ਵਿਕਾਸ ਵਿਚਲੀ ਨਿਰੰਤਰਤਾ ਦੀ ਪ੍ਰੰੜ੍ਰਤਾ ਕਰਦਾ ਹੈ। ਫਿਰ ਵੀ ਵਿਰੋਧ--ਵਿਕਾਸ ਨੂੰ ਪ੍ਰਕਿਰਤੀ ਅਤੇ ਸਮਾਜ ਦੇ ਵਿਕਾਸ ਦੇ ਸਰਬ--ਵਿਆਪਕ ਕਾਨੂੰਨਾਂ ਦੇ ਸਿਧਾਂਤ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ; ਇਹ ਗਿਆਨ ਦੀ ਉਹ ਵਿਧੀ ਵੀ ਹੈ ਜਿਹੜੀ ਸੱਚ ਦੀ ਖੋਜ ਵਿਚ ਸਹਾਈ ਰੁੁੰਦੀ ਹੈ। ਬੋਧ-ਪਰਾਪਤੀ ਦੀ ਵਿਧੀ ਵਜੋਂ ਵਿਰੋਧ-ਵਿਕਾਸ ਦੇ ਰੋਲ ਨੂੰ ਨਿਸ਼ਚਿਤ ਕਰਨ ਲਈ, ਆਓ ਅਸੀਂ "ਵਿਧੀ" ਦੇ ਸੰਕਲਪ ਉਤੇ ਵਿਚਾਰ ਕਰੀਏ।

ਵਿਧੀ-ਵਿਗਿਆਨ--ਵਿਗਿਆਨ ਦੀ ਆਤਮਾ ਵਜੋਂ

ਮਨੁੱਖ ਦੀਆਂ ਸਰਗਰਮੀਆਂ ਵਖੋ ਵਖਰੇ ਨਿਸ਼ਾਨੇ ਰੱਖਦੀਆਂ ਹਨ। ਕੁਦਰਤੀ ਤੌਰ ਉਤੇ, ਖ਼ੁਦ ਆਪਣੀ ਹੀ ਸਰਗਰਮੀ ਦੇ ਬਹੁਤ ਮਗਰੋਂ ਜਾ ਕੇ ਨਿਕਲਣ ਵਾਲੇ ਸਿੱਟਿਆਂ ਦੀ ਕੋਈ ਵੀ, ਲਗਾਤਾਰ ਜਾਂ ਸਮੇਂ ਸਮੇਂ, ਕਲਪਣਾ ਨਹੀਂ ਕਰ ਸਕਦਾ; ਪਰ ਨੇੜਲੇ ਟੀਚੇ, ਜਿਹੜੇ ਮਨੁੱਖ ਦੇ ਠੋਸ ਕਾਰਜਾਂ ਦਾ ਆਧਾਰ

੧੬੪