ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਇਹ ਅਨੰਤਤਾ ਦੇ ਨੇੜੇ ਪੁੱਜਦਾ ਜਾਂਦਾ ਹੈ।"* ਚੂੜੀਦਾਰ ਚੱਕਰੀ ਰੂਪ ਇਹ ਤੱਥ ਸਪਸ਼ਟ ਕਰਦਾ ਹੈ ਕਿ ਹਰ ਚੱਕਰ, ਇਕ ਤਰ੍ਹਾਂ ਨਾਲ, ਹੇਠਲੇ ਚੱਕਰ ਨੂੰ ਦੁਹਰਾਉਂਦਾ ਹੈ, ਜਦ ਕਿ ਚੱਕਰ ਦੇ ਅਰਧ-ਵਿਆਸ ਵਿਚ ਹੁੰਦਾ ਵਾਧਾ ਅਤੇ ਚੱਕਰਾਂ ਦਾ ਫੈਲਣਾ ਵਿਕਾਸ ਦੀ ਮਾਤਰਾ ਦੇ ਪਸਾਰ ਅਤੇ ਇਸਦੇ ਦਰ ਵਿਚ ਆਉਂਦੀ ਤੇਜ਼ੀ ਵੱਲ ਸੰਕੇਤ ਕਰਦਾ ਹੈ, ਅਤੇ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਇਹ ਦਿਨੋ ਦਿਨ ਵਧੇਰੇ ਜਟਿਲ ਹੁੰਦਾ ਜਾ ਰਿਹਾ ਹੈ।

ਆਦਿ-ਕਾਲੀਨ ਭਾਈਚਾਰਕ ਪ੍ਰਬੰਧ ਹਜ਼ਾਰਾਂ ਸਾਲਾਂ ਤੱਕ ਕਾਇਮ ਰਿਹਾ। ਇਸਦੀ ਥਾਂ ਲੈਣ ਵਾਲਾ ਗ਼ੁਲਾਮਦਾਰੀ ਪ੍ਰਬੰਧ ਸਿਰਫ਼ ਕੁਝ ਹਜ਼ਾਰ ਸਾਲ ਚੱਲਿਆ। ਸਾਮੰਤੀ ਪ੍ਰਬੰਧ ਨੇ ਹੋਰ ਵੀ ਤੇਜ਼ੀ ਨਾਲ ਵਿਕਾਸ ਕੀਤਾ: ਉਦਾਹਰਣ ਵਜੋਂ ਯੂਰਪ ਵਿਚ ਇਹ ਲਗਭਗ ਡੇਢ ਹਜ਼ਾਰ ਸਾਲ ਕਾਇਮ ਰਿਹਾ। ਇਹ ਵਿਸ਼ਵਾਸ ਕਰਨ ਲਈ ਹਰ ਆਧਾਰ ਮੌਜੂਦ ਹੈ ਕਿ ਸਰਮਾਇਦਾਰੀ ਪ੍ਰਬੰਧ ਹੋਰ ਵੀ ਘੱਟ ਸਮੇਂ ਤੱਕ ਜਾਰੀ ਰਹੇਗਾ। ਵੀਹਵੀਂ ਸਦੀ ਪਹਿਲਾਂ ਹੀ ਇਕ-ਤਿਹਾਈ ਮਨੁੱਖਤਾ ਦਾ ਇਸ ਨਾਲੋਂ ਨਾਤਾ ਤੋੜਣਾ ਦੇਖ ਚੁੱਕੀ ਹੈ। ਨਵੇਂ, ਸਰਵੋੱਚ, ਸਮਾਜਕ ਪ੍ਰਬੰਧ-- ਸ਼ਰੇਣੀ- ਰਹਿਤ ਕਮਿਊਨਿਸਟ ਸਮਾਜ-- ਵੱਲ ਤਬਦੀਲੀ ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਨਾਲ ਸ਼ੁਰੂ ਹੋਈ। ਅਸੀਂ ਸੋਸ਼ਲਿਸਟ ਅਤੇ ਕੌਮੀ ਆਜ਼ਾਦੀ ਦੇ ਇਨਕਲਾਬਾਂ ਦੇ ਦੌਰ ਵਿਚ ਰਹਿ ਰਹੇ ਹਾਂ, ਜਦੋਂ ਬਸਤੀਵਾਦੀ ਨਿਜ਼ਾਮ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਦਿਨੋ ਦਿਨ ਵਧੇਰੇ ਕੌਮਾਂ ਸੋਸ਼ਲਿਜ਼ਮ ਦਾ ਰਾਹ ਲੈ ਰਹੀਆਂ ਹਨ।

————————————————————

*ਫ਼ਰੈਡਰਿਕ ਏਂਗਲਜ਼, "ਸਮੇਂ ਦੇ ਪ੍ਰਤਿਗਾਮੀ ਚਿੰਨ੍ਹ"; ਕਾਰਲ ਮਾਰਕਸ, ਫਰੈਡਰਿਕ ਏਂਗਲਜ਼, ਕਿਰਤ ਸੰਗ੍ਰਹਿ, ਸੈਂਚੀ ੨, ੧੯੭੫, ਸਫਾ ੪੮।

੧੬੨