ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸੰਭਵ ਹੋਇਆ ਹੈ, ਜੋ ਕਿ ਮੰਗਲ ਜਾਂ ਸ਼ੱਕਰ ਉਪਰ ਨਹੀਂ ਹੋ ਸਕਿਆ। ਪ੍ਰਗਤੀ ਦੇ ਵਿਚਾਰ ਪਸ਼ੂ ਸੰਸਾਰ ਦੇ ਸਿਧਾਂਤ ਵਿਚ ਅਜੇ ਮੁਕਾਬਲਤਨ ਕੁਝ ਹੀ ਸਮੇਂ ਤੋਂ ਦਾਖਲ ਹੋਏ ਹਨ ; ਇਕੱਤ੍ਰਿਤ ਹੋਈ ਅਨੁਭਵ-ਸਿੱਧ ਜਾਣਕਾਰੀ ਨੇ ਵਿਗਿਆਨੀਆਂ ਨੂੰ ਇਹ ਸਿੱਟਾ ਕੱਢਣ ਦੇ ਯੋਗ ਬਣਾਇਆ ਹੈ ਕਿ ਸਜੀਵ ਪ੍ਰਕਿਰਤੀ ਦਾ ਵਿਗਾਸ ਸਰਲ ਤੋਂ ਜਟਿਲ ਵੱਲ ਨੂੰ ਚੱਲਦਾ ਹੈ। ਇਸ ਵਿਚ ਜਾਂ ਲਮਾਰਕ ਵਲੋਂ ਪੇਸ਼ ਕੀਤਾ ਗਿਆ ਸਿਧਾਂਤ, ਅਤੇ ਚਾਰਲਸ ਡਾਰਵਿਨ ਦਾ ਵਿਗਾਸ ਦਾ ਸਿਧਾਂਤ ਵੀ ਭਾਰੀ ਮਹੱਤਾ ਰੱਖਦੇ ਹਨ।

ਵਿਰੋਧ-ਵਿਕਾਸੀ ਪ੍ਰਗਤੀਸ਼ੀਲ ਵਿਕਾਸ ਕੀ ਹੈ? ਇਸਦਾ ਵਰਣਨ ਚੂੜੀਦਾਰ ਤਿਕੋਣ ਵਿਚ ਗਤੀ ਵਜੋਂ ਕੀਤਾ ਜਾ ਸਕਦਾ ਹੈ। ਇਹ ਉਪਰ ਵੱਲ ਨੂੰ ਚੱਲਦਾ ਹੈ। ਸਿੱਧੀ ਲਕੀਰ ਉਤੇ ਨਹੀਂ, ਸਗੋਂ ਵਲਦਾਰ ਲਕੀਰ ਉਤੇ, ਜਿਵੇਂ ਕਿ ਇਹ ਮੁੜ ਮੁੜ ਕੇ ਵਾਪਰ ਰਿਹਾ ਹੋਵੇ। ਜਟਿਲ ਵਲਦਾਰ ਲਕੀਰ ਉਤੇ ਚੱਲਦੇ ਵਿਕਾਸ ਦੀਆਂ ਉਦਾਹਰਣਾਂ ਨਿਰਜੀਵ ਪ੍ਰਕਿਰਤੀ ਵਿਚੋਂ, ਜੀਵ--ਵਿਗਿਆਨ ਅਤੇ ਮਨੁੱਖਾ ਇਤਿਹਾਸ ਵਿਚੋਂ ਦਿਤੀਆਂ ਜਾ ਸਕਦੀਆਂ ਹਨ। ਏਂਗਲਜ਼ ਲਿਖਦਾ ਹੈ: "ਫਿਰ ਵੀ ਮੈਂ ਖੁਲ੍ਹੇ ਹੱਥ ਨਾਲ ਵਾਹੀ ਚੂੜੀਦਾਰ ਤਿਕੋਣ ਨੂੰ ਤਰਜੀਹ ਦੇਵਾਂਗਾ, ਜਿਸਦੇ ਮੋੜ ਪੂਰੀ ਸ਼ੁੱਧਤਾਈ ਨਾਲ ਨਹੀਂ ਵਾਹੇ ਹੁੰਦੇ। ਇਤਿਹਾਸ ਆਪਣਾ ਸਫ਼ਰ ਹੌਲੀ ਹੌਲੀ ਇਕ ਅਦਿੱਖ ਨੁਕਤੇ ਤੋਂ ਸ਼ੁਰੂ ਕਰਦਾ ਹੈ, ਆਹਿਸਤਾ ਆਹਿਸਤਾ ਇਸਦੇ ਦੁਆਲੇ ਚੱਕਰ ਕੱਟਦਾ ਚੱਲਾ ਜਾਂਦਾ ਹੈ, ਪਰ ਇਸਦੇ ਚੱਕਰ ਲਗਾਤਾਰ ਵੱਡੇ ਹੁੰਦੇ ਜਾਂਦੇ ਹਨ, ਚਾਲ ਤੇਜ਼ ਅਤੇ ਵਧੇਰੇ ਫੁਰਤੀਲੀ ਹੁੰਦੀ ਜਾਂਦੀ, ਜਦੋਂ ਤੱਕ ਕਿ ਆਖਰ ਇਤਿਹਾਸ ਬਲਦੇ ਧੂਮਕੇਤੂ ਵਾਂਗ ਇਕ ਸਿਤਾਰੇ ਤੋਂ ਦੂਜੇ ਸਿਤਾਰੇ ਵੱਲ ਸ਼ੂਟ ਵੱਟਦਾ ਹੈ, ਅਕਸਰ ਆਪਣੇ ਪੁਰਾਣੇ ਰਾਹ ਵੀ ਗਾਹੁੰਦਾ ਹੈ, ਅਕਸਰ ਉਹਨਾਂ ਨੂੰ ਕੱਟਦਾ ਹੈ, ਅਤੇ ਹਰ ਮੋੜ

੧੬੧