ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਨਿਸ਼ੇਧ ਦਾ ਨਿਸ਼ੋਧ) ਸਮਝਣ ਲਈ ਬੇਹੱਦ ਮਹੱਤਾ ਰਖਦੇ ਸਨ; ਨਵੇਂ ਦੇ ਪੈਦਾ ਹੋਣ ਵਿਚ ਇਕ ਤੱਤ ਇਹ ਹੁੰਦਾ ਹੈ, ਅਤੇ ਇਸਦੇ ਵਿਚ ਨਵੇਂ ਦੇ ਬੀਜ ਸ਼ਾਮਲ ਹੁੰਦੇ ਹਨ, ਆਦਿ। ਨਵਾਂ ਉਹ ਹੈ ਜਿਹੜਾ ਵਧੇਰੇ ਪਰਿਪੂਰਨ ਅਤੇ ਪਲਰਣਯੋਗ ਹੁੰਦਾ ਹੈ। ਪਹਿਲਾਂ ਪਹਿਲਾਂ, ਹੋ ਸਕਦਾ ਹੈ, ਇਹ ਕਮਜ਼ੋਰ ਹੋਵੇ, ਪਰ ਜਿਉਂ ਜਿਉਂ ਇਹ ਵਿਕਾਸ ਕਰੀ ਜਾਂਦਾ ਹੈ, ਇਹ ਪੁਰਾਣੇ ਨੂੰ ਖ਼ਤਮ ਕਰ ਦੇਵੇਗਾ। ਹਰ ਵਰਤਾਰੇ ਵਿਚ ਨਵੇਂ ਦੇ ਅੰਕੁਰ ਹੁੰਦੇ ਹਨ, ਅਰਥਾਤ, ਉਹ ਚੀਜ਼ ਜਿਹੜੀ ਮੌਜੂਦਾ ਚੀਜ਼ ਦੀ ਥਾਂ ਲੈ ਲਵੇਗੀ। ਇਹ ਸੱਚ ਹੈ ਕਿ ਹੀਗਲ ਵਿਕਾਸ ਦਾ ਸਿਹਰਾ ਵਿਚਾਰ (ਆਤਮਾ, ਜਾਂ ਤਰਕ) ਦੇ ਸਿਰ ਰੱਖਦਾ ਸੀ। ਉਸਦਾ ਸਿਧਾਂਤ ਆਦਰਸ਼ਵਾਦੀ ਸੀ, ਫਿਰ ਵੀ ਇਸ ਵਿਚ "ਤਰਕ ਦੇ ਕਈ ਬੀਜ" ਮੌਜੂਦ ਸਨ, ਅਰਥਾਤ, ਬੜਾ ਕੁਝ ਸੀ ਜੋ ਠੀਕ ਸੀ। ਮਾਰਕਸਵਾਦ ਦੀਆਂ ਪ੍ਰਮਾਣਕ ਹਸਤੀਆਂ ਨੇ ਹੀਗਲ ਦੇ ਆਦਰਸ਼ਵਾਦ ਵਿਚਲੇ "ਤਾਰਕਿਕ ਦੇ ਇਹਨਾਂ ਬੀਜਾਂ" ਨੂੰ ਪਛਾਣ ਲਿਆ ਅਤੇ ਉਸਦੇ ਵਿਰੋਧ-ਵਿਕਾਸੀ ਸਿਧਾਂਤ ਤੋਂ ਉਹ ਸਿੱਟਾ ਕੱਢਿਆ ਜਿਹੜਾ ਉਹ ਆਪ ਨਹੀਂ ਸੀ ਕੱਢ ਸਕਿਆ: "ਹੋਂਦ ਰੱਖਦੀ ਹਰ ਚੀਜ਼ ਦਾ ਖ਼ਤਮ ਹੋਣਾ ਬਣਦਾ ਹੈ।"

ਵਿਰੋਧ-ਵਿਕਾਸੀ ਨਿਸ਼ੇਧ (ਨਿਸ਼ੇਧ ਦੇ ਨਿਸ਼ੇਧ) ਵਜੋਂ ਹੁੰਦਾ ਵਿਕਾਸ ਅੱਗੇ ਵੱਲ ਨੂੰ ਚੱਲਦਾ ਹੈ, ਜਾਂ ਪ੍ਰਗਤੀ ਕਰਦਾ ਹੈ: ਇਹ ਹੇਠਲੀ ਪੱਧਰ ਤੋਂ ਉਚੇਰੀ ਪੱਧਰ ਵੱਲ, ਸਰਲ ਤੋਂ ਜਟਿਲ ਵੱਲ ਜਾਂਦਾ ਹੈ। ਪ੍ਰਕਿਰਤੀ ਵਿਚ ਇਨਆਰਗੈਨਿਕ ਤੋਂ ਆਰਗੈਨਿਕ ਵੱਲ ਨੂੰ ਤਬਦੀਲੀ ਦੇਖਣ ਵਿਚ ਆਉਂਦੀ ਹੈ: ਇਸ ਸੂਰਤ ਵਿਚ ਪ੍ਰਗਤੀ ਬਣਤਰੀ ਰੂਪਾਂ ਦੇ ਜਟਿਲੀਕਰਣ ਵਿਚ ਦਿਖਾਈ ਦੇਂਦੀ ਹੈ, ਜਿਸਦਾ ਸਿੱਟਾ ਧਰਤੀ ਉਪਰ ਜ਼ਿੰਦਗੀ ਦੇ ਰੂਪ ਧਾਰਨ ਵਿਚ ਨਿਕਲਦਾ ਹੈ; ਇਹ ਸਾਡੀ ਧਰਤੀ ਉਪਰ ਤਾਪਮਾਨ ਅਤੇ ਵਾਯੂਮੰਡਲੀ ਹਾਲਤਾਂ ਦੇ ਵੱਧ ਤੋਂ ਵੱਧ ਸੁਮੇਲ ਕਾਰਨ

੧੬੦