ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਭੂਮੀ ਨੂੰ ਨਿੱਜੀ ਜਾਇਦਾਦ ਵਿਚ ਬਦਲਿਆ ਜਾਂਦਾ ਹੈ; ਜਨਤਕ ਮਾਲਕੀ ਨਾਲ ਕਿਰਤ ਉਤਪਾਦਕਤਾ, ਪ੍ਰਕਿਰਤੀ ਦੀ ਸੰਭਾਲ ਅਤੇ ਕੁਦਰਤੀ ਧਨ ਦੇ ਵਧਣ ਦੀ ਉੱਚੀ ਤੋਂ ਉੱਚੀ ਪੱਧਰ ਪਰਾਪਤ ਹੋਣੀ ਚਾਹੀਦੀ ਹੈ। ਨਿਸ਼ੇਧ ਦੇ ਨਿਸ਼ੇਧ ਦਾ ਮਤਲਬ ਹੈ ਭਾਰੀ ਸਮਾਜਕ ਤਰੱਕੀ। ਨਵਾਂ ਪੁਰਾਣੇ ਨੂੰ ਸਿਰਫ਼ ਲਾਹ ਹੀ ਨਹੀਂ ਮਾਰਦਾ। ਪੁਰਾਣੇ ਦੀਆਂ ਨੀਹਾਂ ਉਤੇ ਉਸਰਦਾ ਹੋਇਆ ਇਹ ਉਸਦੇ ਚੰਗੇ ਪੱਖਾਂ ਨੂੰ ਕਾਇਮ ਰੱਖਦਾ ਹੈ ਅਤੇ ਉਚੇਰੀ ਪੱਧਰ ਉਤੇ ਵਿਕਾਸ ਜਾਰੀ ਰੱਖਦਾ ਹੈ। ਉਦਾਹਰਣ ਵਜੋਂ, ਉਚੇਰੇ ਜੀਵਾਂ ਦੇ ਸ਼ਰੀਰ, ਹੇਠਲੀ ਪੱਧਰ ਵਾਲਿਆਂ ਦਾ ਨਿਸ਼ੇਧ ਕਰਦੇ ਹੋਏ, ਉਹਨਾਂ ਦੀ ਸੈੱਲ-ਰੂਪੀ ਬਣਤਰ ਸੰਭਾਲ ਰੱਖਦੇ ਹਨ; ਨਵਾਂ ਸਮਾਜਕ ਪ੍ਰਬੰਧ, ਪੁਰਾਣੇ ਦਾ ਨਿਸ਼ੇਧ ਕਰਦਾ ਹੋਇਆ, ਇਸਦੀਆਂ ਉਤਪਾਦਕ ਸ਼ਕਤੀਆਂ, ਵਿਗਿਆਨ ਅਤੇ ਸਭਿਆਚਾਰ ਵਿਚਲੀਆਂ ਇਸਦੀਆਂ ਪਰਾਪਤੀਆਂ ਨੂੰ ਸੰਭਾਲ ਰੱਖਦਾ ਹੈ। ਕੇਂਦਰੀ ਏਸ਼ੀਆਈ ਸਾਹਿਤ ਦਾ ਬਾਨੀ ਅਤੇ ਕਵੀ ਰੂਦਾਕੀ ਲਿਖਦਾ ਹੈ:

ਹਮੇਸ਼ਾ ਹੀ ਹੋਇਆ ਹੈ ਕਿ ਨਵਾਂ
ਪੁਰਾਣਾ ਹੋ ਜਾਂਦਾ ਹੈ,
ਅਤੇ ਇਸਤੋਂ ਵੀ ਨਵਾਂ ਇਸਦੀ ਥਾਂ
ਲੈ ਲੈਂਦਾ ਹੈ।*

ਹੀਗਲ ਦਾ ਵਿਸ਼ਵਾਸ ਸੀ ਕਿ ਪੁਰਾਣੇ ਦਾ ਨਿਸ਼ੇਧ ਕਰਕੇ ਹੀ ਨਵਾਂ ਪੈਦਾ ਹੁੰਦਾ ਹੈ। ਉਸਦੇ ਵਿਚਾਰ ਵਿਰੋਧ-ਵਿਕਾਸੀ ਨਿਸ਼ੇਧ

————————————————————

*ਰੂਦਾਕੀ, "ਨਜ਼ਮਾਂ", ਸਟਾਲਿਨਾਬਾਦ, ੧੯੪੯, ਸਫਾ ੧੦੩ (ਰੂਸੀ ਵਿਚ)।

੧੫੯