ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਵੀਂ ਪੱਧਰ ਵੱਲ ਜਾਣ ਦੇ ਅਰਥ ਲੈਂਦੇ ਹਨ, ਅੱਜ ਵੀ ਤਜਵੀਜ਼ ਕੀਤੇ ਜਾ ਰਹੇ ਹਨ। ਉਦਾਹਰਣ ਵਜੋਂ, ਅੰਗ੍ਰੇਜ਼ ਤਾਰਾ--ਵਿਗਿਆਨੀ ਜੇਮਜ਼ ਵੁੱਡ ਜੀਨਜ਼ ਨੇ ਆਪਣੀ ਪੁਸਤਕ "ਸਾਡੇ ਦੁਆਲੇ ਦਾ ਬ੍ਰਹਿਮੰਡ" ਵਿਚ ਲਿਖਿਆ ਹੈ ਕਿ ਸਾਰਾ ਜੀਵਨ, ਸਮਾਜ ਅਤੇ ਇਥੋਂ ਤੱਕ ਕਿ ਬ੍ਰਹਿਮੰਡ ਵੀ ਆਪਣੇ ਖ਼ਾਤਮੇ ਵੱਲ ਜਾ ਰਹੇ ਹਨ। ਬੇਸ਼ਕ ਇਤਿਹਾਸ ਵਿਚ ਐਸੇ ਦੌਰ ਹੁੰਦੇ ਹਨ, ਜਦੋਂ ਪ੍ਰਤਿਗਾਮੀ ਸ਼ਕਤੀਆਂ ਗ਼ਾਲਬ ਹੋ ਜਾਂਦੀਆਂ ਹਨ ਅਤੇ ਪਿੱਛੇ ਵੱਲ ਨੂੰ ਮੋੜਾ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਬੀਤੇ ਵਿਚ ਜਰਮਨ ਫ਼ਾਸ਼ਿਸਟ ਅਤੇ ਸਾਡੇ ਸਮੇਂ ਦੇ ਫ਼ਾਸ਼ਿਜ਼ਮ-ਪੱਖੀ ਨਿਜ਼ਾਮ, ਜਿਨ੍ਹਾਂ ਨੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ ਅਤੇ ਹੁਣ ਵੀ ਕਰ ਰਹੇ ਹਨ। ਪਰ ਉਹ ਮਰ ਰਹੇ ਅਤੇ ਗਲ- ਸੜ ਰਹੇ ਸਮਾਜਕ ਰੂਪਾਂ ਤੋਂ ਵੱਧ ਕੁਝ ਨਹੀਂ, ਅਤੇ ਉਹਨਾਂ ਦੀ ਸਫ਼ਲਤਾ ਸਿਰਫ਼ ਆਰਜ਼ੀ ਹੈ। ਅਖ਼ੀਰ ਵਿਚ, ਪੁਰਾਨੇ ਦੀ ਥਾਂ ਅਟੱਲ ਤੌਰ ਉਤੇ ਨਵਾਂ ਲੈ ਲਵੇਗਾ।

ਵਿਰੋਧ-ਵਿਕਾਸੀ ਨਿਸ਼ੇਧ, ਜਾਂ ਨਿਸ਼ੇਧ ਦਾ ਨਿਸ਼ੇਧ, ਸਿਰਫ਼ ਪੁਰਾਣੇ ਦਾ ਵਿਨਾਸ਼, ਪਿੱਛੇ ਵੱਲ ਨੂੰ ਮੋੜਾ ਜਾਂ ਦਾਇਰੇ ਵਿਚ ਘੁੰਮਣਾ ਨਹੀਂ। ਇਹ ਇਕਤਰ੍ਹਾਂ ਦਾ ਪੁਰਾਣੇ ਦਾ ਨਿਸ਼ੇਧ ਹੈ ਜਿਹੜਾ ਨਵੇਂ ਦੇ ਪਰਗਟ ਹੋਣ ਲਈ ਸਹਾਇਕ ਹੁੰਦਾ ਹੈ। ਉਦਾਹਰਣ ਵਜੋਂ, ਸਮਾਜਕ ਵਿਕਾਸ ਦੇ ਮੁਢਲੇ ਪੜਾਵਾਂ ਉਤੇ ਭੂਮੀ ਮਾਲਕੀ ਦਾ ਭਾਈਚਾਰਕ ਰੂਪ ਸਾਰੇ ਲੋਕਾਂ ਲਈ ਪ੍ਰਤਿਨਿਧ ਰੂਪ ਸੀ| ਲੁੱਟ-ਖਸੁੱਟ ਦੇ ਦੌਰ ਵਿਚ, ਸ਼ਰੇਣੀ-ਸ਼ਤਰੂਤਾ ਵਾਲੇ ਸਮਾਜਕ ਪ੍ਰਬੰਧ ਦੀ ਹੋਂਦ ਦੇ ਦੌਰਾਨ ਉਤਪਾਦਨ ਦੇ ਸਾਧਨ ਵਜੋਂ ਭੂਮੀ ਦੀ ਨਿੱਜੀ ਮਾਲਕੀ ਇਸਦਾ ਨਿਸ਼ੇਧ ਕਰਦੀ ਹੈ। ਪ੍ਰੋਲਤਾਰੀ ਸੋਸ਼ਲਿਸਟ ਇਨਕਲਾਬ ਇਕ ਵਾਰੀ ਫਿਰ ਭੂਮੀ ਸਮਾਜ ਨੂੰ, ਮਜ਼ਦੂਰ ਲੋਕਾਂ ਨੂੰ ਮੋੜ ਦੇਂਦਾ ਹੈ। ਇਹ ਜਨਤਕ ਮਾਲਕੀ ਭੂਮੀ ਦੀ ਮਾਲਕੀ ਦਾ ਹੱਕ ਬਦਲਣਾ ਅਸੰਭਵ ਬਣਾਉਂਦੀ ਹੈ ਜਿਸ

੧੫੮