ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਰੱਥਾ ਨਹੀਂ ਸੀ ਰੱਖਦੀ ਅਤੇ ਇਸ ਵਿਚ ਤਰਕ ਉਪਰ ਭਾਵਾਂ ਦਾ ਗ਼ਲਬਾ ਹੁੰਦਾ ਸੀ। ਸਾਡੇ ਸਮਿਆਂ ਦੇ ਸਭ ਤੋਂ ਮਹਾਨ ਚਿੰਤਕ ਅਤੇ ਕਵੀ, ਰਾਬਿੰਦਰ ਨਾਬ ਟੈਗੋਰ, ਨੇ ਆਪਣੀ ਇਕ ਕਵਿਤਾ ਵਿਚ ਇਹੋ ਜਿਹੇ ਮਨ ਦਾ ਬੜਾ ਸ਼ਾਨਦਾਰ ਵਰਣਨ ਕੀਤਾ ਹੈ:

ਪਾਗ਼ਲ ਮਨ! ਇਹ ਇਤਿਹਾਸ ਵਿਚ ਆਪਣੇ ਆਪ ਨੂੰ
ਦੇਖਣ ਦੇ ਤਰੀਕੇ ਦੀ ਵਿਅਰਥ ਹੀ ਢੂੰਡ ਕਰ ਰਿਹਾ ਹੈ।
ਇਹ ਬੇਮਕਸਦ ਹੀ, ਕਮਰਿਆਂ ਤੋਂ ਬਾਹਰ ਖੁਲ੍ਹੇ ਵਿਚ,
ਅਤੇ ਉਸਤੋਂ ਵੀ ਪਰ੍ਹੇ ਦੂਰ ਖੇਤਾਂ ਵਿਚ,
ਅਤੇ ਸੰਘਣੇ ਜੰਗਲਾਂ ਵਿਚ ਭੌਂਦਾ ਫਿਰਦਾ ਹੈ,
ਇਹ ਪੈਰ ਥਪਕਦਾ ਹੈ, ਘੱਟਾ ਉਡਾਉਂਦਾ ਹੈ ਅਤੇ ਕੂਕਦਾ ਹੈ,
ਅਤੇ ਦਰੱਖਤਾਂ ਨਾਲ ਆਪਣਾ ਸਿਰ ਪਟਕਦਾ ਹੈ।
ਜੇ ਕੋਈ ਚਾਨਣ ਦਿੱਸੇ ਤਾਂ ਇਹ ਸਰਪਟ ਦੌੜ੍ਹਦਾ ਹੈ,
ਅਤੇ ਇਸਨੂੰ ਕਾਬੂ ਕਰਨ ਲਈ ਚੱਕਰ ਕੱਟਦਾ ਹੈ।
ਅਤੇ ਇਕ ਬਾਲ ਵਾਂਗ
ਇਰ ਘਾਹ ਉਤੇ ਡਿੱਗ ਪੈਂਦਾ ਹੈ,
ਅਤੇ ਨਹੀਂ ਜਾਣਦਾ ਕਿ ਸੁਪਣੇ ਕਿਥੇ ਹਨ
ਅਤੇ ਜ਼ਿੰਦਗੀ ਕਿੱਥੇ।*

ਆਦਿ-ਕਾਲੀਨ ਚੇਤਨਾ ਅਤੇ ਆਧੁਨਿਕ ਮਨੁੱਖ ਦੇ ਵਿਚਾਰਾਂ ਅਤੇ ਜਜ਼ਬਿਆਂ ਵਿਚਕਾਰ ਬੁਨਿਆਦੀ ਫ਼ਰਕ ਤੋਂ ਚੇਤੰਨ, ਕੁਝ ਚਿੰਤਕ ਇਸ ਸਿੱਟੇ ਉਤੇ ਪੁੱਜੇ ਕਿ ਫ਼ਿਲਾਸਫ਼ੀ ਆਪਣੇ ਆਪ ਹੀ, ਮਨੁੱਖ ਦੀ ਚੇਤਨਾ ਦੇ ਕੁਦਰਤੀ ਵਿਕਾਸ ਦੇ ਸਿੱਟੇ ਵਜੋਂ

————————————————————

*ਜ. ਰਾਬਿੰਦਰ ਨਾਥ ਟੈਗੋਰ, "ਪ੍ਰਗੀਤ", ਮਾਸਕੋ, ੧੯੬੭,ਸ. ੭੧ (ਰੂਸੀ ਵਿਚ)।

੧੪