ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਪ੍ਰਤਿ ਜਾਗ੍ਰਿਤ ਹੋ ਰਹੇ ਹਨ। ਇਹਨਾਂ ਦੇਸ਼ਾਂ ਦੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ, ਆਜ਼ਾਦੀ ਲਈ ਉਹਨਾਂ ਦੇ ਯਤਨਾਂ ਨੂੰ ਪ੍ਰਗਟਾਅ ਦੇਂਦਿਆਂ, ਰਾਬਿੰਦਰਨਾਥ ਟੈਗੋਰ ਨੇ ਲਿਖਿਆ ਸੀ:

ਜਾਗ, ਐ ਬਜ਼ੁਰਗ ਪੂਰਬ!

ਆਪਣੇ ਕਵਾੜ ਖੋਹਲ, ਅਤੇ ਦੁਨੀਆਂ

ਦੀ ਥਾਹ ਲੈ!*

ਪੁਰਾਣੇ ਦੀ ਥਾਂ ਨਵੇਂ ਵਲੋਂ ਲਏ ਜਾਣਾ, ਅਰਥਾਤ, ਨਵੇਂ ਦਾ ਅਜਿੱਤ ਹੋਣਾ, ਪ੍ਰਕਿਰਤੀ, ਸਮਾਜ ਅਤੇ ਸੋਚਣੀ ਦੇ ਵਿਗਾਸ ਦਾ ਇਕ ਮਹੱਤਵਪੂਰਨ ਲੱਛਣ ਹੈ। ਵਿਰੋਧ-ਵਿਕਾਸ ਹਰ ਵਸਤ ਅਤੇ ਵਰਤਾਰੇ ਵਿਚ ਅਟੱਲ ਖ਼ਾਤਮੇ (ਨਿਸ਼ੇਧ) ਦੇ ਚਿੰਨ੍ਹ ਦੇਖਦਾ ਹੈ; ਇਸਤੋਂ ਕੁਝ ਨਹੀਂ ਬਚ ਸਕਦਾ, ਸਿਵਾਏ ਉਪਜਣ ਅਤੇ ਬਿਣਸਨ ਦੇ ਅਮਲ ਦੇ, ਹੇਠਲੇ ਵਲੋਂ ਉਚੇਰੇ ਵੱਲ ਨੂੰ ਨਿਰੰਤਰ ਗਤੀ ਦੇ। ਨਿਸ਼ੇਧ, ਅਰਥਾਤ, ਪੁਰਾਣੇ ਦੀ ਥਾਂ ਨਵੇਂ ਵਲੋਂ ਲਏ ਜਾਣਾ, ਹਰ ਥਾਂ ਵਾਪਰ ਰਿਹਾ ਹੈ। ਇਥੇ ਇਹ ਸਵਾਲ ਪੁੱਛਿਆ ਜਾ ਸਕਦਾ ਹੈ: ਜੇ ਸਭ ਕੁਝ ਹੀ ਪੁਰਾਣਾ ਹੋ ਜਾਂਦਾ ਅਤੇ ਬਿਣਸ ਜਾਂਦਾ ਹੈ, ਤਾਂ ਕੀ ਦੁਨੀਆਂ ਆਪਣੇ ਅੰਤ ਨੂੰ ਪੁੱਜ ਰਹੀ ਹੈ? ਨਹੀਂ, ਇੰਝ ਨਹੀਂ, ਕਿਉਂਕਿ ਪੈਦਾ ਹੋ ਰਿਹਾ ਨਵਾਂ, ਨਿਯਮਣ, ਅਗਲੇਰੇ ਵਿਕਾਸ ਲਈ ਵਧੇਰੇ ਸੰਭਾਵਨਾਵਾਂ ਰੱਖਦਾ ਹੈ।

ਅਸੀਂ ਕਾਫ਼ੀ ਉਦਾਹਰਣਾਂ ਐਸੀਆਂ ਜਾਣਦੇ ਹਾਂ ਜਿਥੇ ਨਿਸ਼ੇਧ ਸਚਮੁਚ ਵਿਨਾਸ਼ ਹੀ ਹੁੰਦਾ ਹੈ। ਇਤਿਹਾਸ ਨੇ ਪੂਰੀਆਂ ਦੀਆਂ ਪੂਰੀਆਂ ਸਭਿਅਤਾਵਾਂ ਅਤੇ ਕੌਮਾਂ ਤਬਾਹ ਹੁੰਦੀਆਂ ਦੇਖੀਆਂ ਹਨ। ਉਦਾਹਰਣ ਵਜੋਂ, ਸਪੇਨੀ ਜੇਤੂਆਂ ਨੇ ਇਨਕਾ ਅਤੇ ਆਜ਼ਟੇਕ

————————————————————

*ਰਾਬਿੰਦਰਨਾਥ ਟੈਗੋਰ, ਉਹੀ, ਸਫੇ ੧੩-੧੪

੧੫੫