ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਸਾਰੇ ਜਾਣਦੇ ਹਾਂ ਕਿ ਵਿਰੋਧ-ਵਿਕਾਸ ਇਹ ਨਹੀਂ ਮੰਣਦਾ ਕਿ ਕਿਸੇ ਚੀਜ਼ ਨੂੰ ਹਮੇਸ਼ਾ ਲਈ ਅੰਤਮ ਰੂਪ ਮਿਲ ਚੁੱਕਾ ਹੈ, ਇਹ ਕਿਸੇ ਚੀਜ਼ ਨੂੰ ਵੀ ਸੀਮਤ ਜਾਂ ਸਦੀਵੀ ਨਹੀਂ ਸਮਝਦਾ। ਸਾਰਾ ਕੁਝ ਲਗਾਤਾਰ ਬਦਲ ਰਿਹਾ ਹੈ ਅਤੇ ਇਹ ਨਿਰੰਤਰ ਗਤੀ ਵਿਚ ਹੈ ਅਤੇ ਨਵਿਆਇਆ ਜਾ ਰਿਹਾ ਹੈ। ਇਸ ਅਮਲ ਦਾ ਕੋਈ ਅੰਤ ਨਹੀਂ ਕਿ ਕੁਝ ਵਸਤਾਂ ਅਤੇ ਵਰਤਾਰੇ ਇਕ ਦੂਜੇ ਦੀ ਥਾਂ ਲਈ ਜਾਂਦੇ ਹਨ। ਪਰ ਇਸ ਗਤੀ ਦੀ ਖ਼ੁਦ ਵਿਕਾਸ ਦੀ ਸੇਧ ਕੀ ਹੈ?

ਨਿਸ਼ੇਧ ਦਾ ਨਿਸ਼ੇਧ

ਪ੍ਰਕਿਰਤੀ ਅਤੇ ਸਮਾਜ ਦਾ ਇਤਿਹਾਸ, ਦੋਵੇਂ ਹੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ ਕਿ ਵਿਕਾਸ ਪੁਰਾਣੇ ਦੇ ਮਰਨ ਅਤੇ ਨਵੇਂ ਦੇ ਰੂਪ ਧਾਰਨ ਨਾਲ ਜੁੜਿਆ ਹੋਇਆ ਹੈ। ਧਰਤੀ ਦੀ ਪਰਤ ਵਿਚ ਨਵੀਆਂ ਭੂ-ਵਿਗਿਆਨਕ ਬਣਤਰਾਂ ਬਣਦੀਆਂ ਰਹਿੰਦੀਆਂ ਹਨ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਦੁਨੀਆਂ ਵਿਚ ਨਵੇਂ, ਵਧੇਰੇ ਪਰਿਪੂਰਨ ਰੂਪ ਪੁਰਾਣੇ ਰੂਪਾਂ ਦੀ ਥਾਂ ਲੈਂਦੇ ਰਹਿੰਦੇ ਹਨ। ਸਜੀਵ ਸ਼ਰੀਰਾਂ ਵਿਚ ਸੈੱਲ ਬਦਲਦੇ ਰਹਿੰਦੇ ਹਨ: ਪੁਰਾਣੇ ਸੈੱਲ ਮਰਦੇ ਰਹਿੰਦੇ ਹਨ ਅਤੇ ਨਵੇਂ ਬਣਦੇ ਰਹਿੰਦੇ ਹਨ। ਆਦਿ-ਕਾਲੀਨ ਧਾੜਾਂ ਤੋਂ ਲੈਕੇ ਗ਼ੁਲਾਮੀ, ਭੂਮੀ-ਗ਼ੁਲਾਮੀ ਅਤੇ ਉਜਰਤੀ ਮਜ਼ਦੂਰੀ ਤੱਕ ਦਾ ਲੰਮਾਂ ਪੈਂਡਾ ਮਾਰ ਕੇ ਮਨੁੱਖਤਾ ਐਸੇ ਸਮਾਜ ਤੱਕ ਪੁੱਜੀ ਹੈ ਜਿਸ ਵਿਚ ਸਾਰੇ ਲੋਕ ਬਰਾਬਰ ਹਨ।

ਨਾ ਸਿਰਫ਼ ਪ੍ਰਕਿਰਤੀ ਅਤੇ ਸਮਾਜ ਵਿਚ ਹੀ, ਸਗੋਂ ਮਨੁੱਖ ਦੇ ਮਨ ਵਿਚ ਵੀ ਤਬਦੀਲੀਆਂ ਆਉਂਦੀਆਂ ਹਨ; ਸੰਸਾਰ--ਦ੍ਰਿਸ਼ਟੀਕੋਨ, ਯਤਨ ਅਤੇ ਜਜ਼ਬੇ ਬਦਲਦੇ ਰਹਿੰਦੇ ਹਨ। ਏਸ਼ੀਆ, ਅਫ਼ਰੀਕਾ ਅਤੇ ਲਾਤੀਤੀ ਅਮਰੀਕਾ ਦੇ ਲੋਕ ਨਵੇਂ

੧੫੪