ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦੀ ਵਿਚ ਇਹ ਸਾਬਤ ਕੀਤਾ ਗਿਆ ਕਿ ਲਹਿਰਾਂ ਸਿਰਫ਼ ਦਿਸਦੀ ਰੌਸ਼ਨੀ ਦਾ ਹੀ ਖ਼ਾਸਾ ਨਹੀਂ, ਸਗੋਂ ਬਿਜਲੀ, ਚੁੰਬਕ--ਸ਼ਕਤੀ, ਅਤੇ ਕਈ ਹੋਰ ਅਮਲਾਂ ਦਾ ਵੀ ਖ਼ਾਸਾ ਹਨ। ਰੌਸ਼ਨੀ, ਬਿਜਲੀ ਅਤੇ ਚੁੰਬਕੀ-ਸ਼ਕਤੀ ਇਕੋ ਇਕ ਚੁੰਬਕੀ ਖੇਤਰ ਦੇ ਉਤਾਰ-ਚੜ੍ਹਾਅ ਹਨ। ਇਸ ਸਦੀ ਦੇ ਸ਼ੁਰੂ ਵਿਚ, ਲੱਭਤਾਂ ਦਾ ਹੜ੍ਹ ਆ ਗਿਆ, ਅਤੇ ਇਹ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਤੋਂ ਬਿਨਾਂ ਸਾਬਤ ਕੀਤਾ ਗਿਆ ਕਿ ਇਕ ਨਿਰੰਤਰ ਚੁੰਬਕੀ ਖੇਤਰ ਇਕੋ ਵੇਲੇ ਨਿਰੰਤਰਤਾ-ਰਹਿਤ, ਵਿਲੱਖਣ ਅਤੇ ਬਿਜਲਾਣਵੀ ਵਰਤਾਰਾ ਹੈ।

ਇਸਤਰ੍ਹਾਂ ਦਿਸਦੀ ਰੌਸ਼ਨੀ ਅਤੇ ਅਣਦਿਸਦੀਆਂ ਰੇਡੀਓ ਲਹਿਰਾਂ, ਐਕਸਰੇ, ਬਿਜਲੀ, ਚੁੰਬਕੀ-ਸ਼ਕਤੀ, ਤਾਪ-ਕਿਰਣਾਹਟ ਅਤੇ ਤਾਪ-ਰਚਾਈ, ਆਮ ਕਰਕੇ ਸ਼ਕਤੀ, ਫੋਟੋ-ਅਸਰ ਆਦਿ ਬਾਰੇ ਹੋਰ ਪਤਾ ਲੱਗਾ, ਜਿਸਦਾ ਕਾਰਨ, ਪਹਿਲੀ ਥਾਂ ਉਤੇ, ਉਹਨਾਂ ਦੀ ਅੰਤ੍ਰੀਵਕ ਤੌਰ ਉਤੇ ਵਿਰੋਧਾਤਮਕ ਪ੍ਰਕਿਰਤੀ, ਅਤੇ ਦੂਜੀ ਥਾਂ ਉਤੇ, ਵਿਲੱਖਣ ਅਤੇ ਨਿਰੰਤਰ, ਕੁਅੰਟਮਾਂ ਅਤੇ ਲਹਿਰਾਂ ਦੇ ਉਲਟ-ਅੰਸ਼ਾਂ ਦੀ ਏਕਤਾ ਵਜੋਂ ਉਹਨਾਂ ਦਾ ਅਧਿਐਨ ਕੀਤਾ ਜਾਣਾ ਸੀ।

ਪ੍ਰਮਾਣਵੀ ਭੌਤਕ-ਵਿਗਿਆਨ ਵਿਚ, ਇਲੈਕਟਰਾਨਾਂ ਅਤੇ ਦੂਜੇ ਮੁਢਲੇ ਕਣਾਂ ਦੇ ਅਧਿਐਨ ਵਿਚ ਵੀ ਇਹੋ ਜਿਹੀ ਅਵਸਥਾ ਪੈਦਾ ਹੋ ਗਈ। ਉਹਨਾਂ ਦੀ ਪ੍ਰਕਿਰਤੀ ਵੀ ਵਿਰੋਧਾਤਮਕ, ਇਕੋ ਵੇਲੇ ਵਿਲੱਖਣ ਅਤੇ ਲਹਿਰ-ਵਰਗੀ ਸਾਬਤ ਹੋਈ , ਜਿਸਤੋਂ ਕੁਅੰਟਮ ਅਤੇ ਵੇਵ-ਮਕੈਨਿਕਸ ਨਿਕਲੀ, ਅਤੇ ਫਿਰ ਉਹਨਾਂ ਨੂੰ ਇਕੱਠਿਆਂ ਕੀਤਾ ਗਿਆ, ਬਾਵਜੂਦ ਇਸ ਤੱਥ ਦੇ ਕਿ ਇਕ ਅਣੂ ਵਜੋਂ ਇਲੈਕਟਰਾਨ ਦਾ ਅਤੇ ਲਹਿਰ ਦਾ ਸੰਕਲਪ ਬੁਨਿਆਦੀ ਤੌਰ ਉਤੇ ਬੇਮੇਲ ਲੱਗਦੇ ਸਨ। ਇਸਲਈ, ਜੇ ਕੋਈ ਵਸਤ ਜਾਂ ਵਰਤਾਰਾ ਵਿਰੋਧਾਤਮਕ ਹੈ, ਤਾਂ ਇਹ ਸਾਡੀ

੧੫੨