ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੀ ਖਾਸੀਅਤ ਜੋੜਦੇ ਹਾਂ, ਬਾਵਜੂਦ ਇਸ ਤੱਥ ਦੇ ਕਿ ਕੁਝ ਸਾਲ ਮਗਰੋਂ ਉਹ ਮਰ ਜਾਇਗਾ। ਅਤੇ ਫਿਰ ਅਸੀਂ ਕਰਾਂਗੇ: ਉਹ ਆਦਮੀ ਮਰ ਗਿਆ ਹੈ।

ਪਰ, ਅਸੀਂ ਇਹ ਤੱਥ ਸਥਾਪਤ ਕਰ ਦਿਤਾ ਹੈ ਕਿ ਸੰਸਾਰ ਵਿਚਲੇ ਵਰਤਾਰੇ ਵਿਰੋਧਾਤਮਕ ਹਨ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿਚ, ਪ੍ਰਕਾਸ਼-ਵਿਗਿਆਨੀਆਂ ਵਿਚ ਰੌਸ਼ਨੀ ਦੀ ਪ੍ਰਕਿਰਤੀ ਬਾਰੇ ਬਹਿਸ ਚੱਲ ਰਹੀ ਸੀ: ਕੀ ਇਹ ਨਿਰੰਤਰ ਅਤੇ ਲਹਿਰ ਵਰਗੀ ਹੈ, ਅਤੇ ਇਸ ਕਰਕੇ ਲਹਿਰਾਂ ਦੇ ਕਾਨੂੰਨ ਇਸ ਉਪਰ ਲਾਗੂ ਹੁੰਦੇ ਹਨ, ਜਾਂ ਕਿ ਇਹ ਨਿਰੰਤਰਤਾ-ਰਹਿਤ, ਬਿਜਲਾਣਵੀ ਹੈ, ਜਿਸ ਕਰਕੇ ਇਸ ਉਪਰ ਅਣੂਆਂ ਦੇ ਕਾਨੂੰਨ ਲਾਗੂ ਹੁੰਦੇ ਹਨ? ਰੌਸ਼ਨੀ ਦੇ ਦੋ ਵਿਰੋਧੀ ਸਿਧਾਂਤ ਘੜੇ ਗਏ: ਲਹਿਰ ਸਿਧਾਂਤ ਅਤੇ ਬਿਜਲਾਣਵੀ ਸਿਧਾਂਤ। ਕਈ ਝਗੜੇ ਚੱਲੇ ਕਿ ਇਹਨਾਂ ਦੋਹਾਂ ਵਿਚੋਂ ਕਿਹੜਾ ਸਿਧਾਂਤ ਠੀਕ ਹੈ; ਦੋਹਾਂ ਦੇ ਹੱਕ ਵਿਚ ਦਲੀਲਾਂ ਦਿਤੀਆਂ ਗਈਆਂ। ਅੰਗ੍ਰੇਜ਼ ਵਿਗਿਆਨੀ ਇਸਾਕ ਨਿਊਟਨ ਨੇ ਇਹ ਸਾਬਤ ਕਰਨ ਲਈ ਕਈ ਤਜਰਬੇ ਕੀਤੇ ਕਿ ਰੌਸ਼ਨੀ ਨਿਰੰਤਰਤਾ-ਰਹਿਤ, ਨਿੱਖੜਵੀਂ ਪ੍ਰਕਿਰਤੀ ਰੱਖਦੀ ਹੈ ਅਤੇ ਇਹ ਅਣੂਆਂ ਦਾ, ਬਿਜਲਾਣੂਆਂ ਦਾ ਵਹਾਅ ਹੈ, ਜਦ ਕਿ ਡੱਚ ਵਿਗਿਆਨੀ ਕ੍ਰਿਸਚਨ ਹਾਈਜਨਸ ਨੇ ਆਪਣਾ ਸਿੱਟਾ ਪ੍ਰਕਾਸ਼ ਦੇ ਕਿਰਣ-ਵਿਚਲਣ ਅਤੇ ਰੁਕਾਵਟ ਤੋਂ ਮਿਲਦੇ ਸਿੱਟਿਆਂ ਉਪਰ ਆਧਾਰਤ ਕੀਤਾ ਕਿ ਰੌਸ਼ਨੀ ਨਿਰੰਤਰ ਮਾਧਿਅਮ ਦੀ ਲਹਿਰ ਵਰਗੀ ਗਤੀ ਹੈ। ਇੰਝ ਲੱਗੇਗਾ ਕਿ ਇਹਨਾਂ ਵਿਚੋਂ ਸਿਰਫ਼ ਇਕ ਸਿੱਟਾ ਠੀਕ ਹੋ ਸਕਦਾ ਹੈ; ਪਰ ਵਿਗਿਆਨ ਦੇ ਵਿਗਾਸ ਨੇ ਇਹ ਤੱਥ ਉਘਾੜ ਕੇ ਸਾਮ੍ਹਣੇ ਲਿਆਂਦਾ ਕਿ ਇਹ "ਅਜੀਬ" ਵਰਤਾਰਾ ਵਿਰੋਧਾਤਮਕ, ਸੰਬਾਦਕ ਖ਼ਾਸੇ ਦਾ ਹੈ। ਮਗਰੋਂ ਇਹ ਸਥਾਪਤ ਕੀਤਾ ਗਿਆ ਕਿ ਰੌਸ਼ਨੀ ਇਕੋ ਵੇਲੇ ਲਹਿਰਾਂ ਦੀ ਗਤੀ ਵੀ ਹੈ ਅਤੇ ਅਣੂਆਂ ਦੀ ਵੀ। ਉਨ੍ਹੀਵੀਂ

੧੫੧