ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਿਆਂ ਦੇ ਖ਼ਿਲਾਫ਼ ਸਖ਼ਤ ਘੋਲ ਰਾਹੀਂ ਪਰਾਪਤ ਕੀਤਾ ਗਿਆ ਹੈ, ਉਹ ਸਰਮਾਇਦਾਰਾਂ ਕੋਲੋਂ "ਖੋਹਿਆ ਗਿਆ" ਹੈ, ਅਤੇ ਕਿਸੇਤਰ੍ਹਾਂ ਵੀ ਅਜਾਰੇਦਾਰੀਆਂ ਵਲੋਂ "ਸੁਗਾਤ" ਵਜੋਂ ਨਹੀਂ ਮਿਲਿਆ। ਜਦੋਂ ਤੱਕ ਅਜਾਰੇਦਾਰੀਆਂ ਦਾ ਗ਼ਲਬਾ ਹੈ ਅਤੇ ਇਕ ਆਦਮੀ ਦੂਜੇ ਦੀ ਲੁੱਟ-ਖਸੁੱਟ ਕਰਦਾ ਹੈ, ਉਦੋਂ ਤੱਕ ਮੰਨ--ਮਣੌਤੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।

ਸਿੱਟੇ ਵਜੋਂ, ਇਹ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਵਿਚ, ਹਕੀਕਤ ਵਿਚ, ਸਾਨੂੰ ਲਗਾਤਾਰ ਵਿਰੋਧਤਾਈਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਵਿਕਾਸ ਦਾ ਪ੍ਰਾਥਮਿਕ ਤੱਤ ਅਤੇ ਸੋਮਾ ਹਨ। ਇਸ ਕਰਕੇ ਉਹਨਾਂ ਨੂੰ ਜਾਣਨਾ ਮਹਤਵਪੂਰਨ ਹੈ, ਕਿਉਂਕਿ ਇਹ ਗਿਆਨ ਮਨੁੱਖ ਦੀਆਂ ਸਰਗਰਮੀਆਂ ਨੂੰ ਕਾਰਗਰ ਬਣਾ ਦੇਂਦਾ ਹੈ। ਇਸਤੋਂ ਇਹ ਸਵਾਲ ਪੈਦਾ ਹੁੰਦਾ ਹੈ: ਚਿੰਤਨ ਵਿਚ ਵਿਰੋਧਤਾਈਆਂ ਕਿਵੇਂ ਪ੍ਰਤਿਬਿੰਬਤ ਹੁੰਦੀਆਂ ਹਨ?

ਵਿਰੋਧ-ਵਿਕਾਸ ਅਤੇ ਚੌਂਗਮੱਤ

ਇਸ ਸਵਾਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ: ਮੰਤਕੀ ਤੌਰ ਉਤੇ ਵਿਰੋਧਾਤਮਕ ਪ੍ਰਵਚਨ ਸੱਚ ਨਹੀਂ ਹੋ ਸਕਦਾ। ਸਚਮੁਚ, ਇਕੋ ਹੀ ਚੀਜ਼ ਦੇ ਸੰਬੰਧ ਵਿਚ, ਇਕੋ ਹੀ ਵੇਲੇ ਵਿਰੋਧੀ ਰਾਵਾਂ ਪਰਗਟ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਸੋਚਣੀ ਵਿਚ ਵਿਰੋਧਤਾਈਆਂ ਦੀ ਆਗਿਆ ਦੇ ਕੇ, ਅਸੀਂ ਠੀਕ ਸੋਚਣੀ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਾਂ। ਉਦਾਹਰਣ ਵਜੋਂ, ਇਕੋ ਹੀ ਬੰਦੇ ਬਾਰੇ ਇਹ ਕਹਿਣਾ ਅਸੰਭਵ ਹੈ ਕਿ ਉਹ ਇਕੋ ਵੇਲੇ ਜਿਊਂਦਾ ਵੀ ਹੈ ਅਤੇ ਮੋਇਆ ਹੋਇਆ ਵੀ। ਬੇਸ਼ਕ, ਆਦਮੀ ਮਰਦੇ ਜ਼ਰੂਰ ਹਨ, ਪਰ ਜੇ ਉਹ ਜਿਊਂਦਾ ਹੈ ਤਾਂ ਅਸੀਂ ਉਸ ਨਾਲ ਸਿਰਫ਼

੧੫੦