ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੰਦਦੀ ਹੈ, ਜਿਸਨੂੰ ਚੰਗਿਆਈ

ਉਚਿਤ ਠਹਿਰਾਉਂਦੀ ਹੈ...*

ਉਲਟ-ਅੰਸ਼ ਅੰਤਰ-ਸੰਬੰਧਤ ਹੁੰਦੇ ਹਨ। ਹਿਰਾਕਲੀਟਸ ਨੇ ਕਿਹਾ ਸੀ:"ਸਭ ਇਕ ਹੈ-- ਵੰਡ ਅਤੇ ਅਵੰਡ, ਜਨਮਿਆ ਅਤੇ ਅਣਜਨਮਿਆ, ਸ਼ਬਦ-ਬ੍ਰਹਮ ਅਤੇ ਅਨੰਤਤਾ, ਪਿਤਾ ਅਤੇ ਪੁੱਤਰ..."** ਵਿਰੋਧੀ-ਅੰਸ਼ਾਂ ਵਿਚਲਾ ਸੰਬੰਧ ਨੇੜਲਾ ਅਤੇ ਅਟੁੱਟ ਹੈ, ਅਤੇ ਉਹ ਇਕ ਦੂਜੇ ਤੋਂ ਬਾਹਰ ਨਹੀਂ। ਉਦਾਹਰਣਾਂ ਹਨ-- ਮਕੈਨਿਕਸ ਵਿਚ ਕਰਮ ਅਤੇ ਪ੍ਰਤਿਕਰਮ, ਗਣਿਤ ਵਿਚ ਜਮ੍ਹਾਂ ਅਤੇ ਮਨਫ਼ੀ, ਰਸਾਇਣ ਅਤੇ ਜੀਵ-ਵਿਗਿਆਨ ਵਿਚ ਸੁਮੇਲ ਅਤੇ ਵਿਖੰਡਣ, ਬੋਧ-ਪ੍ਰਾਪਤੀ ਵਿਚ ਤਰਕਸ਼ੀਲਤਾ ਅਤੇ ਭਾਵੁਕਤਾ।

ਪਰ ਵਿਰੋਧਤਾਈ ਨਿਰੀ ਉਲਟ-ਅੰਸ਼ਾਂ ਦੀ ਏਕਤਾ ਹੀ ਨਹੀਂ। ਉਲਟ-ਅੰਸ਼ਾਂ ਵਿਚਕਾਰ ਟਕਰਾਓ ਨੂੰ ਘੋਲ ਕਹਿੰਦੇ ਹਨ; ਇਸ ਘੋਲ ਦੇ ਰਾਹੀਂ ਹੀ ਵਿਕਾਸ ਹੁੰਦਾ ਹੈ, ਘੋਲ ਉਲਟ--ਅੰਸ਼ਾਂ ਵਿਚਲੇ ਸੰਬੰਧ ਦਾ ਸਾਰ-ਤੱਤ ਹੈ। ਉਦਾਹਰਣ ਵਜੋਂ, ਸਮਾਜ ਵਿਚ ਉਲਟ-ਅੰਸ਼ਾਂ ਵਿਚਕਾਰ ਘੋਲ ਸ਼ਰੇਣੀ ਘੋਲ ਦਾ ਰੂਪ ਧਾਰਨ ਕਰ ਲੈਂਦਾ ਹੈ, ਅਤੇ ਪ੍ਰਕਿਰਤੀ ਵਿਚ ਅੰਤਰਕਰਮ ਦਾ (ਉਦਾਹਰਣ ਵਜੋਂ, ਕਰਮ ਅਤੇ ਪ੍ਰਤਿਕਰਮ, ਖਿੱਚਣਾ ਅਤੇ ਧੱਕਣਾ, ਆਦਿ)। ਮਹਾਨ ਜਰਮਨ ਕਵੀ ਅਤੇ ਫ਼ਿਲਾਸਫ਼ਰ ਜੋਹਨ ਵੁਲਫ਼ਗੈਂਗ ਗੋਟੇ ਦਾ ਕਹਿਣਾ ਸੀ ਕਿ ਜ਼ਿੰਦਗੀ ਆਪ

————————————————————

*"ਅਫ਼ਗ਼ਾਨ ਗੀਤ ਅਤੇ ਨਜ਼ਮਾਂ", ਮਾਸਕੋ, ੧੯੫੫, ਸਫਾ ੫੬ (ਰੂਸੀ ਵਿਚ)।

**"ਪੁਰਾਤਨ ਯੂਨਾਨ ਦੇ ਪਦਾਰਥਵਾਦੀ", ਪੋਲਿਤਇਜ਼ਦਾਤ, ਮਾਸਕੋ, ੧੯੫੫, ਸਫਾ ੪੫ (ਰੂਸੀ ਵਿਚ)।

੧੪੮