ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਗ਼ ਨੂੰ ਆਪਣੇ ਵਰਗਾ ਹੀ ਬੰਜਰ ਬਣਾ ਦੇਵੇਗੀ।

ਪੁਰਾਤਨ ਸਮਿਆਂ ਵਿਚ ਮਨੁੱਖ ਆਪਣੇ ਆਪ ਨੂੰ ਪ੍ਰਕਿਰਤੀ ਨਾਲੋਂ ਵੱਖ ਨਹੀਂ ਸੀ ਕਰਦਾ; ਉਸਦਾ ਵਿਸ਼ਵਾਸ ਸੀ ਕਿ ਪ੍ਰਕਿਰਤੀ ਵਿਚ ਉਸੇ ਵਰਗੇ ਜੀਵਾਂ ਦਾ, ਜਲ, ਅਗਨੀ, ਹਵਾ, ਧਰਤੀ ਆਦਿ ਵਰਗੀਆਂ ਰੂਹਾਂ ਦਾ ਹੀ ਵਾਸਾ ਹੈ। ਪ੍ਰਕਿਰਤੀ ਦੇ ਇਹੋ ਜਿਹੇ "ਮਾਨਵੀਕਰਨ" ਦੇ ਬਾਕੀ ਬਚੇ ਚਿੰਨ੍ਹ ਹੀ ਅਜੇ ਤੱਕ, ਉਦਾਹਰਣ ਵਜੋਂ, ਯੂਗਾਂਡਾਂ ਦੇ ਕੁਝ ਕਬੀਲਿਆਂ ਵਿਚ ਚੱਲੇ ਆ ਰਹੇ ਹਨ। ਮਨੁੱਖ ਦੇ ਦੁਆਲੇ ਦਾ ਸੰਸਾਰ "ਜ਼ੂਓਕ" ਨਾਂ ਦੀਆਂ ਰੂਹਾਂ ਨਾਲ ਭਰਿਆ ਪਿਆ ਹੈ; ਇਹ ਰੂਹਾਂ ਉਹਨਾਂ ਲੋਕਾਂ ਲਈ ਬਿਲਕੁਲ ਠੋਸ ਅਤੇ ਯਥਾਰਥਕ ਹਨ, ਜਿਹੜੇ ਉਹਨਾਂ ਵਿਚ ਵਿਸ਼ਵਾਸ ਰੱਖਦੇ ਹਨ। ਮੌਤ ਤੋਂ ਮਗਰੋਂ ਮਨੁੱਖ ਖ਼ੁਦ ਜੂਓਕ ਬਣ ਜਾਂਦਾ ਹੈ; ਉਹ ਆਪਣੇ ਕਬੀਲੇ ਦੇ ਮੁਖੀਏ ਨੂੰ ਆਸਰਾ ਦੇਂਦਾ ਹੈ, ਆਪਣੇ ਕਬੀਲੇ ਵਾਲਿਆਂ ਦੀ ਸਹਾਇਤਾ ਕਰਦਾ ਜਾਂ ਉਹਨਾਂ ਨੂੰ ਸਜ਼ਾ ਦੇਦਾ ਹੈ।

ਇਸਤਰ੍ਹਾਂ ਨਾਲ, ਆਦਿ-ਕਾਲੀਨ ਮਨੁੱਖ ਦੀ ਚੇਤਨਾ ਵਿਚ ਪ੍ਰਕਿਰਤੀ ਦਾ ਸੰਸਾਰ ਅਤੇ ਮਨੁੱਖ ਦਾ ਸੰਸਾਰ,ਵਸਤਾਂ ਦਾ ਸੰਸਾਰ ਅਤੇ ਰੂਹਾਂ ਦਾ ਸੰਸਾਰ ਇਕ ਦੂਜੇ ਨਾਲ ਰਲੇ-ਮਿਲੇ ਹੋਏ ਸਨ। ਮਨੁੱਖ ਪ੍ਰਕਿਰਤਕ ਸ਼ਕਤੀਆਂ ਨੂੰ ਜਿਊਂਦੇ-ਜਾਗਦੇ ਜੀਵਾਂ ਵਾਂਗ ਸਮਝਦਾ ਸੀ: ਉਹ ਉਹਨਾਂ ਨਾਲ ਨਾਰਾਜ਼ ਹੂੰਦਾ ਸੀ ਜੇ ਤੂਫ਼ਾਨ ਆ ਜਾਂਦਾ ਸੀ, ਜਾਂ ਗੜ੍ਹੇਮਾਰ ਹੁੰਦੀ ਸੀ ਜਾਂ ਸੋਕਾ ਪੈ ਜਾਂਦਾ ਸੀ; ਉਹ ਭਰਪੂਰ ਫ਼ਸਲ ਲਈ ਧਰਤੀ ਦਾ ਅਤੇ ਚਿਰਾਂ ਤੋਂ ਉਡੀਕੀ ਜਾ ਰਹੀ ਬਾਰਸ਼ ਲਈ ਆਕਾਸ਼ ਦਾ ਧੰਨਵਾਦ ਕਰਦਾ ਸੀ।

ਇਸਤਰ੍ਹਾਂ ਆਦਿ-ਕਾਲੀਨ ਮਨੁੱਖ ਦੀ ਚੇਤਨਾ ਦਾ ਲੱਛਣ ਇਹ ਸੀ ਕਿ ਇਹ ਭਾਵਵਾਚੀ ਵਿਚਾਰ ਕਾਇਮ ਕਰਨ ਦੀ, ਲਾਜ਼ਮੀ ਅਤੇ ਗ਼ੈਰ-ਲਾਜ਼ਮੀ ਵਿਚਕਾਰ ਫ਼ਰਕ ਕਰ ਸਕਣ ਦੀ

੧੩