ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾ ਲਈ ਕਿਸਨੇ ਘੜੇ ਹਨ--

ਮੌਤ ਸਿਰਜਦੀ ਹੈ, ਚੁੱਪ ਤੂਫਾਨ ਦਾ

ਪਤਾ ਦੇਂਦੀ ਹੈ?

ਰੋਕਣ ਦੀ ਕੋਸ਼ਿਸ਼ ਕਰੋ ਤਾਂ ਹਰ

ਚੀਜ਼ ਹਰ ਵਲਗਣ ਵਿਚੋਂ ਨਿਕਲ

ਜਾਣਾ ਚਾਹੁੰਦੀ ਹੈ

ਜਦ ਕਿ ਆਜ਼ਾਦੀ ਆਪਣੇ ਟਿਕਾਣੇ

ਅਤੇ ਅੰਤਮ ਸਿੱਟੇ ਦੀ ਭਾਲ ਵਿਚ

ਰਹਿੰਦੀ ਹੈ।*

ਰੋਜ਼ਾਨਾ ਜੀਵਨ, ਵਿਗਿਆਨ ਅਤੇ ਰਾਜਸੀ ਘੋਲ, ਸਾਰਾ ਕੁਝ ਹੀ ਇਸ ਗੱਲ ਦੀ ਗਵਾਹੀ ਹੈ ਕਿ ਹਕੀਕਤ ਵਿਰੋਧਾਂ ਨਾਲ ਭਰੀ ਪਈ ਹੈ; ਪਰ ਇਸ ਤੱਥ ਨੂੰ ਮੰਣ ਲੈਣਾ ਹਕੀਕਤ ਦੀ ਥਾਹ ਪਾ ਲੈਣ ਲਈ ਕਾਫ਼ੀ ਨਹੀਂ: ਬੰਦੇ ਨੂੰ ਪ੍ਰਕਿਰਤੀ ਵਿਚ ਮੌਜੂਦ ਵਿਰੋਧਾਂ ਵਿਚਲੇ ਸੰਬੰਧਾਂ ਦੀ ਜੜ੍ਹ ਤੱਕ ਜਾਣਾ ਚਾਹੀਦਾ ਹੈ। ਨਾ ਸਿਰਫ਼ ਫ਼ਿਲਾਸਫ਼ਰ, ਸਗੋਂ ਲੇਖਕ ਅਤੇ ਕਵੀ ਵੀ ਇਸ ਤੱਥ ਤੋਂ ਚੇਤੰਨ ਰਹੇ ਹਨ। ਇਸਤਰ੍ਹਾਂ ਸਤਾਰ੍ਹਵੀਂ ਸਦੀ ਦਾ ਇਕ ਅਫ਼ਗਾਨ ਕਵੀ, ਅਬਦੁਲ ਕਾਦਿਰ-ਖਾਨ, ਲਿਖਦਾ ਹੈ:

ਬੁਰਾਈ ਚੰਗਿਆਈ ਤੋਂ ਦੁਖੀ ਹੈ, ਅਤੇ

ਚੰਗਿਆਈ ਬੁਰਾਈ ਤੋਂ ;

ਬੁਰਾਈ ਕਰੋਧ ਵਿਚ ਉਸ ਚੀਜ਼ ਨੂੰ

————————————————————

*ਰਾਬਿੰਦਰਨਾਥ ਟੈਗੋਰ, "ਪਰਗੀਤ", ਖੁਦੋਜੈਸਤਵੇਨਾਯਾ ਲਿਤਰਾਤੂਰਾ ਪ੍ਰਕਾਸ਼ਕ, ਮਾਸਕੋ, ੧੯੬੭, ਸਫਾ ੩੬ (ਰੂਸੀ ਵਿਚ)।

੧੪੭